ਵੱਡੀਆਂ ਫ਼ਿਲਮਾਂ ਦੀ ਵੱਡੀ ਅਦਾਕਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ ਦੀਪਿਕਾ ਪਾਦੂਕੋਣ

Saturday, Feb 11, 2023 - 11:01 AM (IST)

ਵੱਡੀਆਂ ਫ਼ਿਲਮਾਂ ਦੀ ਵੱਡੀ ਅਦਾਕਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ ਦੀਪਿਕਾ ਪਾਦੂਕੋਣ

ਮੁੰਬਈ (ਬਿਊਰੋ) : ਬਾਲੀਵੁੱਡ ਇੰਡਸਟਰੀ ਦੀਆਂ ਟੌਪ ਲੀਡਿੰਗ ਅਦਾਕਾਰਾ ਵਿਚੋਂ ਇਕ ਦੀਪਿਕਾ ਪਾਦੂਕੋਣ ਨੇ ਦੁਨੀਆ ਭਰ ਦੇ ਲੋਕਾਂ ’ਤੇ ਆਪਣੀ ਛਾਪ ਛੱਡੀ ਹੈ। ਉਸ ਨੇ ਹਿੰਦੀ ਫ਼ਿਲਮਾਂ ’ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਨਾ ਸਿਰਫ਼ ਲੋਕਾਂ ਦਾ ਦਿਲ ਜਿੱਤਿਆ ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਖੂਬ ਨਾਮ ਕਮਾਇਆ ਹੈ। ਦੀਪਿਕਾ ਪਾਦੂਕੋਣ ਦਾ ਬਾਲੀਵੁੱਡ ਦੀ ਸਭ ਤੋਂ ਵੱਡੀ ਅਭਿਨੇਤਰੀ ਬਣਨ ਦਾ ਇਹ ਸਫਰ ਸ਼ਲਾਘਾਯੋਗ ਹੈ।

PunjabKesari

ਦੀਪਿਕਾ ਪਾਦੂਕੋਣ ਨੇ ਹੁਣ ਤੱਕ ਬਾਲੀਵੁੱਡ ਇੰਡਸਟਰੀ ਨੂੰ ਕਈ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿਚ ‘ਪਦਮਾਵਤ’, ‘ਬਾਜ਼ੀਰਾਓ ਮਸਤਾਨੀ’, ‘ਚੇਨਈ ਐਕਸਪ੍ਰੈੱਸ’ ਸ਼ਾਮਲ ਹਨ। ਹਾਲ ਹੀ ’ਚ ਰਿਲੀਜ਼ ਹੋਈ ‘ਪਠਾਨ’ ਨੇ ਵੀ ਬਾਕਸ ਆਫਿਸ ’ਤੇ ਸਾਰੇ ਰਿਕਾਰਡ ਤੋੜ ਦਿੱਤੇ, ਜਿਸ ’ਚ ਸ਼ਾਹਰੁਖ ਨਾਲ ਦੀਪਿਕਾ ਦੀ ਸੁਪਰਹਿੱਟ ਜੋੜੀ ਨੂੰ ਸਾਰਿਆਂ ਨੇ ਪਸੰਦ ਕੀਤਾ।

PunjabKesari

ਇੰਨਾ ਹੀ ਨਹੀਂ, ਦੀਪਿਕਾ ਨੇ ਕਿੰਗ ਖ਼ਾਨ ਨਾਲ ‘ਓਮ ਸ਼ਾਂਤੀ ਓਮ’ ਕਰਕੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ, ਜਿਸ ਕਾਰਨ ਉਹ ਕੁਝ ਹੀ ਸਮੇਂ ਵਿਚ ਵੱਡੀ ਸਟਾਰ ਬਣ ਗਈ। ਦੀਪਿਕਾ ਜਿੱਥੇ ਪ੍ਰਭਾਸ ਨਾਲ ਇਕ ਪ੍ਰਾਜੈਕਟ ਕਰ ਰਹੀ ਹੈ, ਉੱਥੇ ਹੀ ਰਿਤਿਕ ਰੋਸ਼ਨ ਨਾਲ ਫਾਈਟਰ ਉਸ ਦੀ ਪਹਿਲੀ ਏਰੀਅਲ ਐਕਸ਼ਨ ਫ਼ਿਲਮ ਆ ਰਹੀ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News