Death Anniversary: ਸਿੱਧੂ ਮੂਸੇਵਾਲਾ ਦੇ ਬਚਪਨ ਤੋਂ ਲੈ ਕੇ ਵੇਖੋ ਅੰਤਿਮ ਝਲਕ, ਜਾਣੋ 'ਟਿੱਬਿਆਂ ਦੇ ਪੁੱਤ' ਨੇ ਕੀ ਕੁਝ

05/29/2024 11:54:58 AM

ਐਂਟਰਟੇਨਮੈਂਟ ਡੈਸਕ– ਅੱਜ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ਦੇਸ਼ ਅਤੇ ਵਿਦੇਸ਼ 'ਚ ਫੈਨਜ਼ ਵੱਲੋਂ ਸਮਾਗਮ ਕੀਤੇ ਜਾ ਰਹੇ ਹਨ। ਅੱਜ ਅਸੀਂ ਤੁਹਾਨੂੰ ਸਿੱਧੂ ਦੇ ਬਚਪਨ ਤੋਂ ਲੈ ਕੇ ਆਖਰੀ ਸਮੇਂ ਦੀਆਂ ਕੁਝ ਤਸਵੀਰਾਂ ਦੀਆਂ ਝਲਕੀਆਂ ਦਿਖਾਉਣ ਜਾ ਰਹੇ ਹਾਂ, ਜੋ ਕਿ ਤੁਹਾਨੂੰ ਵੀ ਭਾਵੁਕ ਕਰ ਦੇਣਗੀਆਂ। ਸ਼ੁਭਦੀਪ ਸਿੰਘ ਸਿੱਧੂ (11 ਜੂਨ 1993 – 29 ਮਈ 2022) ਜਾਂ ਸਿੱਧੂ ਮੂਸੇਵਾਲਾ, ਇਕ ਪੰਜਾਬੀ ਗੀਤਕਾਰ ਤੇ ਗਾਇਕ ਸੀ, ਜਿਸ ਨੇ ਮੁੱਖ ਤੌਰ ’ਤੇ ਪੰਜਾਬੀ ਸੰਗੀਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ’ਚ ਵੀ ਕੰਮ ਕੀਤਾ। ਮੂਸੇਵਾਲਾ ਨੂੰ ਆਮ ਤੌਰ ’ਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਕਈ ਉਨ੍ਹਾਂ ਨੂੰ ਸਭ ਤੋਂ ਮਹਾਨ ਤੇ ਸਭ ਤੋਂ ਵਿਵਾਦਪੂਰਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਮੰਨਿਆ ਜਾਂਦਾ ਹੈ। ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 2 ਸਾਲ ਹੋ ਗਏ ਹਨ। ਇਸ ਨੂੰ ਦੁਨੀਆ ਭਰ 'ਚ 'ਕਾਲੇ ਦਿਨ' ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਕਈ ਕਲਾਕਾਰ ਪੋਸਟਾਂ ਸਾਂਝੀਆਂ ਕਰਕੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਨਾਲ ਹੀ ਇਨਸਾਫ਼ ਦੀ ਮੰਗ ਕਰ ਰਹੇ ਹਨ।

PunjabKesari

ਸ਼ੁੱਭਦੀਪ ਦਾ ਜਨਮ 11 ਜੂਨ, 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ’ਚ ਹੋਇਆ। ਉਹ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਨ੍ਹਾਂ ਦਾ ਪਿਤਾ ਬਲਕੌਰ ਸਿੰਘ ਫ਼ੌਜ ਦੀ ਨੌਕਰੀ ਕਰਦਾ ਸੀ। ਉਨ੍ਹਾਂ ਦੀ ਮਾਤਾ ਦਾ ਨਾਂ ਚਰਨ ਕੌਰ ਹੈ, ਜੋ ਮੂਸਾ ਪਿੰਡ ਦੀ ਸਰਪੰਚ ਹੈ। ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਲ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ’ਚ ਪੜ੍ਹਾਈ ਕੀਤੀ ਤੇ 2016 ’ਚ ਗ੍ਰੈਜੂਏਸ਼ਨ ਕੀਤੀ। ਸਿਧੂ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸੀ। ਉਸ ਨੇ 6ਵੀਂ ਕਲਾਸ ’ਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਤੇ ਲੁਧਿਆਣਾ ’ਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ। ਇਸ ਤੋਂ ਬਾਅਦ ਸਿੱਧੂ ਉੱਚ ਸਿੱਖਿਆ ਲਈ ਸਿੱਧੂ ਕੈਨੇਡਾ ਚਲਾ ਗਿਆ ਤੇ ਆਪਣਾ ਪਹਿਲਾ ਗਾਣਾ ‘ਜੀ ਵੈਗਨ’ ਜਾਰੀ ਕੀਤਾ।

