ਵਰਲਡ ਮੈਂਟਲ ਹੈਲਥ-ਡੇਅ ''ਤੇ ਦੀਪਿਕਾ ਪਾਦੁਕੋਣ ਦੀ ਖ਼ਾਸ ਪਹਿਲ: ਪੀ.ਵੀ. ਸਿੰਧੂ ਬਣੀ ''ਫੀਚਰਡ ਕਲੋਜ਼ੈੱਟ'' ਦਾ ਹਿੱਸਾ

Saturday, Oct 10, 2026 - 01:41 PM (IST)

ਵਰਲਡ ਮੈਂਟਲ ਹੈਲਥ-ਡੇਅ ''ਤੇ ਦੀਪਿਕਾ ਪਾਦੁਕੋਣ ਦੀ ਖ਼ਾਸ ਪਹਿਲ: ਪੀ.ਵੀ. ਸਿੰਧੂ ਬਣੀ ''ਫੀਚਰਡ ਕਲੋਜ਼ੈੱਟ'' ਦਾ ਹਿੱਸਾ

ਐਂਟਰਟੇਨਮੈਂਟ ਡੈਸਕ - ਦੀਪਿਕਾ ਪਾਦੂਕੋਣ ਦਾ ਪਾਪੂਲਰ ਚੈਰਿਟੀ ਕਲੋਸੈਟ ਇਸ ‘ਵਰਲਡ ਮੈਂਟਲ ਹੈਲਥ ਡੇਅ’ ਦੇ ਮੌਕੇ ’ਤੇ ਨਵੇਂ ਪਾਵਰਫੁੱਲ ਚੈਪਟਰ ‘ਫੀਚਰਡ ਕਲੋਜ਼ੈੱਟਸ’ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਨਵੇਂ ਕਦਮ ਨਾਲ ਇੰਸਪਾਇਰ ਕਰਨ ਵਾਲੇ ਕਈ ਨਾਵਾਂ ਨੂੰ ਚੈਰਿਟੀ ਸੇਲ ’ਚ ਆਪਣੇ ਖ਼ੁਦ ਦੇ ਵਾਰਡਰੋਬ ਤੋਂ ਕੱਪੜੇ ਅਤੇ ਬਾਕੀ ਚੀਜ਼ਾਂ ਦੇਣ ਲਈ ਇਨਵਾਈਟ ਕੀਤਾ ਜਾ ਰਿਹਾ ਹੈ। ਓਲੰਪਿਕ ਮੈਡਲਿਸਟ ਪੀ.ਵੀ. ਸਿੰਧੂ ਵੱਲੋਂ ਇਸ ਖ਼ਾਸ ਪਹਿਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਆਪਣੇ ਪ੍ਰਸ਼ੰਸਕਾਂ ਲਈ ਬੇਹੱਦ ਖ਼ਾਸ ਕੁਲੈਕਸ਼ਨ ਤਿਆਰ ਕਰਨ ਵਾਲੀ ਉਹ ਪਹਿਲੀ ਗੈੱਸਟ ਬਣ ਗਈ ਹੈ।

ਦੀਪਿਕਾ ਪਾਦੂਕੋਣ ਕਹਿੰਦੀ ਹੈ, “ਇਸ ਪਹਿਲੀ ਫੀਚਰਡ ਕਲੋਜ਼ੈੱਟ ਲਈ ਪੀ.ਵੀ. ਸਿੰਧੂ ਨਾਲ ਕੰਮ ਕਰਨਾ ਮੇਰੇ ਲਈ ਬੇਹੱਦ ਖ਼ਾਸ ਰਿਹਾ ਹੈ। ਉਹ ਨਾ ਸਿਰਫ਼ ਇਕ ਵਰਲਡ-ਕਲਾਸ ਐਥਲੀਟ ਹੈ, ਸਗੋਂ ਉਸ ਦੀ ਸਾਦਗੀ, ਹਿੰਮਤ ਅਤੇ ਅਸਲੀ ਪਛਾਣ ਅਜਿਹੀਆਂ ਖ਼ੂਬੀਆਂ ਹਨ, ਜਿਨ੍ਹਾਂ ਦੀ ਮੈਂ ਦਿਲੋਂ ਤਾਰੀਫ਼ ਕਰਦੀ ਹਾਂ। ਅਜਿਹੀ ਦੁਨੀਆ ’ਚ, ਜਿੱਥੇ ਅਕਸਰ ਲੋਕਾਂ ਤੋਂ ਬਿਨਾਂ ਕਿਸੇ ਸੰਘਰਸ਼ ਦੇ ਮਜ਼ਬੂਤ ਬਣੇ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।

ਉੱਥੇ ਹੀ, ਪੀ.ਵੀ. ਸਿੰਧੂ ਕਹਿੰਦੀ ਹੈ, “ਐਥਲੀਟਸ ਦੇ ਤੌਰ ’ਤੇ ਲੋਕ ਅਕਸਰ ਸਾਨੂੰ ਮੈਂਟਲੀ ਸਟ੍ਰੋਂਗ ਮੰਨਦੇ ਹਨ ਪਰ ਸਾਡੇ ਲਈ ਉਨ੍ਹਾਂ ਪਲਾਂ ਬਾਰੇ ਗੱਲ ਕਰਨਾ ਵੀ ਓਨਾ ਹੀ ਜ਼ਰੂਰੀ ਹੈ, ਜਦੋਂ ਅਸੀਂ ਮੁਸ਼ਕਿਲਾਂ ਨਾਲ ਜੂਝ ਰਹੇ ਹੁੰਦੇ ਹਾਂ। ਮੈਨੂੰ ਉਮੀਦ ਹੈ ਕਿ ਇਹ ਪਹਿਲ ਲੋਕਾਂ ਨੂੰ ਆਪਣੀ ਗੱਲ ਖੁੱਲ੍ਹ ਕੇ ਕਹਿਣ, ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਮੈਂਟਲ ਹੈਲਥ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦਾ ਸਾਥ ਦੇਣ ਲਈ ਉਤਸ਼ਾਹਿਤ ਕਰੇਗੀ। ਮਾਨਸਿਕ ਸਿਹਤ ਇਕ ਅਜਿਹਾ ਮੁੱਦਾ ਹੈ, ਜਿਸ ’ਤੇ ਸਾਨੂੰ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਹੈ। ਮੈਨੂੰ ਦੀਪਿਕਾ ਅਤੇ ਉਸ ਦੀ ਫਾਊਂਡੇਸ਼ਨ ਦੇ ਇਸ ਜ਼ਰੂਰੀ ਕੰਮ ਦਾ ਸਮਰਥਨ ਕਰਨ ਅਤੇ ਵਰਲਡ ਮੈਂਟਲ ਹੈਲਥ ਡੇਅ ਦੇ ਇਸ ਖ਼ਾਸ ਮੌਕੇ ਦਾ ਹਿੱਸਾ ਬਣਨ ਦੀ ਖ਼ੁਸ਼ੀ ਹੈ।


author

cherry

Content Editor

Related News