ਨਵੇਂ ਉੱਭਰਦੇ ਕਲਾਕਾਰ ਦੀਪਕ ਕੁਮਾਰ ਦੇ ‘No Seen’ ਗੀਤ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)

Friday, May 07, 2021 - 04:26 PM (IST)

ਨਵੇਂ ਉੱਭਰਦੇ ਕਲਾਕਾਰ ਦੀਪਕ ਕੁਮਾਰ ਦੇ ‘No Seen’ ਗੀਤ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)

ਜਲੰਧਰ (ਬਿਊਰੋ)– ‘ਕਿਸਮਤ ਦੇ ਸਿਤਾਰੇ’ ਆਨਲਾਈਨ ਮਿਊਜ਼ਿਕ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀ ਤੇ ਨਵੇਂ ਉੱਭਰਦੇ ਕਲਾਕਾਰ ਦੀਪਕ ਕੁਮਾਰ ਦਾ ਗੀਤ ‘No Seen-ਭੁਲੇਖਾ’ 30 ਅਪ੍ਰੈਲ ਨੂੰ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਗੀਤ ਨੂੰ ਜਿਥੇ ਗਾਇਕ ਦੀਪਕ ਕੁਮਾਰ ਵਲੋਂ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਗਿਆ ਹੈ, ਉਥੇ ਹੀ ਇਸ ਗੀਤ ਦਾ ਖੂਬਸੂਰਤ ਸੰਗੀਤ ਯੂ. ਐੱਸ. ਏ. ਤੋਂ ਅਮਨ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਤੋਂ ਪਹਿਲਾਂ ਵਾਲੀ ਜ਼ਿੰਦਗੀ ਨੂੰ ਸ਼ੈਰੀ ਮਾਨ ਨੇ ਕੀਤਾ ਯਾਦ, ਚੀਨ ਨੂੰ ਆਖੀ ਇਹ ਗੱਲ

‘No Seen’ ਗੀਤ ਦੇ ਬੋਲ ਰਾਜ ਸਫ਼ਦਰਪੁਰੀਆ ਵਲੋਂ ਲਿਖੇ ਗਏ ਹਨ ਤੇ ਇਹ ਗੀਤ ਐੱਚ. ਆਰ. ਪੀ. ਇੰਟਰਪ੍ਰਾਈਜ਼ਿਸ ਦੇ ਬੈਨਰ ਹੇਠ ਪ੍ਰੋਡਿਊਸਰ ਸੁਰਜੀਤ ਜੀਤਾ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਹ ਸਾਰਾ ਪ੍ਰਾਜੈਕਟ ਗਾਇਕ ਅਮਰੀਕ ਜੱਸਲ ਦੀ ਦੇਖ-ਰੇਖ ਹੇਠ ਮੁਕੰਮਲ ਹੋਇਆ ਹੈ।

ਗੀਤ ਨੂੰ ਯੂਟਿਊਬ ’ਤੇ ਐੱਚ. ਆਰ. ਪੀ. ਇੰਟਰਪ੍ਰਾਈਜ਼ਿਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਹੁਣ ਤਕ 17 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News