PunjabKesari

ਆਪਣੇ ਨਾਂ ਕੀਤੇ ਕਈ ਰਿਕਾਰਡ
ਸਾਲ 2020 ’ਚ ਮੂਸੇਵਾਲਾ ਦਾ ਨਾਮ ‘ਦਿ ਗਾਰਡੀਅਨ’ ਅਮੰਗ 50 ਅੱਪ ਐਂਡ ਕਮਿੰਗ ਆਰਟਿਸਟਸ ’ਚ ਸ਼ਾਮਲ ਕੀਤਾ ਗਿਆ ਸੀ। ਉਹ ਵਾਇਰਲੈੱਸ ਫੈਸਟੀਵਲ ’ਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਤੇ ਭਾਰਤੀ ਗਾਇਕ ਵੀ ਬਣਿਆ ਤੇ ਬ੍ਰਿਟ ਏਸ਼ੀਆ ਟੀ. ਵੀ. ਮਿਊਜ਼ਿਕ ਐਵਾਰਡਜ਼ ’ਚ ਚਾਰ ਪੁਰਸਕਾਰ ਜਿੱਤੇ। ਮੂਸੇਵਾਲਾ ਆਪਣੇ ਟਰੈਕ ‘ਸੋ ਹਾਈ’ ਨਾਲ ਮੁੱਖ ਧਾਰਾ ਦੀ ਪ੍ਰਸਿੱਧੀ ਵੱਲ ਵਧਿਆ। 2018 ’ਚ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘ਪੀ. ਬੀ. ਐਕਸ. 1’ ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ ’ਚ 66ਵੇਂ ਨੰਬਰ ’ਤੇ ਸੀ। ਉਨ੍ਹਾਂ ਦੇ ਸਿੰਗਲ ‘47’ ਤੇ ‘ਮੇਰਾ ਨਾ’ ਨੂੰ ਯੂ. ਕੇ. ਸਿੰਗਲ ਚਾਰਟ ’ਤੇ ਦਰਜਾ ਦਿੱਤਾ ਗਿਆ ਸੀ।

PunjabKesari

ਕੈਨੇਡਾ 'ਚ ਕੀਤੀ ਸੰਗੀਤਕ ਕਰੀਅਰ ਦੀ ਸ਼ੁਰੂਆਤ
ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਸ਼ੁਭਦੀਪ ਬਰੈਂਪਟਨ, ਕੈਨੇਡਾ ਚਲੇ ਗਏ। ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਸਿੱਧੂ ਨੇ ਕੈਨੇਡਾ ’ਚ ਰਹਿੰਦਿਆਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 2018 ’ਚ ਭਾਰਤ ’ਚ ਲਾਈਵ ਗਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਕੈਨੇਡਾ ’ਚ ਵੀ ਸਫ਼ਲ ਲਾਈਵ ਸ਼ੋਅਜ਼ ਕੀਤੇ। ਅਗਸਤ, 2018 ’ਚ ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਲਈ ਆਪਣਾ ਪਹਿਲਾ ਫ਼ਿਲਮੀ ਗੀਤ ‘ਡਾਲਰ’ ਲਾਂਚ ਕੀਤਾ। 2017 ’ਚ ਮੂਸੇ ਵਾਲੇ ਨੇ ਆਪਣੇ ਗੀਤ ‘ਸੋ ਹਾਈ’ ਨਾਲ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਉਨ੍ਹਾਂ ਨੇ ਬਿਗ ਬਰਡ ਤੇ ਸੰਨੀ ਮਾਲਟਨ ਨਾਲ ਕੀਤਾ ਸੀ।

