ਡਾਂਸ ਨੂੰ ਦਿਲ ਦੇ ਕਰੀਬ ਮੰਨਦੀ ਹੈ ਅਦਾਕਾਰਾ ਕ੍ਰਿਤੀ
Sunday, Jan 03, 2016 - 06:00 PM (IST)

ਮੁੰਬਈ—ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੂੰ ਆਪਣੀ ਫਿਲਮ ''ਦਿਲਵਾਲੇ'' ਲਈ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ। ਸਾਲ 2014 ''ਚ ਰਿਲੀਜ਼ ਹੋਈ ਫਿਲਮ ''ਹੀਰੋਪੰਤੀ'' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕ੍ਰਿਤੀ ਦੀ ਫਿਲਮ ''ਦਿਲਵਾਲੇ'' ਅਜੇ ਹਾਲ ਹੀ ''ਚ ਰਿਲੀਜ਼ ਹੋਈ ਹੈ। ਕ੍ਰਿਤੀ ਨੇ ਕਿਹਾ ਹੈ ਕਿ ਡਾਂਸ ਉਸ ਦੇ ਦਿਲ ਦੇ ਕਾਫੀ ਕਰੀਬ ਹੈ ਅਤੇ ਆਪਣੀ ਪਹਿਲੀ ਮੰਚ ਪੇਸ਼ਕਸ਼ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਸ਼ੁੱਭਚਿੰਤਕਾਂ ਤੋਂ ਮਿਲੀ ਪ੍ਰਤੀਕਿਰਿਆ ਤੋਂ ਉਹ ਕਾਫੀ ਖੁਸ਼ ਹੈ।
ਕ੍ਰਿਤੀ ਨੇ ਪਹਿਲੀ ਵਾਰ ਸਟਾਰ ਗਿਲਡ ਐਵਾਰਡ ਸਮਾਰੋਹ ''ਚ ਪੇਸ਼ਕਸ਼ ਦਿੱਤੀ ਸੀ। ਕ੍ਰਿਤੀ ਨੇ ਪੁਰਸਕਾਰ ਸਮਾਰੋਹ ''ਚ ''ਆ ਰਾਤ ਭਰ'', ''ਮਨਮਾ ਇਮੋਸ਼ਨ ਜਾਗੇ ਰੇ'', ''ਅਫਗਾਨ ਜਲੇਬੀ'' ਵਰਗੇ ਗਾਣਿਆਂ ''ਤੇ ਪੇਸ਼ਕਸ਼ ਦਿੱਤੀ। ਕ੍ਰਿਤੀ ਨੇ ਕਿਹਾ ਹੈ ਕਿ ਮੈਨੂੰ ਹਮੇਸ਼ਾ ਤੋਂ ਡਾਂਸ ਕਾਫੀ ਪਸੰਦ ਸੀ ਅਤੇ ਇਹ ਮੰਚ ''ਤੇ ਮੇਰੀ ਪਹਿਲੀ ਪੇਸ਼ਕਸ਼ ਹੈ।