ਦੀਪ ਜੰਡੂ ਦਾ ਗੀਤ ‘ਟਾਈਮ ਕੀਪਸ ਟਿਕਿੰਗ’ ਰਿਲੀਜ਼, ਕਿਸ ’ਤੇ ਵਿੰਨ੍ਹਿਆ ਨਿਸ਼ਾਨਾ? (ਵੀਡੀਓ)

Tuesday, Apr 26, 2022 - 05:39 PM (IST)

ਦੀਪ ਜੰਡੂ ਦਾ ਗੀਤ ‘ਟਾਈਮ ਕੀਪਸ ਟਿਕਿੰਗ’ ਰਿਲੀਜ਼, ਕਿਸ ’ਤੇ ਵਿੰਨ੍ਹਿਆ ਨਿਸ਼ਾਨਾ? (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਦੀਪ ਜੰਡੂ ਦਾ ਅੱਜ ਨਵਾਂ ਗੀਤ ‘ਟਾਈਮ ਕੀਪਸ ਟਿਕਿੰਗ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਨੂੰ ਮਿਊਜ਼ਿਕ ਵੀ ਖ਼ੁਦ ਦੀਪ ਜੰਡੂ ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ– ‘ਬਚਪਨ ’ਚ ਗਲਤ ਤਰੀਕੇ ਨਾਲ ਛੂਹਿਆ ਗਿਆ’

ਗੀਤ ’ਚ ਕੁਝ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਹੈ। ਦੀਪ ਜੰਡੂ ਗੀਤ ’ਚ ਕਹਿੰਦੇ ਨਜ਼ਰ ਆਉਂਦੇ ਹਨ ਕਿ ਜਿਹੜੇ ਤੁਹਾਡੀਆਂ ਗੱਡੀਆਂ ’ਚ ਵੱਜਦੇ ਹਨ, ਉਹ ਕਦੇ ਉਨ੍ਹਾਂ ਦੇ ਸੱਜੇ-ਖੱਬੇ ਹੁੰਦੇ ਸਨ।

ਇਸ ਗੀਤ ਦੇ ਬੋਲ ਗੁਰੀ ਲਾਹੋਰੀਆ ਨੇ ਲਿਖੇ ਹਨ। ਇਹ ਇਕ ਆਡੀਓ ਗੀਤ ਹੈ, ਜਿਸ ਨੂੰ ਬੈਨਰ ਨਾਲ ਹੀ ਦੀਪ ਜੰਡੂ ਨੇ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਹੈ। 6 ਘੰਟਿਆਂ ’ਚ ਇਸ ਗੀਤ ਨੂੰ 1.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ਦੀਪ ਜੰਡੂ ਇਨ੍ਹੀਂ ਦਿਨੀਂ ਬੋਹੇਮੀਆ ਦੀ ਐਲਬਮ ‘ਆਈ ਐਮ ਆਈਕਨ’ ਨੂੰ ਲੈ ਕੇ ਵੀ ਸੁਰਖ਼ੀਆਂ ’ਚ ਹਨ। ਇਹ ਐਲਬਮ 20 ਅਪ੍ਰੈਲ ਨੂੰ ਰਿਲੀਜ਼ ਹੋਈ ਹੈ, ਜਿਸ ਦੇ ਗੀਤਾਂ ਨੂੰ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਹਰ ਪਾਸੇ ਦੀਪ ਜੰਡੂ ਦੇ ਮਿਊਜ਼ਿਕ ਦੀ ਤਾਰੀਫ਼ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News