ਕਰੂਜ਼ ਡਰੱਗ ਮਾਮਲੇ ’ਚ ਨਾਈਜੀਰੀਆ ਦੇ ਇਕ ਨਾਗਰਿਕ ਸਮੇਤ 2 ਹੋਰ ਗ੍ਰਿਫ਼ਤਾਰ
Monday, Oct 11, 2021 - 12:13 PM (IST)
ਮੁੰਬਈ (ਬਿਊਰੋ)– ਮਹਾਰਾਸ਼ਟਰ ਦੇ ਬਹੁ-ਚਰਚਿਤ ਕਰੂਜ਼ ਡਰੱਗ ਮਾਮਲੇ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਐਤਵਾਰ ਨੂੰ 2 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਿਊਰੋ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਨਾਈਜੀਰੀਆ ਦਾ ਇਕ ਨਾਗਰਿਕ ਵੀ ਸ਼ਾਮਲ ਹੈ।
ਦੂਜਾ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਸਥਾਨਕ ਨਸ਼ੀਲੀਆਂ ਵਸਤਾਂ ਦਾ ਸਮੱਗਲਰ ਹੈ। ਦੋਵਾਂ ਨੂੰ ਮੁੰਬਈ ਦੇ ਪੱਛਮੀ ਇਲਾਕੇ ’ਚ ਗ੍ਰਿਫ਼ਤਾਰ ਕੀਤਾ ਗਿਆ। ਸਮੱਗਲਰ ਦੀ ਪਛਾਣ ਛਿਨੇਦੁ ਇਗਵੇ ਵਜੋਂ ਹੋਈ ਹੈ। ਉਸ ਕੋਲੋਂ ਐਕਸਟੇਜੀ ਦੀਆਂ 40 ਗੋਲੀਆਂ ਬਰਾਮਦ ਕੀਤੀਆਂ ਗਈਆਂ।
ਇਹ ਖ਼ਬਰ ਵੀ ਪੜ੍ਹੋ : ਕੀ ‘ਦਿ ਕਪਿਲ ਸ਼ਰਮਾ ਸ਼ੋਅ’ ਗੁਆ ਰਿਹਾ ਆਪਣੀ ਚਮਕ, ਇਹ ਚੀਜ਼ਾਂ ਸ਼ੋਅ ਨੂੰ ਕਰ ਰਹੀਆਂ ਨੇ ਪ੍ਰਭਾਵਿਤ
ਇਸ ਚਰਚਿਤ ਮਾਮਲੇ ’ਚ ਫ਼ਿਲਮ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਤੇ ਉਸ ਦੇ 7 ਹੋਰਨਾਂ ਦੋਸਤਾਂ ਸਮੇਤ ਕੁਲ 20 ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ।
ਕੋਰਟ ’ਚ ਆਰੀਅਨ ਖ਼ਾਨ ਦੇ ਵਕੀਲ ਨੇ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ। ਫਿਲਹਾਲ ਆਰੀਅਨ ਖ਼ਾਨ ਆਰਥਰ ਜੇਲ੍ਹ ’ਚ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।