ਅਦਾਲਤ ਨੇ ਕਮਲ ਹਾਸਨ ਨੂੰ ਕੰਨੜ ਭਾਸ਼ਾ ’ਤੇ ਟਿੱਪਣੀ ਕਰਨ ਤੋਂ ਰੋਕਿਅਾ

Monday, Jul 07, 2025 - 05:09 PM (IST)

ਅਦਾਲਤ ਨੇ ਕਮਲ ਹਾਸਨ ਨੂੰ ਕੰਨੜ ਭਾਸ਼ਾ ’ਤੇ ਟਿੱਪਣੀ ਕਰਨ ਤੋਂ ਰੋਕਿਅਾ

ਬੈਂਗਲੁਰੂ (ਯੂ. ਐੱਨ. ਆਈ.)- ਕਰਨਾਟਕ ਦੀ ਇਕ ਅਦਾਲਤ ਨੇ ਚੋਟੀ ਦੇ ਅਦਾਕਾਰ ਕਮਲ ਹਾਸਨ ਨੂੰ ਕੰਨੜ ਭਾਸ਼ਾ ਜਾਂ ਸੱਭਿਆਚਾਰ ਬਾਰੇ ਕੋਈ ਵੀ ਅਪਮਾਨਜਮਕ ਟਿੱਪਣੀ ਕਰਨ ਤੋਂ ਕਾਨੂੰਨੀ ਤੌਰ ’ਤੇ ਰੋਕ ਦਿੱਤਾ ਹੈ।

ਇਹ ਹੁਕਮ ਉਨ੍ਹਾਂ ਦੇ ਵਿਵਾਦ ਵਾਲੇ ਬਿਆਨ ਤੋਂ ਇਕ ਮਹੀਨੇ ਬਾਅਦ ਆਇਆ ਹੈ। ਉਸ ਤੋਂ ਬਾਅਦ ਕੁਝ ਸੰਗਠਨਾਂ ਨੇ ਕਰਨਾਟਕ ’ਚ ਉਨ੍ਹਾਂ ਦੀ ਫਿਲਮ ਦੀ ਸਕ੍ਰੀਨਿੰਗ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ। ਬੈਂਗਲੁਰੂ ਦੀ ਇਕ ਐਡੀਸ਼ਨਲ ਸਿਵਲ ਤੇ ਸੈਸ਼ਨ ਅਦਾਲਤ ਨੇ ਕੰਨੜ ਸਾਹਿਤ ਪ੍ਰੀਸ਼ਦ ਦੇ ਪ੍ਰਧਾਨ ਮਹੇਸ਼ ਜੋਸ਼ੀ ਵੱਲੋਂ ਕਮਲ ਹਾਸਨ ਵਿਰੁੱਧ ਦਾਇਰ ਸਿਵਲ ਮੁਕੱਦਮੇ ’ਚ ਇਹ ਹੁਕਮ ਦਿੱਤਾ ਜਿਸ ’ਚ ਜੋਸ਼ੀ ਨੇ ਹਾਸਨ ’ਤੇ ਇਕ ਪ੍ਰਚਾਰ ਸਮਾਗਮ ਦੌਰਾਨ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਾਇਆ ਸੀ।

 


author

cherry

Content Editor

Related News