ਹੁਣ ਦੀਪਿਕਾ ਪਾਦੂਕੌਣ ਦੇ ਹੱਥ ਲੱਗੀ ਦੂਜੀ ਵੱਡੀ ਹਾਲੀਵੁੱਡ ਫ਼ਿਲਮ

Wednesday, Sep 01, 2021 - 11:37 AM (IST)

ਹੁਣ ਦੀਪਿਕਾ ਪਾਦੂਕੌਣ ਦੇ ਹੱਥ ਲੱਗੀ ਦੂਜੀ ਵੱਡੀ ਹਾਲੀਵੁੱਡ ਫ਼ਿਲਮ

ਮੁੰਬਈ (ਬਿਊਰੋ) - ਐੱਸ. ਟੀ. ਐਕਸ. ਫਿਲਮਸ ਅਤੇ ਟੈਂਪਲ ਹਿਲ ਦੀ ਰੋਮਾਂਟਿਕ ਕਾਮੇਡੀ ਫ਼ਿਲਮ ਵਿਚ ਦੀਪੀਕਾ ਪਾਦੂਕੋਣ ਨਜ਼ਰ ਆਵੇਗੀ। ਇਹ ਘੋਸ਼ਣਾ ਐੱਸ. ਟੀ. ਐਕਸ. ਫਿਲਮਸ ਮੋਸ਼ਨ ਪਿਕਚਰ ਗਰੁਪ ਦੇ ਚੇਅਰਮੈਨ ਐਡਮ ਫੋਗੇਲਸਨ ਨੇ ਕੀਤੀ।

PunjabKesari

ਸਟੂਡੀਓ ਇਸ ਪ੍ਰਾਜੈਕਟ ਨੂੰ ਵਿਕਸਿਤ ਕਰਨ ਲਈ ਟੈਂਪਲ ਹਿਲ ਪ੍ਰੋਡਕਸ਼ਨਸ ਅੰਮ੍ਰਿਤ ਗਾਡਫਰੇ ਅਤੇ ਮਾਰਟੀ ਬੋਵੇਨ ਨਾਲ ਵੀ ਗੱਲਬਾਤ ਕਰ ਰਿਹਾ ਹੈ, ਜੋ ਦੀਪਿਕਾ ਪਾਦੂਕੋਣ ਦੇ ਆਸਪਾਸ ਕੇਂਦਰਿਤ ਇਕ ਵਿਆਪਕ ਕਰਾਸ-ਸੰਸਕ੍ਰਿਤਿਕ ਰੋਮਾਂਟਿਕ ਕਾਮੇਡੀ ਹੋਵੇਗੀ।

PunjabKesari

ਫੋਗੇਲਸਨ ਨੇ ਕਿਹਾ ਕਿ ਦੀਪਿਕਾ ਪਾਦੂਕੋਣ ਭਾਰਤ ਤੋਂ ਆਉਣ ਵਾਲੇ ਸਭ ਤੋਂ ਵੱਡੇ ਵਿਸ਼ਵ ਸਿਤਾਰਿਆਂ ਵਿਚੋਂ ਇਕ ਹੈ। ਉਹ ਇਕ ਪ੍ਰਤਿਭਾਸ਼ਾਲੀ ਸ਼ਖਸੀਅਤ ਹੈ ਅਤੇ ਉਸ ਦੀ ਪ੍ਰੋਫਾਈਲ ਇਕ ਅੰਤਰਰਾਸ਼ਟਰੀ ਸੁਪਰਸਟਾਰ ਦੇ ਰੂਪ ਵਿਚ ਵਧਦੀ ਜਾ ਰਹੀ ਹੈ। ਜਦੋਂ ਕਿ ਉਨ੍ਹਾਂ ਨੂੰ ਕਈ ਇਰੋਸ ਇੰਟਰਨੈਸ਼ਨਲ ਫ਼ਿਲਮਾਂ ਵਿਚ ਸ਼ਾਨਦਾਰ ਸਫ਼ਲਤਾ ਮਿਲੀ ਹੈ। ਅਸੀ ਉਸ ਦੇ ਅਤੇ ਸਾਡੇ ਦੋਸਤਾਂ ਨਾਲ ਟੈਂਪਲ ਹਿਲ ਵਿਚ ਇਕ ਰੋਮਾਂਟਿਕ ਕਾਮੇਡੀ ਦੀ ਉਸਾਰੀ ਕਰਨ ਲਈ ਰੋਮਾਂਚਿਤ ਹਾਂ।

PunjabKesari

ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਦੀਪਿਕਾ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 

PunjabKesari

ਨੋਟ - ਦੀਪਿਕਾ ਪਾਦੂਕੋਣ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News