ਰਣਵੀਰ ਨੂੰ ਛੱਡ ਕਿਸ ਨਾਲ ਵਧੀਆ ਹੈ ਦੀਪਿਕਾ ਦੀ ਕੈਮਿਸਟਰੀ? ਪਤੀ ਦੇ ਸਾਹਮਣੇ ਹੀ ਅਦਾਕਾਰਾ ਨੇ ਕੀਤਾ ਖ਼ੁਲਾਸਾ

Monday, Oct 23, 2023 - 05:18 PM (IST)

ਰਣਵੀਰ ਨੂੰ ਛੱਡ ਕਿਸ ਨਾਲ ਵਧੀਆ ਹੈ ਦੀਪਿਕਾ ਦੀ ਕੈਮਿਸਟਰੀ? ਪਤੀ ਦੇ ਸਾਹਮਣੇ ਹੀ ਅਦਾਕਾਰਾ ਨੇ ਕੀਤਾ ਖ਼ੁਲਾਸਾ

ਮੁੰਬਈ (ਬਿਊਰੋ)– ‘ਕੌਫੀ ਵਿਦ ਕਰਨ 8’ ਨੂੰ ਲੈ ਕੇ ਦਰਸ਼ਕਾਂ ’ਚ ਇਕ ਵੱਖਰਾ ਹੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਸ਼ੋਅ ਦੀ ਇਕ ਪ੍ਰੋਮੋ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਬਾਲੀਵੁੱਡ ਦੇ ਪਾਵਰ ਕੱਪਲ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਇਕੱਠੇ ਨਜ਼ਰ ਆ ਰਹੇ ਹਨ। ਦੋਵੇਂ ਹੋਸਟ ਕਰਨ ਜੌਹਰ ਦੇ ਸਾਹਮਣੇ ਆਪਣੀ ਡੇਟਿੰਗ ਲਾਈਫ, ਵਿਆਹ ਤੇ ਪੇਸ਼ੇਵਰ ਕਰੀਅਰ ਬਾਰੇ ਖੁੱਲ੍ਹ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ।

ਪ੍ਰੋਮੋ ’ਚ ਕਰਨ ਨੇ ਦੀਪਿਕਾ ਤੋਂ ਪੁੱਛਿਆ ਕਿ ਰਣਵੀਰ ਤੋਂ ਇਲਾਵਾ ਉਸ ਦੀ ਕਿਸ ਨਾਲ ਵਧੀਆ ਕੈਮਿਸਟਰੀ ਹੈ। ਉਹ ਜਵਾਬ ਦਿੰਦੀ ਹੈ, ‘‘ਰਿਤਿਕ ਰੌਸ਼ਨ ਨਾਲ, ਜੋ ਸਾਰਿਆਂ ਦੇ ਨਾਲ ਹੈ।’’ ਦੀਪਿਕਾ ਦੀਆਂ ਗੱਲਾਂ ਸੁਣ ਕੇ ਕਰਨ ਤੇ ਰਣਵੀਰ ਦੋਵੇਂ ਹੈਰਾਨ ਰਹਿ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬਹੁਤ ਜਲਦ ਹੀ ਦੀਪਿਕਾ ਪਹਿਲੀ ਵਾਰ ਰਿਤਿਕ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੀ ਹੈ। ਇਨ੍ਹਾਂ ਦੀ ਜੋੜੀ ਸਿਧਾਰਥ ਆਨੰਦ ਦੀ ਐਕਸ਼ਨ ਫ਼ਿਲਮ ‘ਫਾਈਟਰ’ ’ਚ ਬਣੀ ਹੈ। ਇਹ ਫ਼ਿਲਮ 25 ਜਨਵਰੀ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼ 'ਚੋਂ 20 ਹਜ਼ਾਰ ਤੋਂ ਵੱਧ ਮੁਸਲਿਮ ਕੱਟੜਪੰਥੀਆਂ ਨੂੰ ਬਾਹਰ ਕੱਢੇਗਾ ਫਰਾਂਸ, ਇਸ ਲਈ ਚੁੱਕਿਆ ਇਹ ਕਦਮ

ਦੀਪਿਕਾ ਦੇ ਇਸ ਜਵਾਬ ਤੋਂ ਬਾਅਦ ਉਨ੍ਹਾਂ ਦੇ ਪਤੀ ਅਦਾਕਾਰ ਰਣਵੀਰ ਸਿੰਘ ਦੀ ਇਕ ਥ੍ਰੋਬੈਕ ਇੰਟਰਵਿਊ ਵਾਇਰਲ ਹੋ ਰਹੀ ਹੈ, ਜਿਸ ’ਚ ਰਣਵੀਰ ਨੇ ਕਿਹਾ ਸੀ ਕਿ ਦੀਪਿਕਾ ਨੂੰ ਉਨ੍ਹਾਂ ਦੀ ਆਨਸਕ੍ਰੀਨ ਕੈਮਿਸਟਰੀ ਜ਼ਿਆਦਾ ਪਸੰਦ ਨਹੀਂ ਸੀ।

‘ਪਿੰਕਵਿਲਾ’ ਦੀ ਰਿਪੋਰਟ ਮੁਤਾਬਕ ਰਣਵੀਰ ਦਾ ਕਹਿਣਾ ਹੈ ਕਿ ਉਹ ਦੀਪਿਕਾ ਨਾਲ ਸਭ ਤੋਂ ਵਧੀਆ ਲੱਗਦੇ ਹਨ ਪਰ ਦੀਪਿਕਾ ਨੇ ਅਜਿਹਾ ਨਹੀਂ ਸੋਚਿਆ ਸੀ। ਰਿਪੋਰਟ ਮੁਤਾਬਕ ਅਦਾਕਾਰ ਨੇ ਇਹ ਗੱਲਾਂ 2015 ’ਚ ‘ਫ਼ਿਲਮਫੇਅਰ’ ਨਾਲ ਗੱਲਬਾਤ ਦੌਰਾਨ ਆਖੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News