ਦੇਬੀਨਾ ਬੈਨਰਜੀ ਨੂੰ ਪਹਿਲੀ ਵਾਰ ਧੀ ਨਾਲ ਪਬਲਿਕ ਪਲੇਸ ’ਤੇ ਦੇਖਿਆ, ਧੀ ਲਿਆਨਾ ਨਾਲ ਪੋਜ਼ ਦਿੰਦੀ ਆਈ ਨਜ਼ਰ

Saturday, Jul 23, 2022 - 02:03 PM (IST)

ਦੇਬੀਨਾ ਬੈਨਰਜੀ ਨੂੰ ਪਹਿਲੀ ਵਾਰ ਧੀ ਨਾਲ ਪਬਲਿਕ ਪਲੇਸ ’ਤੇ ਦੇਖਿਆ, ਧੀ ਲਿਆਨਾ ਨਾਲ ਪੋਜ਼ ਦਿੰਦੀ ਆਈ ਨਜ਼ਰ

ਮੁੰਬਈ: ਟੀ.ਵੀ ਦੇ ਮਸ਼ਹੂਰ ਸਟਾਰ ਜੋੜਾ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਅੱਜ-ਕੱਲ੍ਹ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਇਸ ਜੋੜੇ ਨੇ ਇਸ ਸਾਲ ਇਕ ਪਿਆਰੀ ਧੀ ਦਾ ਸਵਾਗਤ ਕੀਤਾ, ਜਿਸਦਾ ਨਾਮ ਉਨ੍ਹਾਂ ਨੇ ਲਿਆਨਾ ਚੌਧਰੀ ਰੱਖਿਆ। ਵਿਆਹ ਦੇ 11 ਸਾਲ ਬਾਅਦ ਇਸ ਜੋੜੇ ਦੀਆਂ ਖੁਸ਼ੀਆਂ ਸੱਤਵੇਂ ਅਸਮਾਨ ’ਤੇ ਹਨ।  

PunjabKesari

ਹਾਲ ਹੀ ’ਚ ਇਸ ਜੋੜੇ ਨੇ ਆਪਣੀ ਧੀ ਦਾ ਚਿਹਰਾ ਦਿਖਾਇਆ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ। ਇਸ ਦੇ ਨਾਲ ਹੀ ਇਹ  ਜੋੜੀ ਅੱਜਕੱਲ੍ਹ ਛੋਟੀ ਪਰੀ ਲਿਆਨਾ ਨਾਲ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਹਾਲ ਹੀ ’ਚ ਲਿਆਨਾ ਦੀਆਂ ਕੁਝ ਪਿਆਰੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : 'ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ' ਨੂੰ ਮਿਲਿਆ ਬੈਸਟ ਇਨਵੈਸਟੀਗੇਟਿਵ ਫ਼ਿਲਮ ਐਵਾਰਡ

ਬੀਤੀ ਰਾਤ ਲਿਆਨਾ ਨੂੰ ਮਾਂ ਦੇਬੀਨਾ ਨਾਲ ਸਪਾਟ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੈ ਕਿ ਲਿਆਨਾ ਨੂੰ ਇਸ ਤਰ੍ਹਾਂ ਦੀ ਪਬਲਿਕ ਪਲੇਸ ’ਤੇ ਦੇਖਿਆ ਗਿਆ ਹੈ। ਦਰਅਸਲ ਵਿਕਾਸ ਕਲੰਤਰੀ ਅਤੇ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਨੇ ਆਪਣੇ ਪੁੱਤਰ ਵਿਹਾਨ ਲਈ ਇਕ ਗ੍ਰੈਂਡ ਬਰਥਡੇ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਜਨਮਦਿਨ ਪਾਰਟੀ ’ਚ ਦੇਬੀਨਾ ਆਪਣੀ ਛੋਟੀ ਧੀ ਨਾਲ ਪਹੁੰਚੀ ਸੀ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਲਿਆਨਾ ਰੈੱਡ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਜਿਸ ’ਤੇ ਵਾਈਟ ਕਲਰ ਦੇ ਡਾਟਸ ਬਣੇ ਹੋਏ ਹਨ। ਇਸ ਆਊਟਫ਼ਿਟ ’ਚ ਲਿਆਨਾ ਬੇਹੱਦ  ਪਿਆਰੀ ਲੱਗ ਰਹੀ ਹੈ। ਇਸ ਦੇ ਨਾਲ ਲਿਆਨਾ ਨੇ ਟੋਪੀ ਪਾਈ ਹੋਈ ਹੈ। ਮਾਂ ਦੀ ਗੋਦ ’ਚ  ਬੈਠੀ ਲਿਆਨਾ ਬੇਹੱਦ ਪਿਆਰੀ ਲੱਗ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਦੀਆਂ ਤਸਵੀਰਾਂ ਖ਼ੂਬ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਸੂਰਿਆ, ਅਰਪਨਾ ਅਤੇ ਅਜੇ ਦੇਵਗਨ ਨੂੰ ਮਿਲਿਆ ਸਰਵੋਤਮ ਐਕਟਰ ਦਾ ਐਵਾਰਡ, ਦੇਖੋ ਜੇਤੂਆਂ ਦੀ ਸੂਚੀ

PunjabKesari

ਦੇਬੀਨਾ ਅਤੇ ਗੁਰਮੀਤ ਦਾ ਵਿਆਹ ਫ਼ਰਵਰੀ 2011 ’ਚ ਹੋਇਆ ਸੀ। ਵਿਆਹ ਦੇ 11 ਸਾਲਾਂ ਬਾਅਦ 3 ਅਪ੍ਰੈਲ 2022 ਨੂੰ ਜੋੜੇ ਨੇ ਧੀ ਲਿਆਨਾ ਨੂੰ ਜਨਮ ਦਿੱਤਾ। ਦੇਬੀਨਾ ਇਨ੍ਹੀਂ ਦਿਨੀਂ ਟੀ.ਵੀ. ਇੰਡਸਟਰੀ ਤੋਂ ਦੂਰ ਹੈ, ਹਾਲਾਂਕਿ ਉਹ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਇਸ ਤੋਂ ਇਲਾਵਾ ਦੇਬੀਨਾ ਦਾ ਇਕ ਯੂ-ਟਿਊਬ ਚੈਨਲ ਵੀ ਹੈ, ਜਿੱਥੇ ਉਹ ਆਪਣੀ ਜ਼ਿੰਦਗੀ ਨੂੰ ਅਪਡੇਟ ਕਰਦੀ ਰਹਿੰਦੀ ਹੈ।


author

Anuradha

Content Editor

Related News