ਦੀਪਿਕਾ ਕੱਕੜ ਦੇ ਜਨਮਦਿਨ ਦਾ ਸ਼ਾਨਦਾਰ ਜਸ਼ਨ, ਸ਼ੋਏਬ ਅਤੇ ਲੇਡੀ ਲਵ ਮਸਤੀ ਕਰਦੇ ਆਏ ਨਜ਼ਰ

Sunday, Aug 07, 2022 - 12:39 PM (IST)

ਦੀਪਿਕਾ ਕੱਕੜ ਦੇ ਜਨਮਦਿਨ ਦਾ ਸ਼ਾਨਦਾਰ ਜਸ਼ਨ, ਸ਼ੋਏਬ ਅਤੇ ਲੇਡੀ ਲਵ ਮਸਤੀ ਕਰਦੇ ਆਏ ਨਜ਼ਰ

ਮੁੰਬਈ: ਟੀ.ਵੀ ਅਦਾਕਾਰਾ ਦੀਪਿਕਾ ਕੱਕੜ ਨੇ 6 ਅਗਸਤ 2022 ਨੂੰ ਆਪਣਾ 36ਵਾਂ ਜਨਮਦਿਨ ਮਨਾਇਆ। ਦੀਪਿਕਾ ਦੇ ਇਸ ਖ਼ਾਸ ਦਿਨ ਨੂੰ ਖ਼ਾਸ ਬਣਾਉਣ ’ਚ ਉਨ੍ਹਾਂ ਦੇ ਪਤੀ ਸ਼ੋਏਬ ਇਬਰਾਹਿਮ ਨੇ ਕੋਈ ਕਸਰ ਨਹੀਂ ਛੱਡੀ।ਅਦਾਕਾਰ ਨੇ ਆਪਣੀ ਲੇਡੀ ਲਵ ਦਾ ਬਰਥਡੇ ਦੁਬਈ ’ਚ ਮਨਾਇਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।ਤਸਵੀਰਾਂ ’ਚ ਦੀਪਿਕਾ ਅਤੇ ਸ਼ੋਏਬ ਇਬਰਾਹਿਮ ਬੁਰਜ ਖ਼ਲੀਫ਼ਾ ’ਚ ਮਸਤੀ ਕਰਦੇ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ : ਏਅਰਪੋਰਟ ’ਤੇ ਸਪਾਟ ਹੋਈ ਕੈਟਰੀਨਾ ਕੈਫ਼, ਡੈਨਿਮ ਲੁੱਕ ’ਚ ਲੱਗ ਰਹੀ ਪਰਫ਼ੈਕਟ

ਇਕ ਤਸਵੀਰ ’ਚ ਜੋੜੇ ਨੂੰ ਦੁਬਈ ਦਾ ਨਜ਼ਾਰਾ ਲੈਂਦੇ ਦੇਖਿਆ ਜਾ ਸਕਦਾ ਹੈ। ਜਿੱਥੇ ਦੀਪਿਕਾ ਆਪਣੇ ਖਾਣੇ ਦਾ ਆਨੰਦ ਲੈ ਰਹੀ ਹੈ। ਇਸ ਦੇ ਨਾਲ ਹੀ ਸ਼ੋਏਬ ਉਸ ’ਤੇ ਕਾਫ਼ੀ ਪਿਆਰ ਦੇ ਰਹੇ ਹਨ।

PunjabKesari

ਇਸ ਜੋੜੇ ਨੇ ਆਲੀਸ਼ਾਨ ਕਾਰ ‘Limousine’ ਦੀ ਸਵਾਰੀ ਵੀ ਕੀਤੀ। ਇਸ ਦੌਰਾਨ ਸ਼ੋਏਬ ਦੀਪਿਕਾ ਨੂੰ ਗੁਲਦਸਤਾ ਦਿੰਦੇ ਹੋਏ ਨਜ਼ਰ ਆਏ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸ਼ੋਏਬ ਨੇ ਲਿਖਿਆ ਕਿ ‘ਅੱਜ ਤੁਹਾਡਾ ਜਨਮਦਿਨ ਹੈ।

PunjabKesari

ਤੁਸੀਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜੋ ਕੁਝ ਦਿੱਤਾ ਹੈ ਉਸ ਲਈ ਮੈਂ ਸਿਰਫ਼ ਇੰਨਾ ਹੀ ਕਹਿ ਸਕਦਾ ਹਾਂ, ਧੰਨਵਾਦ।’

ਇਹ ਵੀ ਪੜ੍ਹੋ :  PARENTS TO BE ਆਲੀਆ-ਰਣਬੀਰ ਇਕੱਠੇ ਆਏ ਨਜ਼ਰ, ਮੁੰਬਈ ਏਅਰਪੋਰਟ ਦੀਆਂ ਤਸਵੀਰਾਂ ਆਈਆਂ ਸਾਹਮਣੇ

PunjabKesari

ਉਨ੍ਹਾਂ ਨੇ ਅੱਗੇ ਲਿਖਿਆ ਕਿ ‘ਇਹ ਛੋਟਾ ਜਿਹਾ ਤੋਹਫ਼ਾ ਸਿਰਫ਼ ਇਸ ਲਈ ਹੈ ਕਿਉਂਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਤੁਸੀਂ ਮੇਰੇ ਲਈ ਕੀ ਹੋ ਅਤੇ ਹਾਂ ਮੈਂ ਆਪਣਾ ਵਾਅਦਾ ਪੂਰਾ ਕੀਤਾ, ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹਾਂ ਅਤੇ ਜਨਮਦਿਨ ਦੀ ਵਧਾਈ, ਇਸ ਬੁਰਜ ਖ਼ਲੀਫ਼ਾ ਯਾਤਰਾ ਲਈ stellartourism ਦਾ ਵਿਸ਼ੇਸ਼ ਧੰਨਵਾਦ, ਇਸ ਨੂੰ ਆਯੋਜਨ ਕਰਨ ਦਾ ਤਰੀਕਾ  ਸ਼ਾਨਦਾਰ ਸੀ।’

PunjabKesari

ਦੀਪਿਕਾ ਕੱਕੜ ਨੇ ਸਾਲ 2018 ’ਚ ਅਦਾਕਾਰ ਸ਼ੋਏਬ ਇਬਰਾਹਿਮ ਨਾਲ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਦੋਵਾਂ ਨੇ ਕਈ ਸਾਲਾਂ ਤੱਕ ਇਕ ਦੂਜੇ ਨੂੰ ਡੇਟ ਕੀਤਾ ਸੀ। ਇਸ ਤੋਂ ਬਾਅਦ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ।

PunjabKesari


author

Shivani Bassan

Content Editor

Related News