ਪੁੱਤਰ ਆਰੀਅਨ ਦੇ ਜੇਲ੍ਹ ਜਾਂਦਿਆਂ ਹੀ ਸ਼ਾਹਰੁਖ ਖ਼ਾਨ ਨੂੰ ਇਕ ਹੋਰ ਵੱਡਾ ਝਟਕਾ

Saturday, Oct 09, 2021 - 02:21 PM (IST)

ਪੁੱਤਰ ਆਰੀਅਨ ਦੇ ਜੇਲ੍ਹ ਜਾਂਦਿਆਂ ਹੀ ਸ਼ਾਹਰੁਖ ਖ਼ਾਨ ਨੂੰ ਇਕ ਹੋਰ ਵੱਡਾ ਝਟਕਾ

ਮੁੰਬਈ (ਬਿਊਰੋ) - ਕਰੂਜ਼ ਡਰੱਗਸ ਪਾਰਟੀ ਦੇ ਦੋਸ਼ ਵਿਚ ਫਸੇ ਆਰੀਅਨ ਖ਼ਾਨ ਦੇ ਪਿਤਾ ਸ਼ਾਹਰੁਖ ਖ਼ਾਨ ਨੂੰ ਵੱਡਾ ਝਟਕਾ ਲੱਗਾ ਹੈ। ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇਸ਼ ਦੀ ਸਭ ਤੋਂ ਕੀਮਤੀ ਸਿੱਖਿਆ-ਤਕਨਾਲੋਜੀ ਕੰਪਨੀ ਬਾਇਜੂਸ (Byju's) ਦੇ ਬ੍ਰਾਂਡ ਅੰਬੈਸਡਰ ਹਨ। ਹੁਣ ਉਸ ਦੇ ਪੁੱਤਰ ਆਰੀਅਨ ਦੇ ਨਿਆਇਕ ਹਿਰਾਸਤ ਵਿਚ ਜਾਣ ਤੋਂ ਬਾਅਦ ਇਸ ਕੰਪਨੀ ਨੇ ਸ਼ਾਹਰੁਖ ਖ਼ਾਨ ਦੇ ਸਾਰੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। 
ਮੀਡੀਆ ਰਿਪੋਰਟਾਂ ਅਨੁਸਾਰ, ਇਸ ਕੰਪਨੀ ਨੇ ਐਡਵਾਂਸ ਬੁਕਿੰਗ ਦੇ ਬਾਵਜੂਦ ਉਨ੍ਹਾਂ ਦੇ ਸਾਰੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ - ਕਰੂਜ਼ ਡਰੱਗਸ ਮਾਮਲਾ : ਸ਼ਾਹਰੁਖ ਦੇ ਪੁੱਤਰ ਦੀਆਂ ਵਧੀਆਂ ਮੁਸ਼ਕਿਲਾਂ, ਆਰੀਅਨ ਨੇ ਕਬੂਲੀ ਇਹ ਗੱਲ

ਹੋਰ ਕਿਹੜੀਆਂ ਕੰਪਨੀਆਂ ਨਾਲ ਹੈ ਕਿੰਗ ਖ਼ਾਨ ਦੀ ਡੀਲ? 
ਬਾਇਜੂਸ ਕਿੰਗ ਖ਼ਾਨ ਦੇ ਸਭ ਤੋਂ ਵੱਡੇ ਸਪਾਂਸਰਸ਼ਿਪ ਸੌਦਿਆਂ (ਡੀਲਸ) ਵਿਚੋਂ ਇੱਕ ਸੀ। ਇਸ ਤੋਂ ਇਲਾਵਾ ਉਹ 'ਹੁੰਡਈ', 'ਐੱਲ. ਜੀ', 'ਦੁਬਈ ਟੂਰਿਜ਼ਮ', 'ਆਈ. ਸੀ. ਆਈ. ਸੀ. ਆਈ. ਬੈਂਕ' ਅਤੇ 'ਰਿਲਾਇੰਸ ਜਿਓ' ਵਰਗੀਆਂ ਬਹੁਤ ਸਾਰੀਆਂ ਕੰਪਨੀਆਂ ਦਾ ਚਿਹਰਾ ਵੀ ਹੈ।

ਸ਼ਾਹਰੁਖ ਖ਼ਾਨ ਨੂੰ ਕਿੰਨਾ ਭੁਗਤਾਨ ਕਰਦੀ ਹੈ ਬਾਇਜੂਸ ਕੰਪਨੀ?
ਖ਼ਬਰਾਂ ਅਨੁਸਾਰ, ਇਹ ਕੰਪਨੀ ਸ਼ਾਹਰੁਖ ਖ਼ਾਨ ਨੂੰ ਬ੍ਰਾਂਡ ਦਾ ਸਮਰਥਨ ਕਰਨ ਲਈ ਸਾਲਾਨਾ ਤਿੰਨ ਤੋਂ ਚਾਰ ਕਰੋੜ ਰੁਪਏ ਅਦਾ ਕਰਦੀ ਹੈ। ਸ਼ਾਹਰੁਖ ਸਾਲ 2017 ਤੋਂ ਇਸ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੈ।

ਇਹ ਖ਼ਬਰ ਵੀ ਪੜ੍ਹੋ - ਕਰੂਜ਼ ਡਰੱਗਸ ਮਾਮਲੇ ਤੋਂ ਬਾਅਦ ਹੁਣ ਮਸ਼ਹੂਰ ਫ਼ਿਲਮ ਨਿਰਮਾਤਾ ਦੀ ਰਿਹਾਇਸ਼-ਦਫ਼ਤਰ 'ਤੇ NCB ਦਾ ਛਾਪਾ