PunjabKesari

ਫਿਰ 2018 ’ਚ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘PBX1’ ਰਿਲੀਜ਼ ਕੀਤੀ, ਜਿਸ ਨੇ ‘ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ’ ’ਚ 66ਵਾਂ ਸਥਾਨ ਹਾਸਲ ਕੀਤਾ। ਇਸ ਐਲਬਮ ਤੋਂ ਬਾਅਦ ਉਨ੍ਹਾਂ ਨੇ ਆਪਣੇ ਗੀਤ ਸੁਤੰਤਰ ਤੌਰ ’ਤੇ ਗਾਉਣੇ ਸ਼ੁਰੂ ਕਰ ਦਿੱਤੇ। 2019 ’ਚ ਉਨ੍ਹਾਂ ਦੇ ਸਿੰਗਲ ਟ੍ਰੈਕ ‘47’ ਨੂੰ ਯੂ. ਕੇ. ਸਿੰਗਲ ਚਾਰਟ ’ਚ ਦਰਜ ਦਿੱਤਾ ਗਿਆ ਸੀ। 2020 ’ਚ ਮੂਸੇਵਾਲਾ ਦਾ ਨਾਮ ‘ਦਿ ਗਾਰਡੀਅਨ’ ਅਮੰਗ 50 ਅੱਪ ਐਂਡ ਕਮਿੰਗ ਆਰਟਿਸਟਸ’ ’ਚ ਸ਼ਾਮਲ ਕੀਤਾ ਗਿਆ ਸੀ। ਇਸ 10 ਗੀਤ ਯੂ. ਕੇ. ਏਸ਼ੀਅਨ ਚਾਰਟ ’ਚ ਸ਼ਾਮਲ  ਸਨ। ਉਨ੍ਹਾਂ ਦਾ ਗੀਤ ‘ਬੰਬੀਹਾ ਬੋਲੇ’ ਗਲੋਬਲ ਯੂਟਿਊਬ ਸੰਗੀਤ ਚਾਰਟ ’ਚ ਚੋਟੀ ਦੇ 5 ਗੀਤਾਂ ’ਚੋਂ ਇੱਕ ਸੀ। 2021 ’ਚ ਉਨ੍ਹਾਂ ਨੇ ‘ਮੂਸਟੇਪ’ ਜਾਰੀ ਕੀਤੀ, ਜਿਸ ਦੇ ਗੀਤ ‘ਕੈਨੇਡੀਅਨ ਹਾਟ 100’, ‘ਯੂ. ਕੇ. ਏਸ਼ੀਅਨ’ ਤੇ ‘ਨਿਊਜ਼ੀਲੈਂਡ ਹੌਟ ਚਾਰਟ’ ਸਮੇਤ ਵਿਸ਼ਵ ਪੱਧਰ ’ਤੇ ਕਈ ਚਾਰਟਾਂ ’ਚ ਸ਼ਾਮਲ ਹੋਏ।

