ਪਤਨੀ ਅਨੁਸ਼ਕਾ ਨੂੰ ਫੋਨ ਕਰਕੇ ਰੋਏ ਵਿਰਾਟ ਕੋਹਲੀ, ਜਾਣੋ ਵਜ੍ਹਾ

Friday, Oct 25, 2024 - 05:39 PM (IST)

ਪਤਨੀ ਅਨੁਸ਼ਕਾ ਨੂੰ ਫੋਨ ਕਰਕੇ ਰੋਏ ਵਿਰਾਟ ਕੋਹਲੀ, ਜਾਣੋ ਵਜ੍ਹਾ

ਐਂਟਰਟੇਨਮੈਂਟ ਡੈਸਕ : ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਉਨ੍ਹਾਂ ਦੇ ਪਤੀ ਵਿਰਾਟ ਕੋਹਲੀ ਨੂੰ ਲੈ ਕੇ ਅਕਸਰ ਕਈ ਤਰ੍ਹਾਂ ਦੀਆ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਆਪਣੀ ਨਿੱਜੀ ਜ਼ਿੰਦਗੀ ਕਾਰਨ ਇਹ ਜੋੜਾ ਚਰਚਾ 'ਚ ਬਣਿਆ ਰਹਿੰਦਾ ਹੈ। ਇਹ ਲਾਜ਼ਮੀ ਹੈ ਕਿਉਂਕਿ ਵਿਰਾਟ ਤੇ ਅਨੁਸ਼ਕਾ ਫ਼ਿਲਮ ਇੰਡਸਟਰੀ ਦੀ ਪਸੰਦੀਦਾ ਜੋੜੀਆ 'ਚੋਂ ਇਕ ਮੰਨੀ ਜਾਂਦੀ ਹੈ। ਜਿੱਥੇ ਇਕ ਪਾਸੇ ਵਿਰਾਟ ਕੋਹਲੀ ਕ੍ਰਿਕਟ ਦੇ ਮਾਸਟਰ ਹਨ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਹਿੰਦੀ ਸਿਨੇਮਾ ਦੀ ਟਾਪ ਅਦਾਕਾਰਾਂ 'ਚੋਂ ਇਕ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕਿੰਗ ਕੋਹਲੀ ਨੇ ਉਸ ਪਲ ਦਾ ਖੁਲਾਸਾ ਕੀਤਾ, ਜਦੋਂ ਉਹ ਅਨੁਸ਼ਕਾ ਤੇ ਬੇਟੀ ਵਾਮਿਕਾ ਨਾਲ ਫੋਨ 'ਤੇ ਗੱਲ ਕਰਦੇ ਭਾਵੁਕ ਹੋ ਗਏ ਸਨ। ਉਨ੍ਹਾਂ ਦਾ ਇਹ ਕਿੱਸਾ ਇਕ ਯਾਦਗਾਰ ਸੈਂਕੜੇ ਨਾਲ ਜੁੜਿਆ ਹੈ।

ਇਹ ਖ਼ਬਰ ਵੀ ਪੜ੍ਹੋ - ਹੁਣ ਧਮਕੀਆਂ ਦੇਣ ਵਾਲਿਆਂ ਦੀ ਖੈਰ ਨਹੀਂ! ਅਨਮੋਲ 'ਤੇ 10 ਲੱਖ ਦਾ ਇਨਾਮ

ਕ੍ਰਿਕਟਰ ਵਿਰਾਟ ਕੋਹਲੀ ਵੀ ਆਪਣੀ ਜ਼ਿੰਦਗੀ ਦੇ ਬੁਰੇ ਦੌਰ 'ਚੋਂ ਗੁਜਰਿਆ ਹੈ ਪਰ ਇਸ ਟਾਈਮ ਪੀਰੀਅਡ 'ਚ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਦਾ ਬਹੁਤ ਸਾਥ ਰਿਹਾ ਹੈ। ਕੋਹਲੀ ਨੇ ਇਕ ਇੰਟਰਵਿਊ 'ਚ ਆਪਣੇ ਇਕ ਯਾਦਗਰ ਸੈਂਕੜੇ ਦੀ ਚਰਚਾ ਕੀਤੀ ਹੈ, ਜੋ ਕਿ ਏਸ਼ੀਆ ਕੱਪ 2022 'ਚ ਆਇਆ ਸੀ। ਜਿਵੇਂ ਹੀ ਉਹ ਛੱਕਾ ਮਾਰਿਆ ਗਿਆ ਅਤੇ ਮੇਰਾ ਸੈਂਕੜਾ ਪੂਰਾ ਹੋਇਆ, ਮੈਂ ਉੱਚੀ-ਉੱਚੀ ਹੱਸ ਰਿਹਾ ਸੀ ਅਤੇ ਮਨ ਵਿਚ ਸੋਚ ਰਿਹਾ ਸੀ ਕਿ ਮੈਂ ਦੋ ਸਾਲਾਂ ਤੋਂ ਇਸ ਲਈ ਮਰਿਆ ਜਾ ਰਿਹਾ ਸੀ। ਹਾਲਾਂਕਿ, ਉਹ ਮੇਰੇ ਲਈ ਬਹੁਤ ਖ਼ਾਸ ਸੀ। ਇਸ ਤੋਂ ਬਾਅਦ ਮੈਂ ਅਨੁਸ਼ਕਾ ਅਤੇ ਵਾਮਿਕਾ ਨਾਲ ਫੋਨ 'ਤੇ ਗੱਲ ਕੀਤੀ। ਸੱਚ ਦੱਸਾਂ ਤਾਂ ਉਸ ਸਮੇਂ ਮੇਰੀਆਂ ਅੱਖਾਂ 'ਚ ਹੰਝੂ ਸਨ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

ਇਸ ਤਰ੍ਹਾਂ ਵਿਰਾਟ ਕੋਹਲੀ ਨੇ ਆਪਣੇ ਪਹਿਲੇ ਟੀ-20 ਅੰਤਰਰਾਸ਼ਟਰੀ ਸੈਂਕੜੇ ਨੂੰ ਯਾਦ ਕਰਦੇ ਹੋਏ ਇਕ ਦਿਲਚਸਪ ਕਿੱਸਾ ਸੁਣਾਇਆ ਹੈ। ਇਹ ਜਾਣਿਆ ਜਾਂਦਾ ਹੈ ਕਿ ਉਹ ਸੈਂਕੜਾ ਕੋਹਲੀ ਲਈ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ 3 ਸਾਲ ਦੇ ਖ਼ਰਾਬ ਕ੍ਰਿਕਟ ਦੌਰ ਤੋਂ ਬਾਅਦ ਉਸ ਨੇ ਕਿਸੇ ਵੀ ਫਾਰਮੈਟ 'ਚ ਆਪਣੇ ਬੱਲੇ ਨਾਲ ਸੈਂਕੜਾ ਲਗਾਇਆ ਸੀ। ਕੋਹਲੀ ਨੇ ਅਫਗਾਨਿਸਤਾਨ ਦੇ ਸਾਹਮਣੇ ਸੈਂਕੜਾ ਲਗਾ ਕੇ 1021 ਦਿਨਾਂ ਦਾ ਇੰਤਜ਼ਾਰ ਖ਼ਤਮ ਕਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News