ਦੀਪਿਕਾ ਪਾਦੂਕੋਣ ਆਪਣੀ ਧੀ ਦੀ ਖ਼ਾਤਰ ਲੈ ਰਹੀ ਹੈ ਅਹਿਮ ਫ਼ੈਸਲਾ!

Sunday, Sep 15, 2024 - 05:14 PM (IST)

ਦੀਪਿਕਾ ਪਾਦੂਕੋਣ ਆਪਣੀ ਧੀ ਦੀ ਖ਼ਾਤਰ ਲੈ ਰਹੀ ਹੈ ਅਹਿਮ ਫ਼ੈਸਲਾ!

ਐਂਟਰਟੇਨਮੈਂਟ ਡੈਸਕ : ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਦੌਰ 'ਚ ਹਨ। ਹਾਲ ਹੀ 'ਚ 8 ਸਤੰਬਰ ਨੂੰ ਉਨ੍ਹਾਂ ਨੇ ਆਪਣੀ ਬੇਟੀ ਦਾ ਸਵਾਗਤ ਕੀਤਾ। 'ਪਦਮਾਵਤ' ਦੀ ਅਦਾਕਾਰਾ ਨੂੰ ਅੱਜ ਯਾਨੀਕਿ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਪ੍ਰਸ਼ੰਸਕ ਹੁਣ ਜਲਦ ਤੋਂ ਜਲਦ ਅਦਾਕਾਰਾ ਦੇ ਨਾਲ-ਨਾਲ ਉਸ ਦੀ ਬੇਟੀ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਹਾਲਾਂਕਿ ਉਨ੍ਹਾਂ ਦੀ ਬੇਟੀ ਨੂੰ ਮਿਲਣ ਲਈ ਪ੍ਰਸ਼ੰਸਕਾਂ ਨੂੰ ਕਾਫੀ ਸਮਾਂ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਖ਼ਬਰਾਂ ਦੀ ਮੰਨੀਏ ਤਾਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਵੀ ਅਨੁਸ਼ਕਾ-ਵਿਰਾਟ ਅਤੇ ਰਣਬੀਰ-ਆਲੀਆ ਦੀ ਤਰ੍ਹਾਂ ਆਪਣੀ ਬੇਟੀ ਨੂੰ ਲੈ ਕੇ ਕੁਝ ਫੈਸਲੇ ਲਏ ਹਨ।

ਇਹ ਖ਼ਬਰ ਵੀ ਪੜ੍ਹੋ - ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ

ਧੀ ਲਈ ਨੋ-ਫੋਟੋ ਨੀਤੀ ਅਪਣਾਉਣਗੇ
ਬਾਲੀਵੁੱਡ ਸਿਤਾਰਿਆਂ ਦੇ ਬੱਚਿਆਂ ਦੇ ਜਨਮ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੈਨ ਕਲੱਬ ਬਣ ਜਾਂਦੇ ਹਨ, ਜਿਸ ਦਿਨ ਉਹ ਮੀਡੀਆ 'ਚ ਆਉਂਦਾ ਹੈ, ਇੱਥੋਂ ਤੱਕ ਕਿ ਪਾਪਰਾਜ਼ੀ ਵੀ ਉਸ ਦੀ ਤਸਵੀਰ ਖਿੱਚਣ ਲਈ ਹਰ ਕਦਮ 'ਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹੇ 'ਚ ਜ਼ਿਆਦਾਤਰ ਸਿਤਾਰੇ ਸਾਲ ਭਰ ਆਪਣੇ ਬੱਚਿਆਂ ਨੂੰ ਲਾਈਮਲਾਈਟ ਤੋਂ ਦੂਰ ਰੱਖਦੇ ਹਨ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਵੀ ਆਪਣੀ ਧੀ ਲਈ ਅਜਿਹਾ ਹੀ ਫੈਸਲਾ ਲਿਆ ਹੈ। ਖ਼ਬਰਾਂ ਮੁਤਾਬਕ, ਅਨੁਸ਼ਕਾ-ਵਿਰਾਟ ਅਤੇ ਰਣਬੀਰ-ਆਲੀਆ ਦੀ ਤਰ੍ਹਾਂ ਦੀਪਿਕਾ ਵੀ ਆਪਣੀ ਧੀ ਲਈ ਨੋ ਫੋਟੋ ਪਾਲਿਸੀ ਅਪਣਾਉਣ ਜਾ ਰਹੀ ਹੈ ਜਦੋਂ ਤੱਕ ਉਹ ਖੁਦ ਆਪਣੀ ਬੇਟੀ ਨੂੰ ਦੁਨੀਆ 'ਚ ਪੇਸ਼ ਕਰਨ ਲਈ ਤਿਆਰ ਨਹੀਂ ਹੋ ਜਾਂਦੀ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'

ਐਸ਼ਵਰਿਆ ਰਾਏ ਦੀ ਤਰ੍ਹਾਂ ਆਪਣੀ ਬੇਟੀ ਦੀ ਖੁਦ ਕਰੇਗੀ ਦੇਖਭਾਲ
ਇਸ ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦੀਪਿਕਾ ਪਾਦੂਕੋਣ ਆਪਣੇ ਕੰਮ ਤੋਂ ਬ੍ਰੇਕ ਲੈ ਕੇ ਆਪਣੀ ਬੇਟੀ ਦੀ ਪਰਵਰਿਸ਼ 'ਚ ਪੂਰਾ ਸਮਾਂ ਲਗਾਉਣ ਜਾ ਰਹੀ ਹੈ। ਉਹ ਆਪਣੀ ਧੀ ਨੂੰ ਪਾਲਣ ਲਈ ਨੈਨੀ ਨਹੀਂ ਰੱਖੇਗੀ। ਹਾਲਾਂਕਿ ਇਹ ਖ਼ਬਰਾਂ ਕਿੰਨੀਆਂ ਸੱਚੀਆਂ ਹਨ, ਇਹ ਤਾਂ ਦੀਪਿਕਾ ਪਾਦੂਕੋਣ ਤੋਂ ਹੀ ਪਤਾ ਲੱਗੇਗਾ।

ਇਹ ਖ਼ਬਰ ਵੀ ਪੜ੍ਹੋ ਜੈਸਮੀਨ ਸੈਂਡਲਾਸ ਨੇ ਮਾਂ ਨੂੰ ਇਸ ਗੱਲੋਂ ਕੀਤਾ Block, ਗਾਇਕਾ ਨੇ ਖੁਦ ਦੱਸੀ ਵਜ੍ਹਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਅਤੇ ਐਸ਼ਵਰਿਆ ਰਾਏ ਬਾਲੀਵੁੱਡ ਦੀਆਂ ਦੋ ਅਜਿਹੀਆਂ ਅਦਾਕਾਰਾਂ ਹਨ, ਜੋ ਅਕਸਰ ਆਪਣੀਆਂ ਬੇਟੀਆਂ ਦੀ ਖੁਦ ਦੇਖਭਾਲ ਕਰਦੀਆਂ ਨਜ਼ਰ ਆਉਂਦੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News