ਯੂਟਿਊਬ 'ਤੇ ਧੁੰਮਾਂ ਪਾ ਰਿਹੈ ਦੀਪ ਜੰਡੂ ਦਾ ਗੀਤ 'ਕਮ ਐਂਡ ਗੋ' (ਵੀਡੀਓ)

6/23/2020 1:26:13 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਦੀਪ ਜੰਡੂ ਦਾ ਹਾਲ ਹੀ 'ਚ ਨਵਾਂ ਗੀਤ 'ਕਮ ਐਂਡ ਗੋ' ਰਿਲੀਜ਼ ਹੋਇਆ ਹੈ। 21 ਜੂਨ ਨੂੰ ਰਿਲੀਜ਼ ਹੋਇਆ ਦੀਪ ਜੰਡੂ ਦਾ ਗੀਤ 2 ਮਿਲੀਅਨ ਤੋਂ ਵੱਧ ਵਿਊਜ਼ ਨਾਲ ਯੂਟਿਊਬ ਦੀ ਟਰੈਂਡਿੰਗ ਲਿਸਟ 'ਚ ਚੌਥੇ ਨੰਬਰ 'ਤੇ ਸ਼ੁਮਾਰ ਹੈ।

'ਕਮ ਐਂਡ ਗੋ' ਗੀਤ ਰਾਹੀਂ ਦੀਪ ਜੰਡੂ ਨੇ ਮੁੜ ਆਪਣੇ ਸਟਾਈਲ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਗੀਤ 'ਚ ਦੀਪ ਜੰਡੂ ਨਾਲ ਪਰਮਾ ਮਿਊਜ਼ਿਕ ਤੇ ਜੇ ਹਿੰਦ ਵੀ ਫੀਚਰ ਕਰ ਰਹੇ ਹਨ। ਗੀਤ ਨੂੰ ਲਿਖਿਆ ਜੌਰਜ ਗਿੱਲ ਨੇ ਹੈ ਤੇ ਇਸ ਦਾ ਮਿਊਜ਼ਿਕ ਮੰਨਾ ਮਿਊਜ਼ਿਕ ਨੇ ਦਿੱਤਾ ਹੈ। ਗੀਤ ਦੀ ਵੀਡੀਓ ਅਰਬਨ ਟੱਚ ਵਾਲੀ ਹੈ, ਜਿਸ ਨੂੰ ਮਿਨਿਸਟਰ ਮਿਊਜ਼ਿਕ ਨੇ ਬਣਾਇਆ ਹੈ।

'ਕਮ ਐਂਡ ਗੋ' ਗੀਤ ਰਾਇਲ ਮਿਊਜ਼ਿਕ ਗੈਂਗ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ। ਇਹ ਗੀਤ ਓਪਿੰਦਰ ਧਾਲੀਵਾਲ ਤੇ ਰਾਇਲ ਮਿਊਜ਼ਿਕ ਗੈਂਗ ਦੀ ਪੇਸ਼ਕਸ਼ ਹੈ।


Rahul Singh

Content Editor Rahul Singh