PunjabKesari

ਫ਼ਿਲਮੀ ਕਰੀਅਰ
ਸਿੱਧੂ ਮੂਸੇ ਵਾਲੇ ਨੇ ਆਪਣੀ ਖ਼ੁਦ ਦੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ਼ ਸਟੂਡੀਓਜ਼ ਅਧੀਨ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਨਾਮੀ ਇਕ ਪੰਜਾਬੀ ਫ਼ਿਲਮ ਰਾਹੀਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਫ਼ਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਵਲੋਂ ਕੀਤਾ ਗਿਆ ਸੀ ਤੇ ਇਹ ਫ਼ਿਲਮ ਗਿੱਲ ਰੌਂਤਾ ਵਲੋਂ ਲਿਖੀ ਗਈ ਸੀ। 2019 ’ਚ ਮੂਸੇਵਾਲਾ ‘ਤੇਰੀ ਮੇਰੀ ਜੋੜੀ’ ਫ਼ਿਲਮ ’ਚ ਨਜ਼ਰ ਆਇਆ। ਜੂਨ 2020 ’ਚ ਉਨ੍ਹਾਂ ਨੇ ‘ਗੁਨਾਹ’ ਨਾਮ ਦੀ ਇਕ ਹੋਰ ਫ਼ਿਲਮ ਦਾ ਐਲਾਨ ਕੀਤਾ। 22 ਅਗਸਤ ਨੂੰ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਮੂਸਾ ਜੱਟ’ ਦਾ ਟੀਜ਼ਰ ਰਿਲੀਜ਼ ਕੀਤਾ, ਜਿਸ ’ਚ ਸਵੀਤਾਜ ਬਰਾੜ ਮੁੱਖ ਭੂਮਿਕਾ ਨਿਭਾਅ ਰਹੀ ਸੀ ਤੇ ਟਰੂ ਮੇਕਰਸ ਵਲੋਂ ਨਿਰਦੇਸ਼ਤ ਹੈ। ਅਗਸਤ ਨੂੰ, ਉਨ੍ਹਾਂ ਨੇ ਅੰਬਰਦੀਪ ਸਿੰਘ ਵਲੋਂ ਨਿਰਦੇਸ਼ਿਤ ਆਪਣੀ ਨਵੀਂ ਫ਼ਿਲਮ ‘ਜੱਟਾਂ ਦਾ ਮੁੰਡਾ ਗਾਉਣ’ ਦਾ ਐਲਾਨ ਕੀਤਾ, ਜੋ ਕਿ 18 ਮਾਰਚ 2022 ਨੂੰ ਰਿਲੀਜ਼ ਹੋਣ ਲਈ ਤੈਅ ਕੀਤੀ ਗਈ ਸੀ।

PunjabKesari

ਰਾਜਨੀਤਕ ਕਰੀਅਰ
ਮੂਸੇਵਾਲੇ ਨੂੰ ਰਾਜਨੀਤਕ ਜੀਵਨ ’ਚ ਵੀ ਦਿਲਚਸਪੀ ਸੀ। ਇਸ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਮਾਤਾ ਚਰਨ ਕੌਰ ਨੂੰ ਸਰਪੰਚੀ ਦੀਆਂ ਵੋਟਾਂ ਲਈ ਖੜ੍ਹੇ ਕੀਤਾ ਤੇ ਸਰਗਰਮੀ ਨਾਲ ਪ੍ਰਚਾਰ ਕੀਤਾ। ਦਸੰਬਰ, 2018 ’ਚ ਉਨ੍ਹਾਂ ਦੀ ਮਾਤਾ ਨੇ ਮੂਸਾ ਪਿੰਡ ਤੋਂ ਸਰਪੰਚ ਚੋਣ ਜਿੱਤੀ ਸੀ। ਦਸੰਬਰ, 2021 ਨੂੰ ਮੂਸੇਵਾਲਾ 2022 ਦੀ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਕਾਂਗਰਸ ’ਚ ਸ਼ਾਮਲ ਹੋ ਗਿਆ। ਮਾਨਸਾ ਹਲਕੇ ਤੋਂ ਸਿਰਫ਼ 20.52 ਫ਼ੀਸਦੀ ਵੋਟਾਂ ਪ੍ਰਾਪਤ ਕਰਕੇ ਮੂਸੇਵਾਲਾ ਆਮ ਆਦਮੀ ਪਾਰਟੀ ਦੇ ਵਿਜੇ ਸਿੰਗਲਾ ਤੋਂ 63,323 ਵੋਟਾਂ ਦੇ ਫਰਕ ਨਾਲ ਹਾਰ ਗਿਆ। 2022 ਦੀਆਂ ਚੋਣਾਂ ਦੌਰਾਨ ਮੂਸੇਵਾਲਾ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਚੋਣ ਪ੍ਰਚਾਰ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਮਾਨਸਾ ਹਲਕੇ ’ਚ ਘਰ-ਘਰ ਪ੍ਰਚਾਰ ਕੀਤਾ ਸੀ।

