ਦੀਪਿਕਾ ਪਾਦੁਕੋਣ ਭਾਰਤ ਦੀ ਨੁਮਾਇੰਦਗੀ ਕਰਨ ਲਈ ਕਾਂਸ ’ਚ ਜਿਊਰੀ ਡਿਊਟੀ ਲਈ ਹੋਈ ਰਵਾਨਾ

Tuesday, May 10, 2022 - 04:53 PM (IST)

ਨਵੀਂ ਦਿੱਲੀ–ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਬੀਤੇ ਦਿਨੀਂ 75ਵੇਂ ਕਾਂਸ ਫ਼ਿਲਮ ਫੈਸਟੀਵਲ ਦੀ ਸਿਰਫ਼ ਇਕ ਭਾਰਤੀ ਜਿਊਰੀ ਹੋਣ ਦੀ ਵਜ੍ਹਾ ਨਾਲ ਸੁਰਖੀਆਂ ’ਚ ਹੈ। ਹੁਣ ਦੀਪਿਕਾ ਨੂੰ ਇਸ ਦੇ ਲਈ ਕੱਲ ਰਾਤ ਮੁੰਬਈ ’ਚ ਫ੍ਰੈਂਚ ਰਿਵੇਰਾ ਲਈ ਰਵਾਨਾ ਹੋਏ ਦੇਖਿਆ ਗਿਆ ਹੈ। ਇਸ ਦੇ ਨਾਲ ਵਿਸ਼ਵ ਪ੍ਰਸਿੱਧ ਅਦਾਕਾਰਾ ਨਿਰਮਾਤਾ, ਪਰਉਪਕਾਰੀ, ਦੀਪਿਕਾ ਕਾਂਸ ਲਈ ਰਵਾਨਾ ਹੋਣ ਦੌਰਾਨ ਬਹੁਤ ਖੂਬਸੂਰਤ ਲੱਗ ਰਹੀ ਸੀ। ਜਿੱਥੇ ਪਹੁੰਚ ਕੇ ਉਹ ਆਪਣੀ ਜਿਊਰੀ ਡਿਊਟੀ ਸ਼ੁਰੂ ਕਰੇਗੀ।
ਦੀਪਿਕਾ, ਜੋ ਦੁਨੀਆ ਦੀ ਸਭ ਤੋਂ ਵੱਕਾਰੀ ਫ਼ਿਲਮ ਫ਼ੈਸਟੀਵਲਾਂ ’ਚੋਂ ਇਕ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਹੈ ਅਤੇ ਦੁਨੀਆ ’ਚ ਸਭ ਤੋਂ ਵੱਧ ਪ੍ਰਚਾਰਿਤ ਸੱਭਿਆਚਾਰਕ ਸਮਾਗਮਾਂ ’ਚੋਂ ਇੱਕ ਹੈ।  16 ਤੋਂ 28 ਮਈ ਤੱਕ ਦੋ ਹਫ਼ਤੇ ਬੇਹੱਦ ਰੁੱਝੇ ਰਹਿਣ ਵਾਲੇ ਹਨ। ਉਹ ਪੂਰੇ ਫੈਸਟੀਵਲ ਦੌਰਾਨ ਉੱਥੇ ਰਹੇਗੀ।


ਦੀਪਿਕਾ ਪਾਦੁਕੋਣ ਜਿਨ੍ਹਾਂ ਨੂੰ 75ਵੇਂ ਡੇ ਕਾਂਨਸ ਫ਼ੈਸਟੀਵਲ ਦੇ ਲਈ ਵਿਸ਼ੇਸ਼ ਅਤੇ ਬਹੁਤ ਹੀ ਸ਼ਾਨਦਾਰ ਜਿਊਰੀ ਦਾ ਹਿੱਸਾ ਬਣਨ ਲਈ ਚੁਣਿਆ ਗਿਆ ਸੀ। ਫ੍ਰੈਂਚ ਅਦਾਕਾਰ ਵਿਨਸੇਂਟ ਲਿੰਡਨ ਦੀ ਅਗਵਾਈ ਵਾਲੀ ਅੱਠ ਮੈਂਬਰੀ ਜਿਊਰੀ ਦਾ ਹਿੱਸਾ ਹੈ। ਉਨ੍ਹਾਂ ਦੇ ਨਾਲ ਈਰਾਨੀ ਫ਼ਿਲਮ ਨਿਰਮਾਤਾ ਅਗਸਰ ਫ਼ਰਹਾਦੀ ,ਸਵੀਡਿਸ਼  ਅਦਾਕਾਰਾ ਨੂਮੀ ਰੈਪੇਸ, ਅਦਾਕਾਰਾ ਸਕ੍ਰੀਨ ਰਾਇਟਰ ਨਿਰਮਾਤਾ ਰੇਬੇਕਾ ਹਾਲ , ਇਟੈਲਿਅਨ ਅਦਾਕਾਰਾ ਜੈਸਮੀਨ ਟ੍ਰਿੰਕਾ, ਫ੍ਰੈਂਚ ਨਿਰਦੇਸ਼ਕ ਲਾਡਜ ਲੀ, ਅਮਰੀਕੀ ਨਿਰਦੇਸ਼ਕ ਜੇਫ਼ ਨਿਕੋਲਸ ਅਤੇ ਨਾਰਵੇ ਦੇ ਨਿਰਦੇਸ਼ਕ ਜੋਆਚਿਮ ਟ੍ਰਾਇਅਰ ਸ਼ਾਮਲ ਹਨ ਅਤੇ ਇਹ ਸਾਰੇ ਇਕ ਸ਼ਾਨਦਾਰ ਵਿਸ਼ਵ ਫ਼ਿਲਮਾਂ ਦੀਆਂ ਸਮੀਖਿਆ ਕਰਨਗੇ ਜੋ ਫੈਸਟੀਵਲ ’ਚ ਦਿਖਾਈ ਜਾਣਗੇ। ਸਿਨੇਮਾ ਦੇ ਵਿਕਾਸ ਅਤੇ ਗਲੋਬਲ ਫ਼ਿਲਮ ਇੰਡਸਟਰੀ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ।


Aarti dhillon

Content Editor

Related News