ਕੌਣ ਬਣੇਗੀ ‘ਰਾਮਾਇਣ’ ’ਚ ਸੀਤਾ, ਦੀਪਿਕਾ-ਕਰੀਨਾ ’ਚ ਲੱਗੀ ਦੌੜ

Thursday, May 13, 2021 - 01:52 PM (IST)

ਕੌਣ ਬਣੇਗੀ ‘ਰਾਮਾਇਣ’ ’ਚ ਸੀਤਾ, ਦੀਪਿਕਾ-ਕਰੀਨਾ ’ਚ ਲੱਗੀ ਦੌੜ

ਮੁੰਬਈ (ਬਿਊਰੋ)– ਫ਼ਿਲਮ ‘ਦੰਗਲ’ ਫੇਮ ਨਿਰਦੇਸ਼ਕ ਨਿਤੇਸ਼ ਤਿਵਾਰੀ ਮਹੱਤਵਪੂਰਨ ਪ੍ਰਾਜੈਕਟ ‘ਰਾਮਾਇਣ’ ਨੂੰ ਲੈ ਕੇ ਚਰਚਾ ’ਚ ਹਨ। ਖ਼ਬਰਾਂ ਹਨ ਕਿ ਰਿਤਿਕ ਰੌਸ਼ਨ ਤੇ ਮਹੇਸ਼ ਬਾਬੂ ਇਸ ’ਚ ਮੁੱਖ ਭੂਮਿਕਾਵਾਂ ’ਚ ਹੋਣਗੇ। ਦੱਖਣ ਦੇ ਸੁਪਰਸਟਾਰ ਪ੍ਰਭਾਸ ਤੋਂ ਰਾਵਣ ਦੀ ਭੂਮਿਕਾ ਨਿਭਾਉਣ ਲਈ ਪਹੁੰਚ ਕੀਤੀ ਗਈ ਹੈ। ਹੁਣ ਫੀਮੇਲ ਕਾਸਟ ਨੂੰ ਲੈ ਕੇ ਨਵੀਆਂ ਖ਼ਬਰਾਂ ਆ ਰਹੀਆਂ ਹਨ।

‘ਰਾਮਾਇਣ’ ’ਚ ਕੌਣ ਨਿਭਾਏਗੀ ਸੀਤਾ ਦੀ ਭੂਮਿਕਾ?
ਖ਼ਬਰਾਂ ਮੁਤਾਬਕ ਕਰੀਨਾ ਕਪੂਰ ਖ਼ਾਨ ਤੇ ਦੀਪਿਕਾ ਪਾਦੂਕੋਣ ਸੀਤਾ ਦੀ ਭੂਮਿਕਾ ਲਈ ਦੇਖੀਆਂ ਜਾ ਰਹੀਆਂ ਹਨ। ਦੋਵਾਂ ਅਭਿਨੇਤਰੀਆਂ ਨੇ ਆਪਣੇ ਕਰੀਅਰ ’ਚ ਇਤਿਹਾਸ ’ਤੇ ਆਧਾਰਿਤ ਫ਼ਿਲਮਾਂ ਕੀਤੀਆਂ ਹਨ। ਹੁਣ ਇਹ ਦੇਖਣਾ ਮਜ਼ੇਦਾਰ ਹੋਏਗਾ ਕਿ ਕਿਹੜੀ ਅਭਿਨੇਤਰੀ ਸੀਤਾ ਦੀ ਭੂਮਿਕਾ ’ਚ ਨਜ਼ਰ ਆਉਂਦੀ ਹੈ। ਫ਼ਿਲਮ ਦੀ ਕਾਸਟ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ਾਲਸਾ ਏਡ ਨਾਲ ਮਿਲ ਪਰਮੀਸ਼ ਵਰਮਾ ਕੋਰੋਨਾ ਮਰੀਜ਼ਾਂ ਦੀ ਕਰਨਗੇ ਸੇਵਾ, ਵੀਡੀਓ ਕੀਤੀ ਸਾਂਝੀ

ਦੱਸ ਦੇਈਏ ਕਿ ਫ਼ਿਲਮ ‘ਅਸ਼ੋਕਾ’ ’ਚ ਕਰੀਨਾ ਨੇ ਰਾਜਕੁਮਾਰੀ ਕੌਰਵਾਕੀ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਨਾਲ ਹੀ ਦੀਪਿਕਾ ਨੇ ਸੰਜੇ ਲੀਲਾ ਭੰਸਾਲੀ ਦੀਆਂ ਫ਼ਿਲਮਾਂ ’ਚ ਮਸਤਾਨੀ ਤੇ ਪਦਮਾਵਤੀ ਦਾ ਕਿਰਦਾਰ ਨਿਭਾਇਆ ਹੈ। ਜੇ ਕਰੀਨਾ ਇਸ ਫ਼ਿਲਮ ਲਈ ਹਾਂ ਕਰਦੀ ਹੈ ਤਾਂ ਉਹ ਸਭ ਤੋਂ ਵੱਧ ਫੀਸ ਲੈਣ ਵਾਲੀ ਅਦਾਕਾਰਾ ਬਣ ਕੇ ਸਾਹਮਣੇ ਆਵੇਗੀ ਕਿਉਂਕਿ ਫ਼ਿਲਮ ਬਹੁਤ ਵੱਡੇ ਬਜਟ ਦੇ ਤਹਿਤ ਬਣਾਈ ਜਾ ਰਹੀ ਹੈ।

ਦੱਸ ਦੇਈਏ ਕਿ ਕਰੀਨਾ ਕਰਨ ਜੌਹਰ ਦੀ ਫ਼ਿਲਮ ‘ਤਖ਼ਤ’ ’ਚ ਵੀ ਅਹਿਮ ਭੂਮਿਕਾ ਨਿਭਾਏਗੀ। ਫਿਲਹਾਲ ‘ਤਖ਼ਤ’ ਦੀ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ ਹੈ।

ਕਰੀਨਾ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਵੀ ਚਰਚਾ ’ਚ ਹੈ। ਇਸ ’ਚ ਆਮਿਰ ਖ਼ਾਨ ਮੁੱਖ ਭੂਮਿਕਾ ’ਚ ਹਨ।
 
ਦੀਪਿਕਾ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫ਼ਿਲਮ ‘ਛਪਾਕ’ ’ਚ ਨਜ਼ਰ ਆਈ ਸੀ। ਉਹ ਰਣਵੀਰ ਸਿੰਘ ਦੀ ਫ਼ਿਲਮ ‘83’ ’ਚ ਕੈਮਿਓ ਰੋਲ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਸਿਧਾਂਤ ਚਤੁਰਵੇਦੀ ਤੇ ਅਨਨਿਆ ਪਾਂਡੇ ਦੇ ਨਾਲ ਵੀ ਇਕ ਫ਼ਿਲਮ ’ਚ ਨਜ਼ਰ ਆਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News