PunjabKesari

11 ਅਪ੍ਰੈਲ, 2022 ਨੂੰ ਮੂਸੇ ਵਾਲਾ ਨੇ ‘ਸਕੇਪਗੋਟ’ ਸਿਰਲੇਖ ਵਾਲਾ ਇਕ ਗੀਤ ਰਿਲੀਜ਼ ਕੀਤਾ, ਜਿਸ ’ਚ ਉਨ੍ਹਾਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਪਣੀ ਅਸਫ਼ਲਤਾ ਬਾਰੇ ਦੱਸਿਆ। ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਕਿ ਮੂਸੇਵਾਲਾ ਨੇ ਆਪਣੇ ਗੀਤ ਰਾਹੀਂ ਇਹ ਪ੍ਰੇਰਿਆ ਕਿ ਪੰਜਾਬ ਦੇ ਵੋਟਰ ‘ਆਪ’ ਨੂੰ ਚੁਣਨ ਲਈ ‘ਗੱਦਾਰ’ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੂਸੇਵਾਲਾ ਦਾ ਗੀਤ ਕਾਂਗਰਸ ਦੀ ‘ਪੰਜਾਬ ਵਿਰੋਧੀ’ ਮਾਨਸਿਕਤਾ ਨੂੰ ਕਾਇਮ ਰੱਖਦਾ ਹੈ ਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਜਵਾਬ ਮੰਗਿਆ ਕਿ ਕੀ ਉਹ ਮੂਸੇਵਾਲਾ ਦੇ ਵਿਚਾਰਾਂ ਦਾ ਸਮਰਥਨ ਕਰਦੇ ਹਨ।

 

PunjabKesari
ਅੰਤਿਮ 
29 ਮਈ 2022 ਨੂੰ ਅਣਪਛਾਤੇ ਹਮਲਾਵਰਾਂ ਵਲੋਂ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ, ਜੋ ਕਿ ਪੰਜਾਬ ’ਚ ਸਰਗਰਮ ਹੈ, ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ, ਜਿਸ ਨੂੰ ਪੁਲਸ ਨੇ ਇਕ ਅੰਤਰ-ਗੈਂਗ ਦੁਸ਼ਮਣੀ ਦਾ ਸਿੱਟਾ ਦੱਸਿਆ। ਜੂਨ 2022 ਨੂੰ ਉਨ੍ਹਾਂ ਦਾ ਪਹਿਲਾ ਮਰਨ ਉਪਰੰਤ ਸਿੰਗਲ ਟਰੈਕ ‘ਐੱਸ. ਵਾਈ. ਐੱਲ.’ ਰਿਲੀਜ਼ ਹੋਇਆ ਸੀ। ਪੁਲਸ ਅਨੁਸਾਰ, ਲਾਰੈਂਸ ਬਿਸ਼ਨੋਈ ਦੇ ਗਿਰੋਹ ਨੇ ਸ਼ੁਰੂ ’ਚ ਇਕ ਅਣ-ਪ੍ਰਮਾਣਿਤ ਫੇਸਬੁੱਕ ਪੋਸਟ ’ਚ ਕਤਲ ਦੀ ਜ਼ਿੰਮੇਵਾਰੀ ਲਈ ਸੀ, ਜਿਸ ਨੂੰ ਬਿਸ਼ਨੋਈ ਨੇ ਮੰਨਣ ਤੋਂ ਇਨਕਾਰ ਕੀਤਾ ਸੀ ਤੇ ਉਨ੍ਹਾਂ ਨੂੰ ਪੰਜਾਬ ਪੁਲਸ ਜੂਨ, 2022 ਤੱਕ ਹਿਰਾਸਤ ’ਚ ਲੈ ਰਹੀ ਸੀ ਤੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਕਤਲ ਦਾ ‘ਮਾਸਟਰਮਾਈਂਡ’ ਮੰਨਿਆ ਜਾਂਦਾ ਸੀ। ਪੁਲਸ ਅਨੁਸਾਰ ਸ਼ਾਮ ਸਾਢੇ ਚਾਰ ਵਜੇ ਮੂਸੇ ਵਾਲਾ ਆਪਣੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਤੇ ਗੁਆਂਢੀ ਗੁਰਵਿੰਦਰ ਸਿੰਘ ਨਾਲ ਘਰੋਂ ਨਿਕਲਿਆ। ਮੂਸੇਵਾਲਾ ਆਪਣੀ ਕਾਲੇ ਰੰਗ ਦੀ ਮਹਿੰਦਰਾ ਥਾਰ ਚਲਾ ਕੇ ਬਰਨਾਲਾ ’ਚ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ। ਸ਼ਾਮ 5:30 ਵਜੇ ਜਦੋਂ ਥਾਰ ਜਵਾਹਰਕੇ ਪਹੁੰਚੀ ਤਾਂ 2 ਹੋਰ ਕਾਰਾਂ ਨੇ ਉਨ੍ਹਾਂ ਨੂੰ ਰੋਕ ਕੇ ਘੇਰ ਲਿਆ। ਘਟਨਾ ਦੌਰਾਨ 30 ਰਾਊਂਡ ਫਾਇਰ ਕੀਤੇ ਗਏ, ਜਿਸ ਨਾਲ 2 ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ। ਮੂਸੇਵਾਲਾ ਨੇ ਆਪਣੀ ਪਿਸਤੌਲ ਨਾਲ ਹਮਲਾਵਰਾਂ ’ਤੇ ਜਵਾਬੀ ਗੋਲੀਬਾਰੀ ਕੀਤੀ। ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੇ ਪਿਤਾ ਮੂਸੇਵਾਲਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਲੈ ਗਏ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

