ਨੈਚਰਲ ਸਟਾਰ ਨਾਨੀ ਦੀ ‘ਦਸਾਰਾ’ ਨੂੰ ਮਿਲਿਆ ਯੂ/ਏ ਸਰਟੀਫਿਕੇਟ

Monday, Mar 20, 2023 - 02:01 PM (IST)

ਨੈਚਰਲ ਸਟਾਰ ਨਾਨੀ ਦੀ ‘ਦਸਾਰਾ’ ਨੂੰ ਮਿਲਿਆ ਯੂ/ਏ ਸਰਟੀਫਿਕੇਟ

ਮੁੰਬਈ (ਬਿਊਰੋ)– ‘ਦਸਾਰਾ’ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਪੈਨ ਇੰਡੀਆ ਫ਼ਿਲਮਾਂ ’ਚੋਂ ਇਕ ਹੈ ਤੇ ਜਦੋਂ ਤੋਂ ਨਿਰਮਾਤਾਵਾਂ ਨੇ ਟਰੇਲਰ ਰਿਲੀਜ਼ ਕੀਤਾ ਹੈ, ਉਦੋਂ ਤੋਂ ਹੀ ਇਸ ਨੇ ਸੋਸ਼ਲ ਮੀਡੀਆ ’ਤੇ ਤੂਫ਼ਾਨ ਲਿਆ ਦਿੱਤਾ ਹੈ। ਇਸ ਨੇ ਲੱਖਾਂ ਵਿਊਜ਼ ਇਕੱਠੇ ਕਰਕੇ ਸ਼ਾਨਦਾਰ ਰਿਕਾਰਡ ਬਣਾਇਆ ਹੈ।

ਨਾਨੀ ਸਟਾਰਰ ਇਸ ਫ਼ਿਲਮ ਦਾ ਨਿਰਦੇਸ਼ਕ ਸ਼੍ਰੀਕਾਂਤ ਓਡੇਲਾ ਵਲੋਂ ਕੀਤਾ ਗਿਆ ਹੈ। ਫ਼ਿਲਮ ’ਚ ਨਾਨੀ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੇ ਗਏ ਅੰਦਾਜ਼ ’ਚ ਨਜ਼ਰ ਆਉਣਗੇ। ਇਹ ਫ਼ਿਲਮ 30 ਮਾਰਚ ਨੂੰ ਵੱਡੇ ਪਰਦੇ ’ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਸੈਂਸਰ ਦੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ। ਰਿਪੋਰਟਾਂ ਅਨੁਸਾਰ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਨੇ ‘ਦਸਾਰਾ’ ਨੂੰ ਯੂ/ਏ ਸਰਟੀਫਿਕੇਟ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਬਰਸੀ ਸਮਾਗਮ ’ਤੇ ਛਲਕਿਆ ਮਾਪਿਆਂ ਦਾ ਦਰਦ, ਲਾਰੈਂਸ ਨੂੰ ਲੈ ਕੇ ਆਖੀ ਵੱਡੀ ਗੱਲ

ਫ਼ਿਲਮ ਦਾ ਰਨ ਟਾਈਮ 2 ਘੰਟੇ 36 ਮਿੰਟ ਹੈ। ਇਹ ਇਕ ਅਜਿਹਾ ਤਿਉਹਾਰ ਹੈ, ਜਿਸ ਦਾ ਸਾਰੇ ਪ੍ਰਸ਼ੰਸਕ ਆਨੰਦ ਮਾਣਨਗੇ ਤੇ ਫ਼ਿਲਮ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਪੂਰੀ ਗੂੰਜ ਪੈਦਾ ਕਰ ਰਹੀ ਹੈ ਕਿਉਂਕਿ ਪ੍ਰਸ਼ੰਸਕ ਇਸ ਨੂੰ ਵੱਡਾ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ।

ਨੈਚਰਲ ਸਟਾਰ ਨਾਨੀ ਨੇ ਆਪਣੇ ਟਵਿਟਰ ’ਤੇ ਫ਼ਿਲਮ ਲਈ ਯੂ/ਏ ਸਰਟੀਫਿਕੇਟ ਦਾ ਪੋਸਟਰ ਸਾਂਝਾ ਕੀਤਾ ਤੇ ਪੋਸਟਰ ਪਹਿਲਾਂ ਹੀ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਹ ਫ਼ਿਲਮ 30 ਮਾਰਚ ਨੂੰ ਦੇਸ਼ ਭਰ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News