ਦੀਪ ਸਿੱਧੂ ਦੀ ਆਖਿਰੀ ਫਿਲਮ 'ਸਾਡੇ ਆਲੇ' 29 ਅਪ੍ਰੈਲ 2022 ਨੂੰ ਪਰਦੇ 'ਤੇ ਹੋਵੇਗੀ ਰਿਲੀਜ਼

Thursday, Apr 21, 2022 - 01:51 PM (IST)

ਜਲੰਧਰ (ਬਿਊਰੋ)- ਜਤਿੰਦਰ ਮੋਹਰ ਵਲੋਂ ਨਿਰਮਿਤ ਅਤੇ ਸਵ. ਦੀਪ ਸਿੱਧੂ, ਗੁੱਗੂ ਗਿੱਲ, ਮਹਾਵੀਰ ਭੁੱਲਰ, ਸੁਖਦੀਪ ਸੁੱਖ, ਅੰਮ੍ਰਿਤ ਅੋਲਖ ਤੇ ਹੋਰ ਫਿਲਮ ਦੇ ਮੁੱਖ ਕਿਰਦਾਰ ਦੇ ਰੂਪ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਦੀਪ ਸਿੱਧੂ ਪ੍ਰੋਫੈਸ਼ਨਲ ਕਬੱਡੀ ਕਰਦੇ ਹੋਏ ਦਿਖਾਈ ਦੇਣਗੇ। ਕਲਾਕਾਰਾਂ ਨੇ ਸ਼ਾਨਦਾਰ ਅਭਿਨੈ ਦੇ ਨਾਲ ਆਪਣੇ ਕਿਰਦਾਰ ਦੇ ਨਾਲ ਇਨਸਾਫ ਕੀਤਾ ਹੈ। ਗੌਰਤਲੱਬ ਹੈ ਕਿ ਇਸ ਫਿਲਮ ਦੀ ਸ਼ੂਟਿੰਗ 2019 'ਚ ਸ਼ੁਰੂ ਕਰ ਲਈ ਗਈ ਸੀ ਅਤੇ ਤਾਰੀਕ ਅਤੇ ਕੋਵਿਡ-19 ਦੀ ਵਜ੍ਹਾ ਨਾਲ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਨਹੀਂ ਹੋ ਪਾਈ। 

PunjabKesari
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸਿੰਗਰ ਦਿਲਰਾਜ ਗਰੇਵਾਲ ਫਿਲਮ 'ਸਾਡੇ ਆਲੇ' ਨੂੰ ਸਪੋਰਟ ਕਰਦੇ ਦਿਖਾਈ ਦਿੱਤੇ। ਦੀਪ ਸਿੱਧੂ ਦਾ ਆਖਿਰੀ ਮਿਊਜ਼ਿਕ ਟਰੈਕ 'ਲਾਹੌਰ' ਕੁਝ ਹੀ ਦਿਨ ਪਹਿਲੇ ਰਿਲੀਜ਼ ਕੀਤਾ ਗਿਆ ਸੀ। ਇਸ ਟਰੈਕ 'ਚ ਦਿਲਰਾਜ ਗਰੇਵਾਲ ਵੀ ਮੁੱਖ ਰੂਪ 'ਚ ਮੌਜੂਦ ਸਨ। ਦਿਲਰਾਜ ਨੇ ਆਪਣੇ ਇੰਸਟਾਗ੍ਰਾਮ 'ਤੇ 'ਸਾਡੇ ਆਲੇ' ਨੂੰ ਸਪੋਰਟ ਕਰਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਤੇ ਉਸ ਨੂੰ #aaovekhiyesaadeaale ਦਿੱਤਾ ਹੈ। ਦਿਲਰਾਜ ਗਰੇਵਾਲ ਨੇ ਦੱਸਿਆ ਕਿ ਦੋਵਾਂ ਦੀ ਦੋਸਤੀ ਸ਼ਾਨਦਾਰ ਸੀ। 
ਸਾਗਾ ਸਟੂਡੀਓ ਦਾ ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਇੰਡਸਟਰੀ 'ਚ ਸ਼ਾਨਦਾਰ ਯੋਗਦਾਨ ਰਿਹਾ ਹੈ। ਫਿਲਮ ਦੇ ਪ੍ਰਡਿਊਸਰ ਅਤੇ ਸਾਗਾ ਮਿਊਜ਼ਿਕ ਦੇ ਮਾਲਕ ਸੁਮਿਤ ਸਿੰਘ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਸਾਡੇ ਸਮਾਜ ਦੀ ਸੋਚ ਨੂੰ ਦਰਸਾਉਂਦੀ ਹੈ। ਇਹ ਇਕ ਪਰਿਵਾਰਿਕ ਕਹਾਣੀ ਹੈ ਅਤੇ ਹਰ ਉਮਰ ਦੇ ਲੋਕ ਸਿਨੇਮਾਘਰ 'ਚ ਦੇਖਣਾ ਪਸੰਦ ਕਰਨਗੇ। 