ਸੋਸ਼ਲ ਮੀਡੀਆ 'ਤੇ ਹੋ ਰਹੀ ਸੀ ਚਰਚਾ
ਲੋਕਾਂ ਨੇ ਬਾਇਜੂਸ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਕੰਪਨੀ ਸ਼ਾਹਰੁਖ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾ ਕੇ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਲੋਕਾਂ ਨੇ ਪੁੱਛਿਆ ਕਿ ਕੀ ਸ਼ਾਹਰੁਖ ਆਪਣੇ ਪੁੱਤਰ ਨੂੰ ਇਹੀ ਸਿਖਾ ਰਹੇ ਹਨ? ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, 'ਇੱਕ ਰੇਵ ਪਾਰਟੀ ਕਿਵੇਂ ਕਰੀਏ? ਬਾਇਜੂਸ ਦੀ ਆਨਲਾਈਨ ਕਲਾਸ ਵਿਚ ਜੁੜਿਆ ਨਵਾਂ ਸਿਲੇਬਸ।'

ਕਿੰਨੀ ਹੈ ਬਾਇਜੂਸ ਦੀ ਵੈਲਯੁਏਸ਼ਨ?
ਇਸ ਹਫ਼ਤੇ ਬਾਇਜੂਸ ਨੇ 30 ਕਰੋੜ ਡਾਲਰ ਦੀ ਵੱਡੀ ਫੰਡਿੰਗ ਇਕੱਠੀ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਦਾ ਮੁਲਾਂਕਣ 18 ਅਰਬ ਡਾਲਰ ਯਾਨੀਕਿ ਕਰੀਬ 1,342.10 ਅਰਬ ਰੁਪਏ ਹੋ ਗਈ ਹੈ। ਜਦੋਂਕਿ ਸਾਲ ਦੀ ਸ਼ੁਰੂਆਤ ਵਿਚ ਪਿਛਲੇ ਫੰਡਿੰਗ ਦੌਰ ਤੋਂ ਬਾਅਦ ਬਾਇਜੂਸ ਦੀ ਕੀਮਤ 16.5 ਅਰਬ ਡਾਲਰ ਸੀ।

ਇਹ ਖ਼ਬਰ ਵੀ ਪੜ੍ਹੋ - ਨਾਗਾ ਅਰਜੁਨ ਦੇ ਪਰਿਵਾਰ ਵਲੋਂ ਨੂੰਹ ਸਾਮੰਥਾ ਪ੍ਰਭੂ 'ਤੇ ਗੰਭੀਰ ਦੋਸ਼, ਕਿਹਾ 'ਇਹੀ ਵਜ੍ਹਾ ਸੀ ਤਲਾਕ ਦੀ'

ਕਾਫ਼ੀ ਪਰੇਸ਼ਾਨ ਹੈ ਸ਼ਾਹਰੁਖ ਅਤੇ ਗੌਰੀ ਖ਼ਾਨ 
ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਅਤੇ ਪਤਨੀ ਗੌਰੀ ਖ਼ਾਨ ਆਪਣੇ ਪੁੱਤਰ ਨੂੰ ਇਸ ਹਾਲਤ ਵਿਚ ਦੇਖ ਕੇ ਬਹੁਤ ਪਰੇਸ਼ਾਨ ਹਨ। ਦੋਵੇਂ ਆਪਣੇ ਪੁੱਤਰ ਦੀ ਜ਼ਮਾਨਤ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਆਰੀਅਨ ਨੂੰ ਜ਼ਮਾਨਤ ਨਹੀਂ ਮਿਲ ਸਕੀ।

3-5 ਦਿਨਾਂ ਲਈ ਕੁਆਰੰਟੀਨ ਸੈੱਲ ਵਿਚ ਰਹੇਗਾ ਆਰੀਅਨ
ਅਰੀਅਨ ਖ਼ਾਨ ਅਤੇ ਹੋਰ ਮੁਲਜ਼ਮਾਂ ਨੂੰ ਆਰਥਰ ਜੇਲ੍ਹ ਵਿਚ 3-5 ਦਿਨਾਂ ਲਈ ਕੁਆਰੰਟੀਨ ਸੈੱਲ ਵਿਚ ਰੱਖਿਆ ਜਾਵੇਗਾ। ਹਾਲਾਂਕਿ, ਉਨ੍ਹਾਂ ਦੀ ਕੋਰੋਨਾ ਜਾਂਚ ਵਿਚ ਰਿਪੋਰਟ ਨੈਗੇਟਿਵ ਆਈ ਹੈ ਪਰ ਜਦੋਂ ਵੀ ਕੋਈ ਨਵਾਂ ਦੋਸ਼ੀ ਇਸ ਜੇਲ੍ਹ ਵਿਚ ਆਉਂਦਾ ਹੈ ਤਾਂ ਉਸ ਨੂੰ ਕੁਝ ਦਿਨਾਂ ਲਈ ਇਸ ਕੁਆਰੰਟੀਨ ਸੈੱਲ ਵਿਚ ਰੱਖਿਆ ਜਾਂਦਾ ਹੈ। ਅਦਾਲਤ ਵਿਚ ਪੇਸ਼ੀ ਦੌਰਾਨ ਹੀ ਮੈਡੀਕਲ ਜਾਂਚ ਤੋਂ ਬਾਅਦ ਮੁਲਜ਼ਮਾਂ ਨੂੰ ਆਰਥਰ ਜੇਲ੍ਹ ਵਿਚ ਲਿਆਂਦਾ ਗਿਆ।


author

sunita

Content Editor

Related News