'ਦੰਗਲ' ਦੀ ਗੀਤਾ ਤੇ ਬਬੀਤਾ ਨੇ ਬਣਵਾਇਆ ਇਕੋ ਜਿਹਾ ਟੈਟੂ, ਵੀਡੀਓ ਵਾਇਰਲ

Saturday, Jul 03, 2021 - 05:06 PM (IST)

'ਦੰਗਲ' ਦੀ ਗੀਤਾ ਤੇ ਬਬੀਤਾ ਨੇ ਬਣਵਾਇਆ ਇਕੋ ਜਿਹਾ ਟੈਟੂ, ਵੀਡੀਓ ਵਾਇਰਲ

ਨਵੀਂ ਦਿੱਲੀ : ਬਾਲੀਵੁੱਡ 'ਚ 'ਦੰਗਲ ਗਲਰਸ' ਦੇ ਨਾਂ ਤੋਂ ਪਛਾਣ ਬਣਾਉਣ ਵਾਲੀ ਅਦਾਕਾਰਾ ਫਾਤਿਮਾ ਸਨਾ ਸ਼ੇਖ ਤੇ ਸਾਨਿਆ ਮਲੋਹਤਰਾ ਅਕਸਰ ਚਰਚਾ 'ਚ ਰਹਿੰਦੀਆਂ ਹਨ। ਫ਼ਿਲਮ 'ਦੰਗਲ' 'ਚ ਭੈਣਾਂ ਦਾ ਕਿਰਦਾਰ ਨਿਭਾਉਣ ਵਾਲੀਆਂ ਇਨ੍ਹਾਂ ਦੋਵੇਂ ਅਦਾਕਾਰਾਂ ਵਿਚਕਾਰ ਇਕ ਖ਼ਾਸ ਰਿਸ਼ਤਾ ਹੈ। ਹੁਣ ਹਾਲ ਹੀ 'ਚ ਦੋਵਾਂ ਨੇ ਆਪਣੇ ਇਸ ਖ਼ਾਸ ਰਿਸ਼ਤੇ ਦੀ ਇਕ ਪਿਆਰੀ ਜਿਹੀ ਝਲਕ ਵੀ ਦਿਖਾਈ ਹੈ।

PunjabKesari
ਦਰਅਸਲ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਫਾਤਿਮਾ ਸਨਾ ਸ਼ੇਖ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਦੇ ਜ਼ਰੀਏ ਦੱਸਿਆ ਹੈ ਕਿ ਸਾਨਿਆ ਮਲਹੋਤਰਾ ਤੇ ਉਸ ਨੇ ਇਕੋ ਜਿਹਾ ਟੈਟੂ ਬਣਵਾਇਆ ਹੈ। ਫਾਤਿਮਾ ਸਨਾ ਸ਼ੇਖ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਟੈਟੂ ਸਟੂਡੀਓ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਫਾਤਿਮਾ ਸਨਾ ਸੇਖ ਨੇ ਲਿਖਿਆ, 'ਸਾਨਿਆ ਮਲੋਹਤਰਾ ਤੇ ਮੇਰਾ ਟੈਟੂ।'

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਫਾਤਿਮਾ ਸਨਾ ਸ਼ੇਖ ਤੇ ਸਾਨਿਆ ਮਲੋਹਤਰਾ ਦੇ ਕਰੀਅਰ ਗ੍ਰਾਫ ਦਾ ਬਹੁਤ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਦੋਵਾਂ ਨੇ ਆਪਣੇ ਆਪ ਨੂੰ ਸਫ਼ਲ ਅਦਾਕਾਰਾ ਵਜੋਂ ਸਾਬਤ ਕੀਤਾ ਹੈ। ਸਾਨਿਆ ਮਲਹੋਤਰਾ ਹੁਣ ਤੱਕ 'ਪਗਲੈਟ', 'ਬਧਾਈ ਹੋ' ਅਤੇ 'ਫੋਟੋਗ੍ਰਾਫ' ਵਰਗੀਆਂ ਫ਼ਿਲਮਾਂ ਦੇ ਜ਼ਰੀਏ ਪਰਦੇ 'ਤੇ ਅਦਾਕਾਰੀ ਦਾ ਜਾਦੂ ਦਿਖਾ ਚੁੱਕੀ ਹੈ, ਜਦੋਂਕਿ ਫਾਤਿਮਾ ਨੇ 'ਠੱਗਸ ਆਫ ਹਿੰਦੋਸਤਾਨ', 'ਲੂਡੋ' ਅਤੇ 'ਅਜੀਬ ਦਸਤਾਨ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News