ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਸੋਨੂੰ ਸੂਦ ਨਹੀਂ ਬਚਾ ਪਾਏ ਕੋਰੋਨਾ ਪੀੜਤ ਦੀ ਜਾਨ, ਚਾਈਨਾ ਨੂੰ ਕੀਤੀ ਅਜਿਹੀ ਅਪੀਲ

Saturday, May 01, 2021 - 03:41 PM (IST)

ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਸੋਨੂੰ ਸੂਦ ਨਹੀਂ ਬਚਾ ਪਾਏ ਕੋਰੋਨਾ ਪੀੜਤ ਦੀ ਜਾਨ, ਚਾਈਨਾ ਨੂੰ ਕੀਤੀ ਅਜਿਹੀ ਅਪੀਲ

ਮੁੰਬਈ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਉਹ ਕਿਸੇ ਨੂੰ ਹਸਪਤਾਲ ’ਚ ਬੈੱਡ ਤਾਂ ਕਿਸੇ ਲਈ ਆਕਸੀਜਨ ਪਹੁੰਚਾ ਕੇ ਲੋਕਾਂ ਦੀ ਜਾਨ ਬਚਾਉਣ ਦੀ ਹਰਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਕੋਰੋਨਾ ਦੌਰਾਨ ਲੋਕਾਂ ਦੀ ਮਦਦ ਕਰਦੇ-ਕਰਦੇ ਸੋਨੂੰ ਸੂਦ ਵੀ ਬੇਬੱਸ ਹੋ ਜਾਂਦਾ ਹਨ। ਹਾਲ ਹੀ ’ਚ ਇਕ ਟਵੀਟ ’ਚ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਸ਼ਖਸ ਲਈ ਸੋਨੂੰ ਕਾਫ਼ੀ ਦੁਖੀ ਦਿਖਾਈ ਦਿੱਤੇ। 

 

ਸੋਨੂੰ ਨੇ ਆਪਣੇ ਟਵੀਟ ’ਚ ਲਿਖਿਆ ਕਿ ‘ਪਿਛਲੀ ਰਾਤ ਹੀ ਮੈਂ ਉਸ ਲਈ ਗਾਜ਼ਿਆਬਾਦ ਦੇ ਇਕ ਹਸਪਤਾਲ ’ਚ ਬੈੱਡ ਦੀ ਵਿਵਸਥਾ ਕੀਤੀ ਸੀ ਪਰ ਮੈਨੂੰ ਹੁਣ ਪਤਾ ਲੱਗਾ ਕਿ ਡਾਕਟਰ ਉਸ ਨੂੰ ਬਚਾ ਨਹੀਂ ਪਾਏ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਜ਼ਿੰਦਗੀ ਕਦੇ-ਕਦੇ ਦਗਾ ਦੇ ਜਾਂਦੀ ਹੈ। ਮੇਰਾ ਦਿਲ ਰੋਂਦਾ ਹੈ ਜਦੋਂ ਮੈਂ ਲੋਕਾਂ ਦੀ ਮਦਦ ਨਹੀਂ ਕਰ ਪਾਉਂਦਾ ਪਰ ਅੱਜ ਇਕ ਨਵੀਂ ਸ਼ੁਰੂਆਤ ਹੈ। ਬਹੁਤ ਸਾਰੀਆਂ ਜ਼ਿੰਦਗੀਆਂ ਹਨ ਜਿਨ੍ਹਾਂ ਨੂੰ ਬਚਾਉਣਾ ਹੈ’। ਅਗਲੇ ਟਵੀਟ ’ਚ ਅਦਾਕਾਰ ਨੇ ਲਿਖਿਆ ਕਿ ‘ਅਸੀਂ ਭਾਰਤ ’ਚ ਸੈਂਕੜਾਂ ਆਕਸੀਜਨ ਕੰਟੇਨਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਦੇਖਦੇ ਹੋਏ ਦੁੱਖ ਹੋ ਰਿਹਾ ਹੈ ਕਿ ਚੀਨ ਨੇ ਸਾਡੀਆਂ ਕਈ ਖੇਪਾਂ ਰੋਕ ਦਿੱਤੀਆਂ ਹਨ ਅਤੇ ਇਥੇ ਭਾਰਤ ’ਚ ਹਰ ਮਿੰਟ ’ਚ ਕੋਰੋਨਾ ਪੀੜਤ ਜਾਨ ਗਵਾ ਰਹੇ ਹਨ ਮੈਂ @China_Amb_India ਨੂੰ ਅਪੀਲ ਕਰਦਾ ਹਾਂ।

PunjabKesari
ਦੱਸ ਦੇਈਏ ਕਿ ਸੋਨੂੰ ਸੂਦ ਨੇ ਬੀਤੇ ਦਿਨ ਕੋਰੋਨਾ ਮਰੀਜ਼ਾਂ ਲਈ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੇ ਇਸ ਕੈਂਪੇਨ ਦਾ ਨਾਂ ‘ਫ੍ਰੀ ਕੋਵਿਡ ਹੈਲਪ’ ਹੈ ਜਿਸ ਤੋਂ ਬਾਅਦ ਸੋਨੂੰ ਸੂਦ ਹਰ ਸੰਭਵ ਤਰੀਕੇ ਨਾਲ ਦੇਸ਼ ਦੇ ਲੋਕਾਂ ਤੱਕ ਸੇਵਾ ਪਹੁੰਚਾ ਰਹੇ ਹਨ। 

 

 


author

Aarti dhillon

Content Editor

Related News