ਦੀਪ ਸਿੱਧੂ ਦਾ ਪੋਸਟਮਾਰਟਮ ਸ਼ੁਰੂ, ਪੁਲਸ ਨੇ ਡਰੱਕ ਡਰਾਈਵਰ ਖ਼ਿਲਾਫ਼ ਦਰਜ ਕੀਤੀ FIR, ਦਿੱਤਾ ਇਹ ਬਿਆਨ
Wednesday, Feb 16, 2022 - 11:26 AM (IST)
ਚੰਡੀਗੜ੍ਹ (ਬਿਊਰੋ)– ਦੀਪ ਸਿੱਧੂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੀਪ ਸਿੱਧੂ ਦਾ ਸਿਵਲ ਹਸਪਤਾਲ ਸੋਨੀਪਤ ਵਿਖੇ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਤਿੰਨ ਡਾਕਟਰਾਂ ਦੇ ਪੈਨਲ ਵਲੋਂ ਦੀਪ ਸਿੱਧੂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਬਾਰੇ ਉਹ ਗੱਲਾਂ, ਜੋ ਤੁਸੀਂ ਨਹੀਂ ਜਾਣਦੇ ਹੋਵੋਗੇ, ਜਾਣੋ ਪਿਛੋਕੜ ਤੇ ਅਹਿਮ ਕਿੱਸੇ
ਪੁਲਸ ਪੋਸਟਮਾਰਟਮ ਦੀ ਵੀਡੀਓ ਰਿਕਾਰਡਿੰਗ ਵੀ ਕਰਵਾ ਰਹੀ ਹੈ। ਪੁਲਸ ਨੇ ਟਰੱਕ ਡਰਾਈਵਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਸ ਦਾ ਕਹਿਣਾ ਹੈ ਕਿ ਦੀਪ ਸਿੱਧੂ ਦੀ ਗੱਡੀ ਖੜ੍ਹੇ ਟਰੱਕ ’ਚ ਵੱਜੀ ਹੈ। ਡਰਾਈਵਰ ਸਾਈਡ ਤੋਂ ਗੱਡੀ ਵੱਜਣ ਕਾਰਨ ਦੀਪ ਸਿੱਧੂ ਦੀ ਮੌਤ ਹੋਈ, ਜਦਕਿ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਠੀਕ ਹੈ।
ਬੀਤੇ ਦਿਨੀਂ ਦੀਪ ਸਿੱਧੂ ਦਾ ਕੁੰਡਲੀ ਮਾਨੇਸਰ (ਕੇ. ਐੱਮ. ਪੀ.) ਹਾਈਵੇ ’ਤੇ ਸੜਕ ਹਾਦਸਾ ਹੋ ਗਿਆ। ਦੀਪ ਸਿੱਧੂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ’ਤੇ ਪੰਜਾਬੀ ਸਿਤਾਰਿਆਂ ਦੇ ਨਾਲ-ਨਾਲ ਰਾਜਨੀਤਕ ਆਗੂਆਂ ਵਲੋਂ ਵੀ ਦੁੱਖ ਪ੍ਰਗਟਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਦੀਪ ਸਿੱਧੂ ਕਿਸਾਨੀ ਅੰਦੋਲਨ ਦੇ ਚਲਦਿਆਂ ਬੇਹੱਦ ਚਰਚਾ ’ਚ ਸਨ। ਉੁਨ੍ਹਾਂ ਦੀ 26 ਜਨਵਰੀ, 2021 ਦੀ ਲਾਲ ਕਿਲ੍ਹੇ ਦੀ ਘਟਨਾ ਦੇ ਚਲਦਿਆਂ ਗ੍ਰਿਫ਼ਤਾਰੀ ਵੀ ਹੋਈ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਦੀਪ ਸਿੱਧੂ ਨੇ ‘ਵਾਰਿਸ ਪੰਜਾਬ ਦੇ’ ਨਾਂ ਤੋਂ ਜਥੇਬੰਦੀ ਵੀ ਬਣਾਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।