ਕੋਰਟ ਟਾਸਕ ’ਚ ਮੁਨੱਵਰ ਫਾਰੂਕੀ ਨੂੰ ਠਹਿਰਾਇਆ ਦੋਸ਼ੀ, ਰੋ ਪਿਆ ਕਾਮੇਡੀਅਨ, ਗੁੱਸੇ ’ਚ ਪ੍ਰਸ਼ੰਸਕ

Thursday, Dec 28, 2023 - 03:05 PM (IST)

ਕੋਰਟ ਟਾਸਕ ’ਚ ਮੁਨੱਵਰ ਫਾਰੂਕੀ ਨੂੰ ਠਹਿਰਾਇਆ ਦੋਸ਼ੀ, ਰੋ ਪਿਆ ਕਾਮੇਡੀਅਨ, ਗੁੱਸੇ ’ਚ ਪ੍ਰਸ਼ੰਸਕ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦੇ ਘਰ ’ਚ ਕੋਰਟ ਟਾਸਕ ਹੋਇਆ। ਲਾਈਵ ਫੀਡ ਮੁਤਾਬਕ ਇਸ ਟਾਸਕ ਦੌਰਾਨ ਮੁਨੱਵਰ ਫਾਰੂਕੀ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਗਿਆ ਤੇ ਉਸ ’ਤੇ ਕਈ ਦੋਸ਼ ਲਾਏ ਗਏ। ਵਿੱਕੀ ਜੈਨ ਨੇ ਮੁਨੱਵਰ ’ਤੇ ਲੱਗੇ ਦੋਸ਼ਾਂ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਅੰਕਿਤਾ ਲੋਖੰਡੇ ਨੇ ਮੁਨੱਵਰ ਦੇ ਹੱਕ ’ਚ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਹਾਊਸ ਦੀ ਨਵੀਂ ਕਪਤਾਨ ਔਰਾ ਤੇ ਉਸ ਦੇ ਦੋਸਤ ਅਰੁਣ ਮਹਾਸ਼ੇਟੀ ਨੇ ਜੱਜਾਂ ਦੀ ਭੂਮਿਕਾ ਨਿਭਾਈ।

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

ਮੁਨੱਵਰ ’ਤੇ ਇਹ ਦੋਸ਼ ਲਾਏ ਗਏ
ਟਾਸਕ ਦੌਰਾਨ ਮੁਨੱਵਰ ਫਾਰੂਕੀ ’ਤੇ ਚਾਰ ਦੋਸ਼ ਲਾਏ ਗਏ ਸਨ, ਜੋ ਆਰਕਾਈਵ ਰੂਮ ਦੇ ਲਾਕਰ ਨੰਬਰ 4 ’ਚ ਰੱਖੇ ਹੋਏ ਸਨ। ਬਿੱਗ ਬੌਸ ਦੇ ਫੈਨ ਪੇਜ ‘ਗਲੈਮਵਰਲਡ’ ਮੁਤਾਬਕ ਮੁਨੱਵਰ ’ਤੇ ਦੋਸ਼ ਸੀ ਕਿ ਆਇਸ਼ਾ ਦੇ ਆਉਣ ਤੋਂ ਬਾਅਦ ਉਹ ਕਿਸੇ ਵੀ ਗੱਲ ’ਤੇ ਆਪਣੀ ਰਾਏ ਨਹੀਂ ਦੇ ਰਿਹਾ ਹੈ, ਉਸ ਕੋਲ ਰਿਸ਼ਤੇ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ, ਉਸ ਦੀ ਸ਼ਖ਼ਸੀਅਤ ਉਲਝਣ ਵਾਲੀ ਹੈ ਆਦਿ।

