''ਤੌਕਤੇ'' ਤੂਫ਼ਾਨ ਨਾਲ ਸਲਮਾਨ ਖ਼ਾਨ ਨੂੰ ਹੋਇਆ ਭਾਰੀ ਨੁਕਸਾਨ

Wednesday, May 19, 2021 - 02:26 PM (IST)

''ਤੌਕਤੇ'' ਤੂਫ਼ਾਨ ਨਾਲ ਸਲਮਾਨ ਖ਼ਾਨ ਨੂੰ ਹੋਇਆ ਭਾਰੀ ਨੁਕਸਾਨ

ਮੁੰਬਈ (ਬਿਊਰੋ) : ਚੱਕਰਵਾਤ 'ਤੌਕਤੇ' ਨੇ ਸੋਮਵਾਰ ਨੂੰ ਮੁੰਬਈ 'ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਕਾਫ਼ੀ ਤਬਾਹੀ ਮਚਾਈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਤੇ ਲੱਗੇ ਫ਼ਿਲਮ ਅਤੇ ਟੈਲੀਵਿਜ਼ਨ ਸੈੱਟ, ਜੋ ਸ਼ੂਟਿੰਗ ਦੇ ਮੁਲਤਵੀ ਹੋਣ ਕਾਰਨ 15 ਅਪ੍ਰੈਲ ਤੋਂ ਖ਼ਾਲੀ ਪਏ ਹਨ, ਉਨ੍ਹਾਂ ਨੂੰ ਵੀ ਕੁਦਰਤ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਿਆ। ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ 'ਗੰਗੂਬਾਈ ਕਾਠਿਆਵਾੜੀ' ਦੇ ਅੰਤਿਮ ਪੜਾਅ ਲਈ ਫ਼ਿਲਮ ਸਿਟੀ 'ਚ ਇਕ ਵਿਸ਼ਾਲ ਸੈੱਟ ਬਣਾਇਆ ਸੀ। ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਮੌਨਸੂਨ ਤੋਂ ਪਹਿਲਾਂ ਭੰਸਾਲੀ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ ਇਸ ਲਈ ਪੂਰੇ ਖ਼ੇਤਰ ਨੂੰ ਕਵਰ ਕੀਤਾ ਗਿਆ ਸੀ। ਇਸ ਕਦਮ ਨਾਲ ਉਨ੍ਹਾਂ ਨੂੰ ਕਾਫ਼ੀ ਫਾਇਦਾ ਹੋਇਆ।

'ਟਾਈਗਰ 3' ਦੇ ਸੈੱਟ ਨੂੰ ਹੋਇਆ ਭਾਰੀ ਨੁਕਸਾਨ
ਜ਼ਿਕਰਯੋਗ ਹੈ ਕਿ ਕੁਝੇ ਨਿਰਮਾਤਾਵਾਂ ਨੇ ਆਪਣੇ ਸੈੱਟ ਨੂੰ ਕਵਰ ਕਰਨ ਲਈ ਫ਼ਿਲਮ ਸਿਟੀ 'ਚ ਮਜ਼ਦੂਰਾਂ ਨੂੰ ਭੇਜਿਆ ਸੀ ਜਦੋਂ ਵੀਕਐਂਡ 'ਚ ਚੱਕਰਵਾਤ ਦੀ ਖ਼ਬਰ ਦਾ ਐਲਾਨ ਹੋਇਆ ਸੀ ਉਦੋਂ ਮਹਾਰਾਸ਼ਟਰ 'ਚ ਜਨਤਾ ਕਰਫਿਊ ਲੱਗਣ ਤੋਂ ਪਹਿਲਾਂ ਸਲਮਾਨ ਖ਼ਾਨ, ਮਨੀਸ਼ ਸ਼ਰਮਾ ਦੀ 'ਟਾਈਗਰ 3' ਦੀ ਸ਼ੂਟਿੰਗ ਕਰ ਰਹੇ ਸੀ। ਤੂਫ਼ਾਨ ਨੇ ਸਲਮਾਨ ਅਤੇ ਕੈਟਰੀਨਾ ਕੈਫ ਦੀ 'ਟਾਈਗਰ 3' ਦੇ ਸੈੱਟ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ। ਇਸ ਸੈੱਟ 'ਚ ਦੁਬਈ ਦੇ ਇਕ ਬਾਜ਼ਾਰ ਦਾ ਦ੍ਰਿਸ਼ ਤਿਆਰ ਕੀਤਾ ਗਿਆ ਸੀ। ਇਹ ਸੈੱਟ ਗੋਰੇਗਾਓਂ ਦੇ ਐੱਸ. ਆਰ. ਪੀ. ਐੱਫ. ਗਰਾਉਂਡ ਵਿਖੇ ਤਿਆਰ ਕੀਤਾ ਗਿਆ ਸੀ। 

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨ ਇੰਪਲਾਈਜ਼ (ਐੱਫ. ਡਬਲਯੂ. ਐੱਸ. ਆਈ.) ਦੇ ਪ੍ਰਧਾਨ ਬੀ ਐਨ ਤਿਵਾੜੀ ਨੇ ਕਿਹਾ ਕਿ ਸੈੱਟ ਨੂੰ ਨੁਕਸਾਨ ਪਹੁੰਚਿਆ ਹੈ ਪਰ ਸ਼ੁਕਰ ਹੈ ਕਿ ਕਿਸੇ ਦੀ ਮੌਤ ਨਹੀਂ ਹੋਈ। ਉਸ ਨੇ ਦੱਸਿਆ ਕਿ ਸਾਰੇ ਸੈੱਟ ਬਹੁਤ ਪ੍ਰਭਾਵਿਤ ਹੋਏ ਹਨ। ਇਸ ਦੌਰਾਨ 'ਗੰਗੂਬਾਈ ਕਾਠਿਆਵਾੜੀ' ਦੇ ਸੈੱਟ ਨੂੰ ਬਹੁਤ ਘੱਟ ਜਾਂ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਪਿਛਲੇ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਉਸ ਨੇ ਫ਼ਿਲਮ ਦੇ ਸੈੱਟ ਨੂੰ ਕਵਰ ਕਰਕੇ ਰੱਖਿਆ ਸੀ ਤਾਂ ਜੋ ਖ਼ਰਾਬ ਮੌਸਮ ਸੈੱਟ ਨੂੰ ਨਾ ਖ਼ਰਾਬ ਨਾ ਕਰ ਸਕੇ।


author

sunita

Content Editor

Related News