ਸੁਮਿਤ ਸਿੰਘ ਨੇ ਇਸ ਤੋਂ ਇਲਾਵਾ ਦੱਸਿਆ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਖੂਨ ਪਾਣੀ ਨਾਲ ਗਾੜ੍ਹਾ ਹੁੰਦਾ ਹੈ ਅਤੇ ਸਾਨੂੰ ਦੁਨੀਆਵੀਂ ਆਕਰਸ਼ਨ ਤੋਂ ਉਪਰ ਉਠ ਕੇ ਸੋਚਣਾ ਚਾਹੀਦਾ। ਇਹ ਦਰਸ਼ਕਾਂ ਦੇ ਲਈ ਇਕ ਅੱਖ ਖੋਲ੍ਹਣ ਵਾਲਾ ਕੰਸੈਪਟ ਹੈ ਜੋ ਇਹ ਸੋਚਦੇ ਹਨ ਕਿ ਪੰਜਾਬੀ ਫਿਲਮ ਇੰਡਸਟਰੀ ਸਿਰਫ ਕਾਮੇਡੀ ਜੈਨਰੇ 'ਚ ਮੂਵੀਜ਼ ਬਣਾ ਸਕਦੀ ਹੈ। ਖੂਨ ਦੇ ਰਿਸ਼ਤਿਆਂ ਤੋਂ ਉਪਰ ਪਿਆਰ ਅਤੇ ਮੁਹੱਬਤ ਦੀਆਂ ਬਾਰੀਕ ਗੰਢਾਂ 'ਤੇ ਆਧਾਰਿਤ ਫਿਲਮ ਹੈ 'ਸਾਡੇ ਆਲੇ'। ਤਮਾਮ ਮੁਸ਼ਕਿਲਾਂ ਦੇ ਬਾਵਜੂਦ ਪਿੰਡ ਅਤੇ ਪਿੰਡ ਦੀ ਜ਼ਿੰਦਗੀ ਬਚਾ ਕੇ ਰੱਖੀ ਗਈ ਹੈ। 'ਸਾਡੇ ਆਲੇ' ਉਸ ਖੂਬਸੂਰਤੀ ਦਾ ਜਸ਼ਨ ਹੈ। ਇਹ ਉਨ੍ਹਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖੇਡ ਅਤੇ ਜ਼ਿੰਦਗੀ ਦੇ ਸੰਘਰਸ਼ 'ਚ ਲੱਗੇ ਹੋਏ ਹਨ। ਇਸ ਦੇ ਬਾਅਦ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਹਮੇਸ਼ਾ ਦਿਲ ਦੇ ਅੰਦਰ ਰਹਿਣਗੇ ਅਤੇ ਅਸੀਂ ਹਮੇਸ਼ਾ ਉਨ੍ਹਾਂ ਦੀ ਘਾਟ ਨੂੰ ਮਹਿਸੂਸ ਕਰਦੇ ਰਹਾਂਗੇ।
 


Aarti dhillon

Content Editor

Related News