ਦਲਜੀਤ ਕੌਰ ਦਾ ਮੁੜ ਟੁੱਟਿਆ ਦਿਲ, ਨਿਖਿਲ ਪਟੇਲ ਨੇ ਕਰਵਾਈ ਮੰਗਣੀ

Tuesday, Sep 17, 2024 - 12:31 PM (IST)

ਦਲਜੀਤ ਕੌਰ ਦਾ ਮੁੜ ਟੁੱਟਿਆ ਦਿਲ, ਨਿਖਿਲ ਪਟੇਲ ਨੇ ਕਰਵਾਈ ਮੰਗਣੀ

ਮੁੰਬਈ- ਟੀ.ਵੀ. ਅਦਾਕਾਰਾ ਦਲਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਨਿਖਿਲ ਪਟੇਲ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਦੋਵਾਂ ਦਾ ਮਾਮਲਾ ਕੁਝ ਦਿਨਾਂ ਤੋਂ ਸ਼ਾਂਤ ਸੀ ਪਰ ਹੁਣ ਦੋਵੇਂ ਫਿਰ ਸੁਰਖੀਆਂ 'ਚ ਆ ਗਏ ਹਨ। ਹਾਲਾਂਕਿ ਇਸ ਵਾਰ ਲੱਗਦਾ ਹੈ ਕਿ ਨਿਖਿਲ ਦਲਜੀਤ ਨੂੰ ਪੂਰੀ ਤਰ੍ਹਾਂ ਭੁੱਲ ਕੇ ਅੱਗੇ ਵਧ ਗਿਆ ਹੈ। ਹੁਣ, ਇਹ ਅਸੀਂ ਨਹੀਂ ਬਲਕਿ ਸੋਸ਼ਲ ਮੀਡੀਆ ਯੂਜ਼ਰਸ ਕਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਦੇ ਨਾਂ 'ਤੇ ਵੱਡਾ ਘੱਪਲਾ, ਟੀਮ ਨੇ ਜਾਰੀ ਕੀਤੀ ਐਡਵਾਇਜ਼ਰੀ

ਦਰਅਸਲ, ਦਲਜੀਤ ਕੌਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਅਦਾਕਾਰਾ ਨੇ ਇੱਕ ਹੱਥ 'ਚ ਕੌਫੀ ਦਾ ਕੱਪ ਫੜੇ ਹੋਏ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਰਿੰਗ ਫਿੰਗਰ 'ਤੇ ਇੱਕ ਅੰਗੂਠੀ ਦਿਖਾਈ ਦੇ ਰਹੀ ਹੈ। ਪੋਸਟ ਸ਼ੇਅਰ ਕਰਦੇ ਹੋਏ ਦਲਜੀਤ ਨੇ ਲਿਖਿਆ, ਵਧਾਈਆਂ ਐੱਸ.ਐੱਨ., ਤੁਸੀਂ ਲੋਕਾਂ ਨੇ ਇਸ ਨੂੰ ਮੁੜ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਤੁਹਾਡੀ ਹਿੰਮਤ ਦੀ ਕਦਰ ਕਰਨੀ ਚਾਹੀਦੀ ਹੈ। ਦੋਵਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ।ਇਸ ਤੋਂ ਬਾਅਦ ਦਲਜੀਤ ਨੇ ਲਿਖਿਆ ਕਿ ਨਿਖਿਲ, ਤੁਸੀਂ ਦੁਬਾਰਾ ਰਿੰਗ ਪਹਿਨ ਲਈ ਹੈ, ਬਹੁਤ ਵਧੀਆ। ਜ਼ਿਕਰਯੋਗ ਹੈ ਕਿ ਵਿਆਹ ਦੇ 10 ਮਹੀਨਿਆਂ ਬਾਅਦ ਹੀ ਦਲਜੀਤ ਕੌਰ ਆਪਣੇ ਪਤੀ ਨੂੰ ਛੱਡ ਕੇ ਭਾਰਤ ਆ ਗਈ ਸੀ। ਅਦਾਕਾਰਾ ਨੇ ਭਾਰਤ ਆਉਣ ਦੇ ਕੁਝ ਦਿਨ ਬਾਅਦ ਹੀ ਆਪਣੇ ਪਤੀ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਹਾਲ ਹੀ 'ਚ ਨਿਖਿਲ ਪਟੇਲ ਵੀ ਮੁੰਬਈ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਨਾਲ ਉਸ ਦੀ ਪ੍ਰੇਮਿਕਾ ਵੀ ਨਜ਼ਰ ਆਈ ਸੀ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਗਾਇਕਾ ਨਾਲ ਲਾਈਵ ਸ਼ੋਅ 'ਚ ਸ਼ਖਸ ਨੇ ਕੀਤੀ ਗੰਦੀ ਹਰਕਤ, ਦੇਖੋ ਵੀਡੀਓ

ਨਿਖਿਲ ਦੀ ਹੋਈ ਮੰਗਣੀ 
ਦਲਜੀਤ ਕੌਰ ਅਕਸਰ ਆਪਣੀਆਂ ਪੋਸਟਾਂ ਰਾਹੀਂ ਨਿਖਿਲ ਪਟੇਲ 'ਤੇ ਆਪਣਾ ਗੁੱਸਾ ਕੱਢਦੀ ਨਜ਼ਰ ਆਉਂਦੀ ਹੈ, ਪਰ ਇਸ ਸਭ ਦਾ ਨਿਖਿਲ 'ਤੇ ਕੋਈ ਅਸਰ ਨਹੀਂ ਹੁੰਦਾ ਅਤੇ ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣਦਾ ਹੈ। ਦਲਜੀਤ ਕੌਰ ਦੀ ਹਾਲੀਆ ਪੋਸਟ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਨਿਖਿਲ ਪਟੇਲ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਗਿਆ ਹੈ ਅਤੇ ਹੁਣ ਇਹ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਕੀ ਉਹ ਜਲਦੀ ਹੀ ਵਿਆਹ ਕਰ ਲੈਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

Priyanka

Content Editor

Related News