ਦੀਪਿਕਾ ਕੱਕੜ ਨੇ ਯੂਟਿਊਬ ’ਤੇ 3 ਮਿਲੀਅਨ ਸਬਸਕ੍ਰਾਈਬਰ ਪਾਰ ਕੀਤੇ, ਪਰਿਵਾਰ ਨਾਲ ਕੇਕ ਕੱਟ ਕੇ ਮਨਾਇਆ ਜਸ਼ਨ

07/14/2022 12:25:12 PM

ਬਾਲੀਵੁੱਡ ਡੈਸਕ: ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਟੀ.ਵੀ ਇੰਡਸਟਰੀ ਦੇ ਮਸ਼ਹੂਰ ਜੋੜਿਆਂ ’ਚੋਂ ਇਕ ਹਨ। ਦੋਵਾਂ ਦੀ ਇਕ ਜ਼ਬਰਦਸਤ ਬਾਂਡਿੰਗ ਹੈ ਅਤੇ ਹਰ ਖ਼ਾਸ ਮੌਕੇ ਨੂੰ ਇਕੱਠੇ ਸੈਲੀਬ੍ਰੇਟ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ’ਚ ਦੀਪਿਕਾ ਕੱਕੜ ਨੇ ਆਪਣੇ ਯੂਟਿਊਬ ਚੈਨਲ ’ਤੇ 3 ਮਿਲੀਅਨ ਸਬਸਕ੍ਰਾਈਬਰਸ ਨੂੰ ਪਾਰ ਕੀਤਾ ਹੈ ਜਿਸ ਨੂੰ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਬਹੁਤ ਧੂਮਧਾਮ ਨਾਲ ਮਨਾਇਆ।

PunjabKesari

ਸ਼ੋਏਬ ਨੇ ਇਸ ਜਸ਼ਨ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ ਜੋ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇੰਸਟਾਗ੍ਰਾਮ ’ਤੇ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੀਪਿਕਾ ਕੱਕੜ ਨੇ ਕੈਪਸ਼ਨ ’ਚ ਲਿਖਿਆ ਕਿ ‘3 ਮਿਲੀਅਨ ਯੂਟਿਊਬ ਪਰਿਵਾਰ ਨੂੰ ਦੀਪਿਕਾ ਬਹੁਤ ਬਹੁਤ ਵਧਾਈਆਂ, ਇਸ ਤਰ੍ਹਾਂ ਤੁਹਾਨੂੰ ਸਾਰਿਆਂ ਦਾ ਪਿਆਰ ਮਿਲਦਾ ਰਹੇ ਅਤੇ ਇਸ ਤਰ੍ਹਾਂ ਪ੍ਰੇਰਿਤ ਕਰਦੇ ਰਹੋ, ਤੁਹਾਡਾ ਸਭ ਦਾ ਦਿਲ ਤੋਂ ਧੰਨਵਾਦ,  ਇੰਨਾ ਪਿਆਰ ਦੇਣ ਲਈ। ਅੱਲ੍ਹਾ ਤੁਹਾਡੇ ਸਭ ਦਾ ਭਲਾ ਕਰੇ।’ 

PunjabKesari

ਇਹ ਵੀ ਪੜ੍ਹੋ : ਡਾਂਸ ਦੀਵਾਨੇ ਜੂਨੀਅਰਜ਼ ਦੇ ਸੈੱਟ ’ਤੇ ਪਹੁੰਚੀ ਵਾਣੀ ਕਪੂਰ, ਆਫ਼ ਸ਼ੋਲਡਰ ਟੌਪ ’ਚ ਨਜ਼ਰ ਆਈ ਹੌਟ ਲੁੱਕ

ਇਨ੍ਹਾਂ ਤਸਵੀਰਾਂ ’ਚ ਦੀਪਿਕਾ ਨੂੰ ਆਪਣੇ ਪਤੀ ਅਤੇ ਪਰਿਵਾਰ ਨਾਲ ਕੇਕ ਕੱਟ ਕੇ 3 ਮਿਲੀਅਨ ਦਾ ਜਸ਼ਨ ਮਨਾਉਂਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਦੀਪਿਕਾ-ਸ਼ੋਏਬ ਦਾ ਕੇਕ ਫ਼ੇਸ਼ੀਅਲ ਵੀ ਹੋਇਆ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਹੁਣ ਵਿਦੇਸ਼ ਜਾ ਸਕਣਗੇ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ, ਅਦਾਲਤ ਨੇ ਦਿੱਤਾ ਪਾਸਪੋਰਟ ਵਾਪਸ ਕਰਨ ਦਾ ਹੁਕਮ

ਜਾਣਕਾਰੀ ਲਈ ਦੱਸ ਦੇਈਏ ਕਿ ਦੀਪਿਕਾ ਕੱਕੜ ਨੇ ਲਾਕਡਾਊਨ ’ਚ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ। ਬਹੁਤ ਘੱਟ ਸਮੇਂ ’ਚ ਅਦਾਕਾਰਾ ਨੇ ਆਪਣੀਆਂ ਵੀਡੀਓ ਨਾਲ ਲੋਕਾਂ ਦਾ ਦਿਲ ਜਿੱਤਿਆ ਅਤੇ ਕਾਮਯਾਬੀ  ਹਾਸਲ ਕੀਤੀ ਹੈ।

PunjabKesari


Anuradha

Content Editor

Related News