ਬਾਲੀਵੁੱਡ ਛੱਡਣ ਤੋਂ ਬਾਅਦ ਮੁੜ ਸੁਰਖ਼ੀਆਂ 'ਚ ਜ਼ਾਇਰਾ ਵਸੀਮ, ਹੁਣ ਲੋਕਾਂ ਨੂੰ ਕਰ ਰਹੀ ਹੈ ਇਹ ਅਪੀਲ

11/24/2020 4:52:12 PM

ਮੁੰਬਈ (ਵੈੱਬ ਡੈਸਕ) : ਬਾਲੀਵੁੱਡ ਛੱਡਣ ਨੂੰ ਲੈ ਕੇ ਸੁਰਖ਼ੀਆਂ ਬਟੋਰਨ ਵਾਲੀ ਜ਼ਾਇਰਾ ਵਸੀਮ ਨੇ ਆਪਣੇ ਇੰਸਟਾਗ੍ਰਾਮ 'ਤੇ ਮੁੜ ਤੋਂ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਉਹ ਇਕ ਵਾਰ ਫ਼ਿਰ ਸੁਰਖ਼ੀਆਂ 'ਚ ਆ ਗਈ ਹੈ। ਦੱਸ ਦਈਏ ਕਿ ਜ਼ਾਇਰਾ ਵਸੀਮ ਵਲੋਂ ਸਾਂਝੀ ਕੀਤੀ ਗਈ ਪੋਸਟ 'ਚ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਅਪੀਲ ਕੀਤੀ ਹੈ। ਦਰਅਸਲ, ਜ਼ਾਇਰਾ ਵਸੀਮ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਮੇਰੀਆਂ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ ਜਾਣ। 

 
 
 
 
 
 
 
 
 
 
 
 
 
 
 
 

A post shared by Zaira Wasim (@zairawasim_)

ਜ਼ਾਇਰਾ ਵਸੀਮ ਨੇ ਇਕ ਲੰਮਾ ਚੌੜਾ ਪੋਸਟ ਲਿਖ ਕੇ ਇਹ ਵੀ ਕਿਹਾ ਕਿ ਇੰਟਰਨੈੱਟ 'ਤੇ ਸਾਰੀਆਂ ਤਸਵੀਰਾਂ ਹਟਾ ਪਾਉਣਾ ਸੰਭਵ ਨਹੀਂ ਹੋਵੇਗਾ ਪਰ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਤਾਂ ਕਰ ਹੀ ਸਕਦੀ ਹਾਂ। ਜ਼ਾਇਰਾ ਵਸੀਮ ਨੇ ਪੋਸਟ ਦੇ ਕੈਪਸ਼ਨ 'ਚ ਲਿੁਖਆ ਹੈ, 'ਪਿਛਲੇ ਸਾਲ ਮੈਂ ਫੈਨ ਪੇਜ 'ਤੇ ਇਕ ਸੁਨੇਹਾ ਦਿੱਤਾ ਸੀ, ਜੇ ਉੇਹ ਨਹੀਂ ਵੇਖਿਆ ਤਾਂ ਫਿਰ ਤੋਂ ਸਾਂਝਾ ਕਰ ਰਹੀ ਹਾਂ।' ਜ਼ਾਇਰਾ ਵਸੀਮ ਵਲੋਂ ਸਾਂਝੀ ਕੀਤੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੇ ਖ਼ੂਬ ਰਿਐਕਸ਼ਨ ਆ ਰਹੇ ਹਨ।

PunjabKesari
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਕਾਰਾ ਨੇ ਬਾਲੀਵੁੱਡ ਛੱਡਣ ਨੂੰ ਲੈ ਕੇ ਇਹ ਦਲੀਲ ਦਿੱਤੀ ਸੀ ਕਿ ਉਹ ਇਸ ਕੰਮ ਤੋਂ ਖੁਸ਼ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਧਰਮ ਰਸਤੇ 'ਚ ਆ ਰਿਹਾ ਹੈ ।

 
 
 
 
 
 
 
 
 
 
 
 
 
 
 
 

A post shared by Zaira Wasim (@zairawasim_)


sunita

Content Editor sunita