ਫਿਲਮ ‘ਫਾਈਟਰ’ ਨਾਲ ਦੀਪਿਕਾ ਪਾਦੁਕੋਣ ਦਾ ਲੁੱਕ ਹੋਇਆ ਆਊਟ

Wednesday, Dec 06, 2023 - 12:39 PM (IST)

ਫਿਲਮ ‘ਫਾਈਟਰ’ ਨਾਲ ਦੀਪਿਕਾ ਪਾਦੁਕੋਣ ਦਾ ਲੁੱਕ ਹੋਇਆ ਆਊਟ

ਮੁੰਬਈ (ਬਿਊਰੋ) - ‘ਫਾਈਟਰ’ 2024 ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ ਹੈ। ਹਾਲ ਹੀ ’ਚ ਇਸ ਫਿਲਮ ਤੋਂ ਰਿਤਿਕ ਰੋਸ਼ਨ ਦੀ ਬਹੁਤ ਉਡੀਕੀ ਜਾਣ ਵਾਲੀ ਲੁੱਕ ਸਾਹਮਣੇ ਆਈ ਸੀ। ਹੁਣ ਮੇਕਰਸ ਨੇ ਦਰਸ਼ਕਾਂ ਨੂੰ ਦੀਪਿਕਾ ਪਾਦੁਕੋਣ ਦੇ ਖਾਸ ਲੁੱਕ ਦੀ ਝਲਕ ਵੀ ਫਿਲਮ ਤੋਂ ਦਿੱਤੀ ਹੈ। 

ਦੀਪਿਕਾ ਦਾ ‘ਮੀਨਲ ਰਾਠੌੜ’ ਦੇ ਰੂਪ ’ਚ ਲੁੱਕ ਸਾਹਮਣੇ ਆਇਆ ਹੈ। ਜਿਸ ਨੂੰ ਉਨ੍ਹਾਂ ਦੇ ਕਾਲ ਸਾਈਨ ‘ਮਿੰਨੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਦੁਆਰਾ ਕੀਤਾ ਗਿਆ ਹੈ।

ਵਾਇਕਾਮ 18 ਸਟੂਡੀਓਜ਼ ਦੇ ਸਹਿਯੋਗ ਨਾਲ ਮਾਰਫਲਿਕਸ ਪਿਕਚਰਜ਼ ਦੁਆਰਾ ਨਿਰਮਿਤ ਹੈ। ਐਕਸ਼ਨ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ‘ਫਾਈਟਰ’ 25 ਜਨਵਰੀ 2024 ਨੂੰ ਰਿਲੀਜ਼ ਹੋ ਰਹੀ ਹੈ।

 


author

sunita

Content Editor

Related News