PunjabKesari

ਮੂਸੇਵਾਲਾ ਉਨ੍ਹਾਂ 424 ਲੋਕਾਂ ’ਚ ਸ਼ਾਮਲ ਸੀ, ਜਿਨ੍ਹਾਂ ਦੀ ਪੁਲਸ ਸੁਰੱਖਿਆ ਨੂੰ ਇਕ ਦਿਨ ਪਹਿਲਾਂ ਘਟਾ ਦਿੱਤਾ ਗਿਆ ਸੀ ਜਾਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਸੀ। ਸਾਕਾ ਨੀਲਾ ਤਾਰਾ ਦੀ ਬਰਸੀ ਦੀ ਤਿਆਰੀ ’ਚ ਉਸ ਨਾਲ 4 ਦੀ ਬਜਾਏ 2 ਕਮਾਂਡੋ ਰਹਿ ਗਏ ਸਨ। ਘਟਨਾ ਦੇ ਸਮੇਂ ਮੂਸੇ ਵਾਲਾ ਕਮਾਂਡੋਜ਼ ਨਾਲ ਆਪਣੀ ਬੁਲੇਟ ਪਰੂਫ ਗੱਡੀ ਦੀ ਬਜਾਏ 2 ਹੋਰਾਂ ਨਾਲ ਆਪਣੀ ਨਿੱਜੀ ਕਾਰ ’ਚ ਜਾ ਰਿਹਾ ਸੀ। ਉਨ੍ਹਾਂ ਦੇ ਦੋਸਤਾਂ ਅਨੁਸਾਰ ਮੂਸੇਵਾਲਾ ਨੇ ਆਪਣੀ ਸੁਰੱਖਿਆ ਨੂੰ ਨਾਲ ਨਹੀਂ ਲਿਆ ਕਿਉਂਕਿ ਉਨ੍ਹਾਂ ਦੀ ਥਾਰ ’ਚ 5 ਲੋਕ ਨਹੀਂ ਬੈਠ ਸਕਦੇ ਸਨ।

PunjabKesari


sunita

Content Editor

Related News