ਮੁਨੱਵਰ ਨੂੰ ਦੋਸ਼ੀ ਪਾਇਆ ਗਿਆ
ਸਬੂਤਾਂ ਤੇ ਗਵਾਹਾਂ ਦੇ ਆਧਾਰ ’ਤੇ ਔਰਾ ਤੇ ਅਰੁਣ ਮਹਾਸ਼ੇਟੀ ਨੇ ਮੁਨੱਵਰ ਫਾਰੂਕੀ ਨੂੰ ਦੋਸ਼ੀ ਠਹਿਰਾਇਆ। ਇਸ ਪੂਰੇ ਟਾਸਕ ਦੌਰਾਨ ਮੁਨੱਵਰ ਫਾਰੂਕੀ ਦੀਆਂ ਅੱਖਾਂ ’ਚ ਹੰਝੂ ਨਜ਼ਰ ਆਏ। ਟਾਸਕ ਤੋਂ ਬਾਅਦ ਉਹ ਬਾਥਰੂਮ ’ਚ ਜਾ ਕੇ ਰੋਣ ਲੱਗਾ। ਅਜਿਹੇ ’ਚ ਬਿੱਗ ਬੌਸ ’ਤੇ ਮੁਨੱਵਰ ਦੇ ਪ੍ਰਸ਼ੰਸਕ ਗੁੱਸੇ ’ਚ ਆ ਗਏ।

ਜਨਤਾ ਕੀ ਕਹਿ ਰਹੀ ਹੈ?
ਇਕ ਯੂਜ਼ਰ ਨੇ ਲਿਖਿਆ, ‘‘ਜਦੋਂ ਮੁਨੱਵਰ ਫਾਰੂਕੀ ’ਤੇ ਲੱਗੇ ਦੋਸ਼ਾਂ ਦੀ ਚਰਚਾ ਹੋ ਰਹੀ ਸੀ ਤਾਂ ਉਹ ਬਹੁਤ ਦੁਖੀ ਨਜ਼ਰ ਆ ਰਹੇ ਸਨ।’’ ਇਕ ਹੋਰ ਨੇ ਲਿਖਿਆ, ‘‘ਬਿੱਗ ਬੌਸ ਦਾ ਬਾਈਕਾਟ ਕਰੋ। ਮੈਂ ਹੁਣ ਤੋਂ ਕੋਈ ਵੀ ਐਪੀਸੋਡ ਨਹੀਂ ਦੇਖਾਂਗਾ, ਸਿਰਫ਼ ਵੋਟਿੰਗ ਲਈ ਐਪ ਦੀ ਵਰਤੋਂ ਕਰਾਂਗਾ।’’ ਤੀਜੇ ਨੇ ਲਿਖਿਆ, ‘‘ਮੁਨਵਰ ਭਾਈ ਮਜ਼ਬੂਤ ਰਹੋ, ਤੁਸੀਂ ਇਸ ਤੋਂ ਵੀ ਮਾੜੇ ਦਿਨ ਦੇਖੇ ਹਨ। ਇਹ ਕੁਝ ਵੀ ਨਹੀਂ ਹੈ।’’ ਚੌਥੇ ਯੂਜ਼ਰ ਨੇ ਲਿਖਿਆ, ‘‘ਬਿੱਗ ਬੌਸ ਦੇ ਨਿਰਮਾਤਾ ਤੇ ਘਰ ਦੇ ਬਾਕੀ ਮੈਂਬਰ ਇਕ ਪਾਸੇ ਹਨ, ਜਦਕਿ ਮੁਨੱਵਰ ਫਾਰੂਕੀ ਦੂਜੇ ਪਾਸੇ ਹਨ। ਦਿਲ ਟੁੱਟ ਗਿਆ।’’ ਪੰਜਵੇਂ ਯੂਜ਼ਰ ਨੇ ਲਿਖਿਆ, ‘‘ਬਿੱਗ ਬੌਸ ਮੁਨੱਵਰ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ।’’ ਛੇਵੇਂ ਯੂਜ਼ਰ ਨੇ ਲਿਖਿਆ, ‘‘ਮੈਨੂੰ ਮੁਨੱਵਰ ਪਸੰਦ ਨਹੀਂ ਪਰ ਇਹ ਮਾਨਸਿਕ ਤਸ਼ੱਦਦ ਹੈ... ਇਹ ਪਾਗਲਪਨ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News