ਮੁੜ ਵਿਵਾਦਾਂ ’ਚ ਘਿਰੀ ਦੀਪਿਕਾ ਪਾਦੁਕੋਣ, ਹੁਣ ਲੱਗਾ ਇਹ ਇਲਜ਼ਾਮ

Wednesday, Mar 03, 2021 - 03:12 PM (IST)

ਮੁੜ ਵਿਵਾਦਾਂ ’ਚ ਘਿਰੀ ਦੀਪਿਕਾ ਪਾਦੁਕੋਣ, ਹੁਣ ਲੱਗਾ ਇਹ ਇਲਜ਼ਾਮ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਇਕ ਇਸ਼ਤਿਹਾਰ ਉਸ ਨੂੰ ਮੁੜ ਸੁਰਖ਼ੀਆਂ ’ਚ ਲੈ ਆਇਆ ਹੈ। ਜੀ ਹਾਂ, ਹਾਲ ਹੀ ’ਚ ਜਾਰੀ ਹੋਏ ਦੀਪਿਕਾ ਦੇ ‘ਲੀਵਾਈਸ’ ਬ੍ਰੈਂਡ ਦੀ ਜੀਨਜ਼ ਦੇ ਇਸ਼ਤਿਹਾਰ ’ਤੇ ਚੋਰੀ ਦਾ ਇਲਜ਼ਾਮ ਲੱਗਾ ਹੈ। ਇਸ ਐਡ ’ਤੇ ਕੰਸੈਪਟ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ।

ਇਸ ਦੇ ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਇਸ ਇਸ਼ਤਿਹਾਰ ’ਚ ਵਰਤੋਂ ਕੀਤੇ ਗਏ ਸੈੱਟ ਤੇ ਬੈਕਗ੍ਰਾਊਂਡ ਨੂੰ ਵੀ ਕਾਪੀ ਕੀਤਾ ਗਿਆ ਹੈ। ਹੁਣ ਇਸ ਐਡ ਦੀ ਪ੍ਰੋਡਕਸ਼ਨ ਡਿਜ਼ਾਈਨਰ ਰੁਪਿਨ ਸੂਚਕ ਨੇ ਇਸ ’ਤੇ ਹਾਮੀ ਵੀ ਭਰੀ ਹੈ।

ਦੀਪਿਕਾ ਦੇ ਇਸ ਇਸ਼ਤਿਹਾਰ ’ਤੇ ਇਹ ਇਲਜ਼ਾਮ ਹਾਲੀਵੁੱਡ ਫ਼ਿਲਮਾਂ ਦੀ ਸਕ੍ਰੀਨ ਰਾਈਟਰ ਸੂਨੀ ਤਾਰਾਪੋਰੇਵਾਲਾ ਨੇ ਲਾਏ ਹਨ। ਉਨ੍ਹਾਂ ਨੇ ਇਸ਼ਤਿਹਾਰ ’ਤੇ ਫ਼ਿਲਮ ‘ਏ ਬੈਲੇਟ’ ਦਾ ਸੈੱਟ ਤੇ ਕਾਂਸੈਪਟ ਚੋਰੀ ਕਰਨ ਦੇ ਇਲਜ਼ਾਮ ਲਾਏ ਹਨ।

ਇਸ ਦੇ ਨਾਲ ਹੀ ਇਸ ਐਡ ਦੀ ਪ੍ਰੋਡਕਸ਼ਨ ਡਿਜ਼ਾਈਨਰ ਰੁਪਿਨ ਨੇ ਦਾਅਵਾ ਕੀਤਾ ਹੈ ਕਿ ਲੀਵਾਈਸ ਦੇ ਇਸ਼ਤਿਹਾਰ ਡਾਇਰੈਕਟਰ ਨਦੀਆ ਮਾਰਕੁਆਰਟ ਓਜਨ ਨੇ ਉਸ ਤੋਂ ਇਸ ਢੰਗ ਨਾਲ ਹੀ ਇਸ਼ਤਿਹਾਰ ਬਣਾਉਣ ਲਈ ਕਿਹਾ ਸੀ।

ਸੂਨੀ ਨੇ ਅੱਗੇ ਇਹ ਸਵਾਲ ਪੁੱਛਿਆ, ‘ਕੀ ਜੇਕਰ ਉਨ੍ਹਾਂ ਦੇ ਕ੍ਰਿਏਟਿਵ ਵਰਕ ਨਾਲ ਅਜਿਹਾ ਕੀਤਾ ਜਾਵੇ ਤਾਂ ਉਹ ਬਰਦਾਸ਼ਤ ਕਰ ਸਕਣਗੇ? ਇਹ ਇਕ ਬੌਧਿਕ ਚੋਰੀ ਹੈ। ਸ਼ੈਲਾਜਾ ਸ਼ਰਮਾ ਨੂੰ ਅਜਿਹੇ ਕ੍ਰਿਏਟਿਵ ਵਰਕ ਦਾ ਸਾਹਮਣਾ ਕਰਨਾ ਕਿਵੇਂ ਮਹਿਸੂਸ ਹੋਇਆ ਹੋਵੇਗਾ?’

ਨੋਟ– ਦੀਪਿਕਾ ਦੀ ਐਡ ਚੋਰੀ ਦੇ ਇਲਜ਼ਾਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News