ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ''ਤੇ ਛਾਇਆ ਦੀਪਿਕਾ ਪਾਦੂਕੋਣ ਦੀ ਫ਼ਿਲਮ ''ਗਹਿਰਾਈਆਂ'' ਦਾ ਟਰੇਲਰ

01/21/2022 10:55:56 AM

ਮੁੰਬਈ (ਬਿਊਰੋ) -  ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਸਟਾਰਰ ਫ਼ਿਲਮ 'ਗਹਿਰਾਈਆਂ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ਰਿਲੀਜ਼ ਹੁੰਦਿਆਂ ਹੀ ਇਹ ਟਰੈਂਡਿੰਗ 'ਚ ਛਾ ਗਿਆ। ਫ਼ਿਲਮ 'ਗਹਿਰਾਈਆਂ' ਦਾ ਟਰੇਲਰ ਇਨਸਾਨੀ ਰਿਸ਼ਤੇ ਦੀਆਂ ਉਲਝਨਾਂ ਅਤੇ ਇਸ ਦੀਆਂ ਅੰਦਰੂਨੀ ਪਰਤਾਂ ਨੂੰ ਪ੍ਰਗਟ ਕਰਦਾ ਹੈ। ਅਮੇਜ਼ਨ ਓਰਿਜਨਲ ਫ਼ਿਲਮ 'ਗਹਿਰਾਈਆਂ' ਦੇ ਡਾਇਰੈਕਟਰ ਸ਼ਕੁਨ ਬਤਰਾ ਹਨ, ਜਿਸ 'ਚ ਦੀਪਿਕਾ ਪਾਦੂਕੋਣ, ਸਿਧਾਂਤ ਚਤੁਰਵੇਦੀ, ਅਨੰਨਿਆ ਪੰਡੇ, ਧੈਰਿਆ ਕਰਵਾ ਪ੍ਰਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ ਅਤੇ ਨਾਲ ਹੀ ਨਸੀਰੂਦੀਨ ਸ਼ਾਹ ਅਤੇ ਰਜਤ ਕਪੂਰ ਨੇ ਵੀ ਇਸ 'ਚ ਅਹਿਮ ਕਿਰਦਾਰ ਨਿਭਾਏ ਹਨ।
ਇਥੇ ਵੇਖੋ ਫ਼ਿਲਮ ਦਾ ਟਰੇਲਰ-
 


ਜੌਸਕਾ ਫ਼ਿਲਮਸ ਦੇ ਸਹਿਯੋਗ ਨਾਲ ਵਾਇਕਾਮ-18 ਸਟੂਡੀਓਜ਼ ਅਤੇ ਧਰਮਾ ਪ੍ਰੋਡਕਸ਼ਨਸ ਦੁਆਰਾ ਨਾਲ ਮਿਲ ਕੇ ਪ੍ਰੋਡਿਊਸ ਕੀਤੀ ਗਈ ਇਹ ਫ਼ਿਲਮ ਇਕ ਰਿਲੇਸ਼ਨਸ਼ਿਪ ਡਰਾਮਾ ਹੈ, ਜਿਸ 'ਚ ਅਜੋਕੇ ਜਮਾਨੇ ਦੇ ਰਿਸ਼ਤਿਆਂ ਦੀਆਂ ਉਲਝਨਾਂ ਨੂੰ ਦਿਖਾਇਆ ਗਿਆ ਹੈ। 11 ਫਰਵਰੀ ਨੂੰ ਦੁਨੀਆ ਦੇ 240 ਦੇਸ਼ਾਂ 'ਚ ਫ਼ਿਲਮ 'ਗਹਿਰਾਈਆਂ' ਦਾ ਵਰਲਡ ਪ੍ਰੀਮੀਅਰ ਹੋਵੇਗਾ। 

PunjabKesari

ਦੀਪੀਕਾ ਪਾਦੂਕੋਣ ਨੇ ਕਿਹਾ ਕਿ, ''ਫ਼ਿਲਮ 'ਗਹਿਰਾਈਆਂ' 'ਚ ਮੈਂ ਅਲੀਸ਼ਾ ਦਾ ਕਿਰਦਾਰ ਨਿਭਾਇਆ ਹੈ, ਜੋ ਮੇਰੇ ਦਿਲ ਦੇ ਬੇਹੱਦ ਕਰੀਬ ਹੈ। ਇਹ ਪਰਦੇ 'ਤੇ ਮੇਰੇ ਦੁਆਰਾ ਨਿਭਾਏ ਗਏ ਸਭ ਤੋਂ ਚੁਣੌਤੀ ਭਰਪੂਰ ਕਿਰਦਾਰਾਂ 'ਚੋਂ ਇਕ ਹੈ। ਮੈਨੂੰ ਇਸ ਤਰ੍ਹਾਂ ਦੇ ਮਜ਼ੇਦਾਰ ਅਤੇ ਚੁਣੌਤੀਆਂ ਨਾਲ ਭਰੇ ਕਿਰਦਾਰ ਨੂੰ ਨਿਭਾਉਣ ਦਾ ਮੌਕਾ ਮਿਲਿਆ, ਜਿਸ ਦੇ ਲਈ ਮੈਂ ਸ਼ੁਕਰਗੁਜ਼ਾਰ ਹਾਂ।''

ਨੋਟ -ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News