ਸਲਮਾਨ ਖ਼ਾਨ ਦੇ ਘਰ ’ਚ ਦਿੱਤੀ ਕੋਰੋਨਾ ਨੇ ਦਸਤਕ, ਪਰਿਵਾਰ ਦੇ ਇਨ੍ਹਾਂ ਖ਼ਾਸ ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ

Tuesday, May 11, 2021 - 07:00 PM (IST)

ਸਲਮਾਨ ਖ਼ਾਨ ਦੇ ਘਰ ’ਚ ਦਿੱਤੀ ਕੋਰੋਨਾ ਨੇ ਦਸਤਕ, ਪਰਿਵਾਰ ਦੇ ਇਨ੍ਹਾਂ ਖ਼ਾਸ ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ

ਮੁੰਬਈ: ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਲੱਖਾਂ ਲੋਕ ਇਸ ਲਾਗ ਦੀ ਚਪੇਟ ’ਚ ਆ ਕੇ ਆਪਣੀ ਜਾਨ ਗਵਾ ਚੁੱਕੇ ਹਨ। ਆਮ ਲੋਕਾਂ ਤੋਂ ਲੈ ਕੇ ਰਾਜਨੇਤਾ ਅਤੇ ਅਦਾਕਾਰ ਤੱਕ ਇਸ ਖ਼ਤਰਨਾਕ ਬਿਮਾਰੀ ਦੀ ਚਪੇਟ ’ਚ ਆ ਚੁੱਕੇ ਹਨ। ਕੋਰੋਨਾ ਦੀ ਇਸ ਦੂਜੀ ਲਹਿਰ ’ਚ ਕਈ ਸਿਤਾਰੇ ਆਪਣੀ ਜਾਨ ਗਵਾ ਚੁੱਕੇ ਹਨ। ਕੋਰੋਨਾ ਦਾ ਸਿਲਸਿਲਾ ਰੁਕਣ ਦੀ ਬਜਾਏ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਅਦਾਕਾਰ ਸਲਮਾਨ ਖ਼ਾਨ ਦੇ ਘਰ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ।

PunjabKesari
ਇਸ ਗੱਲ ਦੀ ਪੁਸ਼ਟੀ ਹਾਲ ਹੀ ’ਚ ਸਲਮਾਨ ਖ਼ਾਨ ਨੇ ਫ਼ਿਲਮ ‘ਰਾਧੇ’ ਦੇ ਇਕ ਪ੍ਰਮੋਸ਼ਨਲ ਇੰਟਰਵਿਊ ’ਚ ਕੀਤੀ। ਸਲਮਾਨ ਖ਼ਾਨ ਨੇ ਦੱਸਿਆ ਕਿ ਉਸ ਦੀ ਭੈਣ ਅਰਪਿਤਾ ਖ਼ਾਨ ਅਤੇ ਅਲਵੀਰਾ ਅਗਨੀਹੋਤਰੀ ਕੋਰੋਨਾ ਨਾਲ ਸੰਕਰਮਿਤ ਪਾਈਆਂ ਗਈਆਂ ਹਨ। ਸਲਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਭਾਣਜੇ ਅਤੇ ਭਾਣਜੀ ਨੂੰ ਵੀ ਕੋਰੋਨਾ ਹੋ ਗਿਆ ਸੀ ਪਰ ਉਨ੍ਹਾਂ ’ਚ ਕੋਈ ਲੱਛਣ ਨਹੀਂ ਹਨ।

PunjabKesari
ਸਲਮਾਨ ਖ਼ਾਨ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਜਦੋਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਸਨ ਤਾਂ ਸੁਣਨ ’ਚ ਮਿਲਦਾ ਸੀ ਕਿ ਕਿਸੇ ਨੂੰ ਕੋਰੋਨਾ ਹੋ ਗਿਆ। ਪਿਛਲੀ ਵਾਰ ਉਨ੍ਹਾਂ ਦੇ ਦੋ ਡਰਾਈਵਰਾਂ ਨੂੰ ਕੋਰੋਨਾ ਹੋਇਆ ਸੀ ਪਰ ਇਸ ਵਾਰ ਤਾਂ ਉਨ੍ਹਾਂ ਦੇ ਘਰ ਦੇ ਮੈਂਬਰਾਂ ਅਤੇ ਕਰੀਬੀਆਂ ਨੂੰ ਹੀ ਕੋਰੋਨਾ ਹੋ ਰਿਹਾ ਹੈ। ਸਲਮਾਨ ਖ਼ਾਨ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਕਾਫ਼ੀ ਖ਼ਤਰਨਾਕ ਹੈ।

PunjabKesari
ਦੱਸ ਦੇਈਏ ਕਿ ਅਰਪਿਤਾ ਨੇ ਪਿਛਲੇ ਸਾਲ 2014 ’ਚ ਆਯੁਸ਼ ਸ਼ਰਮਾ ਨਾਲ ਵਿਆਹ ਕੀਤਾ ਸੀ ਜਿਥੇ ਆਯੁਸ਼ ਫ਼ਿਲਮਾਂ ’ਚ ਸਰਗਰਮ ਹਨ ਉੱਧਰ ਅਰਪਿਤਾ ਬਾਲੀਵੁੱਡ ਇੰਡਸਟਰੀ ਤੋਂ ਕਾਫ਼ੀ ਦੂਰ ਹੈ। ਜੋੜੇ ਦੇ ਦੋ ਬੱਚੇ ਇਕ ਪੁੱਤਰ ਅਤੇ ਇਕ ਧੀ ਹਨ। ਉੱਧਰ ਅਲਵੀਰਾ ਖ਼ਾਨ ਨੇ ਅਦਾਕਾਰ ਅਤੇ ਪ੍ਰਡਿਊਸਰ ਅਤੁਲ ਅਗਨੀਹੋਤਰੀ ਨਾਲ ਵਿਆਹ ਕੀਤਾ ਸੀ। 


author

Aarti dhillon

Content Editor

Related News