ਘਰੇਲੂ ਹਿੰਸਾ ਮਾਮਲਾ : ਅਦਾਲਤ ਨੇ ਮੰਨੀ ਹਨੀ ਸਿੰਘ ਦੀ ਅਰਜ਼ੀ, ਲਿਆ ਇਹ ਫ਼ੈਸਲਾ

09/28/2021 2:05:43 PM

ਨਵੀਂ ਦਿੱਲੀ (ਬਿਊਰੋ) : ਦਿੱਲੀ ਦੀ ਇਕ ਅਦਾਲਤ ਨੇ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਖ਼ਿਲਾਫ਼ ਉਸ ਦੀ ਪਤਨੀ ਵਲੋਂ ਦਾਇਰ ਘਰੇਲੂ ਹਿੰਸਾ ਦੇ ਮਾਮਲੇ 'ਚ ਮੰਗਲਵਾਰ ਨੂੰ ਬੰਦ ਕਮਰੇ 'ਚ ਸੁਣਵਾਈ ਦਾ ਹੁਕਮ ਦਿੱਤਾ। ਮੈਟਰੋਪੋਲੀਟਨ ਮੈਜਿਸਟ੍ਰੇਟ ਤਾਨਿਆ ਸਿੰਘ ਨੇ ਹਨੀ ਸਿੰਘ ਅਤੇ ਉਸ ਦੀ ਪਤਨੀ ਸ਼ਾਲਿਨੀ ਤਲਵਾੜ ਤੋਂ ਸਹਿਮਤੀ ਲੈਣ ਤੋਂ ਬਾਅਦ ਇਹ ਹੁਕਮ ਪਾਸ ਕੀਤਾ। ਜੱਜ ਨੇ ਕਿਹਾ, ''ਜੇਕਰ ਸਮਝੌਤੇ ਦੀ ਕੋਈ ਗੁੰਜਾਇਸ਼ ਹੈ ਤਾਂ ਉਸ ਤੋਂ ਕਿਨਾਰਾ ਨਹੀਂ ਕੀਤਾ ਜਾਣਾ ਚਾਹੀਦਾ।''

ਇਹ ਖ਼ਬਰ ਵੀ ਪੜ੍ਹੋ - ਬਿੱਗ ਬੌਸ’ ’ਚ ਜਾਣ ਤੋਂ ਪਹਿਲਾਂ ਹੀ ਅਫਸਾਨਾ ਖ਼ਾਨ ਹੋਈ ਬੀਮਾਰ, ਪੋਸਟ ਪਾ ਕੇ ਲੋਕਾਂ ਤੋਂ ਮੰਗੀਆਂ ਦੁਆਵਾਂ

ਦੱਸਣਯੋਗ ਹੈ ਕਿ ਸ਼ਾਲਿਨੀ ਤਲਵਾੜ ਨੇ ਆਪਣੇ ਪਤੀ ਹਨੀ ਸਿੰਘ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ ਅਤੇ ਹਰਜਾਨੇ ਵਜੋਂ 20 ਕਰੋੜ ਰੁਪਏ ਦੀ ਮੰਗ ਕੀਤੀ ਹੈ। ਹਰਦੀਸ਼ ਸਿੰਘ ਉਰਫ ਯੋ ਯੋ ਹਨੀ ਸਿੰਘ ਅਤੇ ਤਲਵਾੜ 23 ਜਨਵਰੀ 2011 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਸ਼ਾਲਿਨੀ ਤਲਵਾੜ ਨੇ ਆਪਣੀ ਪਟੀਸ਼ਨ 'ਚ ਦੋਸ਼ ਲਾਇਆ ਹੈ ਕਿ ਹਨੀ ਸਿੰਘ ਨੇ ਪਿਛਲੇ 10 ਸਾਲਾਂ ਤੋਂ ਉਸ ਦਾ ਸਰੀਰਕ ਤਸ਼ੱਦਦ ਕਰਦਾ ਆ ਰਿਹਾ ਸੀ। ਇਸ ਦੇ ਨਾਲ ਹੀ ਹਨੀ ਸਿੰਘ ਨੇ ਉਨ੍ਹਾਂ ਨਾਲ ਧੋਖਾ ਵੀ ਕੀਤਾ।

ਇਹ ਖ਼ਬਰ ਵੀ ਪੜ੍ਹੋ - ਗਾਇਕ ਸੱਜਣ ਅਦੀਬ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

ਅਦਾਲਤ 'ਚ ਸ਼ਾਲਿਨੀ ਤਲਵਾੜ ਦੀ ਨੁਮਾਇੰਦਗੀ ਸੰਦੀਪ ਕੌਰ ਨੇ ਕੀਤੀ, ਵਕੀਲ ਅਪੂਰਵ ਪਾਂਡੇ ਅਤੇ ਜੀਜੀ ਕਸ਼ਯਪ ਨੇ ਰੱਖਿਆ ਅਤੇ ਹਨੀ ਸਿੰਘ ਵਲੋਂ ਰੇਬੇਕਾ ਜੌਨ ਅਤੇ ਮਾਤਾ-ਪਿਤਾ ਵਲੋਂ ਕਰਨ ਗੋਵੇਲ ਪੇਸ਼ ਹੋਏ।

ਇਹ ਖ਼ਬਰ ਵੀ ਪੜ੍ਹੋ - ਸਿਮਰਨ ਧਾਦਲੀ ਦੇ ਗੀਤ ‘ਲਹੂ ਦੀ ਆਵਾਜ਼’ ’ਤੇ ਮੀਤੀ ਕਲ੍ਹੇਰ ਨੇ ਮਾਰੀ ਸਟ੍ਰਾਈਕ, ਯੂਟਿਊਬ ਨੇ ਕੀਤਾ ਗੀਤ ਡਿਲੀਟ


sunita

Content Editor

Related News