ਦੀਪ ਸਿੱਧੂ ਦੀ ਨਵੀਂ ਪੋਸਟ ਨੇ ਛੇੜੇ ਚਰਚੇ, ਕਿਹਾ– ‘ਬਾਜ਼ੀ ਹੁਣ ਉਥੋਂ ਸ਼ੁਰੂ ਕਰਨੀ, ਜਿਥੇ ਛੱਡ ਕੇ ਗਿਆ ਸੀ’

Wednesday, May 12, 2021 - 06:46 PM (IST)

ਦੀਪ ਸਿੱਧੂ ਦੀ ਨਵੀਂ ਪੋਸਟ ਨੇ ਛੇੜੇ ਚਰਚੇ, ਕਿਹਾ– ‘ਬਾਜ਼ੀ ਹੁਣ ਉਥੋਂ ਸ਼ੁਰੂ ਕਰਨੀ, ਜਿਥੇ ਛੱਡ ਕੇ ਗਿਆ ਸੀ’

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਦੀਪ ਸਿੱਧੂ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹਨ। ਦੀਪ ਸਿੱਧੂ ਨੂੰ 26 ਜਨਵਰੀ ਨੂੰ ਵਾਪਰੀ ਲਾਲ ਕਿਲ੍ਹੇ ਦੀ ਘਟਨਾ ਮਾਮਲੇ ’ਚ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਮਿਲੀ ਹੈ। ਦੀਪ ਸਿੱਧੂ ਨੂੰ ਚਾਹੁਣ ਵਾਲੇ ਉਦੋਂ ਤੋਂ ਹੀ ਉਸ ਵਲੋਂ ਵੱਡੀ ਸਰਗਰਮੀ ਦੇਖਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਵਰਲਡ ਰਿਕਾਰਡ ਦੀ ਤਿਆਰੀ ’ਚ ਸਿੱਧੂ ਮੂਸੇ ਵਾਲਾ, ‘ਮੂਸਟੇਪ’ ਨੂੰ ਲੈ ਕੇ ਚਾਹੁਣ ਵਾਲਿਆਂ ਨੂੰ ਕੀਤੀ ਖ਼ਾਸ ਅਪੀਲ

ਅੱਜ ਦੀਪ ਸਿੱਧੂ ਨੇ ਇਕ ਫੇਸਬੁੱਕ ਪੋਸਟ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ। ਪੋਸਟ ਸਾਂਝੀ ਕਰਦਿਆਂ ਦੀਪ ਸਿੱਧੂ ਲਿਖਦੇ ਹਨ, ‘ਮੈਂ ਵਾਪਸ ਆ ਰਿਹਾ ਹਾਂ, ਬਾਜ਼ੀ ਹੁਣ ਉਥੋਂ ਸ਼ੁਰੂ ਕਰਨੀ ਪੈਣੀ ਹੈ, ਜਿਥੇ ਛੱਡ ਕੇ ਗਿਆ ਸੀ।’

ਦੀਪ ਦੀ ਇਸ ਪੋਸਟ ’ਤੇ ਲਗਾਤਾਰ ਉਸ ਦੇ ਪ੍ਰਸ਼ੰਸਕਾਂ ਵਲੋਂ ਕੁਮੈਂਟਸ ਕੀਤੇ ਜਾ ਰਹੇ ਹਨ। ਕੋਈ ਦੀਪ ਨੂੰ ਇਹ ਕਹਿ ਰਿਹਾ ਹੈ ਕਿ ਬਾਜ਼ੀ ਜਿਥੋਂ ਮਰਜ਼ੀ ਸ਼ੁਰੂ ਕਰੋ ਪਰ ਉਹ ਪੰਜਾਬ ਤੇ ਪੰਥ ਦੇ ਹੱਕਂ ’ਚ ਹੀ ਹੋਣੀ ਚਾਹੀਦੀ ਹੈ।

ਕੋਈ ਕਹਿ ਰਿਹਾ ਹੈ, ‘ਆ ਜਾ ਵੀਰ ਮੋਰਚੇ ’ਚ ਤੁਹਾਡੀ ਬਹੁਤ ਲੋੜ ਹੈ, ਤੁਸੀਂ ਤੇ ਲੱਖਾ ਵੀਰ ਰਲ ਕੇ ਹੰਭਲਾ ਮਾਰੋ।’

ਖੈਰ ਦੀਪ ਸਿੱਧੂ ਦੀ ਇਹ ਬਾਜ਼ੀ ਕਿਸਾਨੀ ਅੰਦੋਲਨ ਲਈ ਹੈ ਜਾਂ ਫਿਰ ਕੁਝ ਹੋਰ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਦੀਪ ਸਿੱਧੂ ਵਲੋਂ ਚੁੱਕੇ ਜਾਣ ਵਾਲੇ ਅਗਲੇ ਕਦਮ ਦੀ ਹਰ ਕਿਸੇ ਨੂੰ ਉਡੀਕ ਜ਼ਰੂਰ ਰਹੇਗੀ।

ਨੋਟ– ਦੀਪ ਸਿੱਧੂ ਦੀ ਇਸ ਪੋਸਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News