ਹਾਲੀਵੁੱਡ ਗਾਇਕ ਜਸਟਿਨ ਬੀਬਰ ਨੂੰ ਹੋਇਆ ਕੋਰੋਨਾ

Tuesday, Feb 22, 2022 - 01:15 PM (IST)

ਮੁੰਬਈ- ਹਾਲੀਵੁੱਡ ਸਟਾਰ ਜਸਟਿਨ ਬੀਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਗਾਇਕ ਦੀ ਟੀਮ ਨੇ ਉਨ੍ਹਾਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰ ਦਿੱਤੀ ਹੈ। ਹਾਲਾਂਕਿ ਜਸਟਿਨ ਦੀ ਤਬੀਅਤ ਬਿਲਕੁੱਲ ਠੀਕ ਹੈ। ਜਸਟਿਨ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਲਾਸ ਵੇਗਾਸ 'ਚ ਉਨ੍ਹਾਂ ਦੇ 'ਜਸਟਿਨ ਵਰਲਡ ਵਿਲ' ਪ੍ਰੋਗਰਾਮ ਨੂੰ ਵੀ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਜਸਟਿਨ ਦੋ ਸ਼ੋਅ ਹੋਰ ਕਰਨ ਵਾਲੇ ਸਨ। ਇਕ ਐਰੀਜੋਨਾ 'ਚ ਅਤੇ ਦੂਜਾ ਕੈਲੀਫੋਰਨੀਆ 'ਚ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ 'ਚ ਕੋਈ ਵੀ ਅਧਿਕਾਰਿਕ ਘੋਸ਼ਣਾ ਨਹੀਂ ਹੋਈ ਹੈ ਕਿ ਉਨ੍ਹਾਂ ਨੂੰ ਮੁਅੱਤਵ ਕੀਤਾ ਜਾਵੇਗਾ ਜਾਂ ਨਹੀਂ। ਰਿਪੋਰਟ ਮੁਤਾਬਕ ਬੀਬਰ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੇ ਹੋਰ ਮੈਂਬਰ ਵੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ।

PunjabKesari

ਬੀਬਰ ਨੂੰ ਲਾਸ ਵੇਗਾਸ 'ਚ ਪੇਸ਼ਕਾਰੀ ਦੇਣੀ ਸੀ ਪਰ ਪ੍ਰੋਗਰਾਮ ਨੂੰ 28 ਜੂਨ ਤੱਕ ਟਾਲ ਦਿੱਤਾ ਗਿਆ ਹੈ। ਇਸ ਬਾਰੇ 'ਚ ਪ੍ਰੋਗਰਾਮ ਦੇ ਆਯੋਜਕਾਂ ਨੇ ਦੱਸਿਆ ਕਿ ਸਾਨੂੰ ਬਦਕਿਸਮਤੀ ਨਾਲ ਲਾਸ ਵੇਗਾਸ ਦਾ ਪ੍ਰੋਗਰਾਮ ਮੁਅੱਤਲ ਕਰਨਾ ਪੈ ਰਿਹਾ ਹੈ। ਜਸਟਿਨ ਬਹੁਤ ਨਿਰਾਸ਼ ਹੈ ਪਰ ਉਨ੍ਹਾਂ ਦੀ ਟੀਮ ਦੇ ਮੈਂਬਰ ਅਤੇ ਪ੍ਰਸ਼ੰਸਕਾਂ ਦੀ ਸਿਹਤ, ਸੁਰੱਖਿਆ ਉਨ੍ਹਾਂ ਦੀ ਪਹਿਲੀ ਪਹਿਲ ਹੈ। ਇਸ ਖ਼ਬਰ ਦੇ ਬਾਅਦ ਪ੍ਰਸ਼ੰਸਕ ਜਸਟਿਨ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਵੈਸਟ ਹਾਲੀਵੁੱਡ, ਕੈਲੀਫੋਰਨੀਆ 'ਚ ਪੈਸੀਫਿਕ ਡਿਜ਼ਾਈਨ ਸੈਂਟਰ 'ਚ ਭਰੀ ਭੀੜ ਲਈ ਪ੍ਰਦਰਸ਼ਨ ਕਰਨ ਲਈ ਇਕ ਹਫਤੇ ਬਾਅਦ ਜਸਟਿਨ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਜਸਟਿਨ 12 ਸਾਲ ਦੀ ਉਮਰ ਤੋਂ ਗਾ ਰਹੇ ਹਨ। ਉਨ੍ਹਾਂ ਨੇ ਘੱਟ ਉਮਰ 'ਚ ਹੀ ਕਾਫੀ ਸ਼ੋਹਰਤ ਹਾਸਲ ਕਰ ਲਈ ਹੈ। ਉਨ੍ਹਾਂ ਦੇ ਅੱਗੇ ਕਈ ਵੱਡੇ ਕਲਾਕਾਰ ਫਿੱਕੇ ਪੈਂਦੇ ਨਜ਼ਰ ਆਉਂਦੇ ਹਨ। ਜਸਟਿਨ 12 ਸਾਲ ਦੀ ਉਮਰ ਤੋਂ ਗਾਇਕੀ ਕਰ ਰਹੇ ਹਨ। ਇੰਨਾ ਹੀ ਨਹੀਂ ਜਸਟਿਨ ਯੂ ਟਿਊਬ 'ਤੇ ਸਭ ਤੋਂ ਜ਼ਿਆਦਾ ਸਬਸਕ੍ਰਾਈਬਰ ਬਣਾਉਣ ਵਾਲੇ ਪਹਿਲੇ ਮੇਲ ਗਾਇਕ ਹਨ। ਇਸ ਤੋਂ ਇਲਾਵਾ ਫੋਰਬਸ ਮੈਗਜ਼ੀਨ ਦੇ ਮੁਤਾਬਕ, ਜਸਟਿਨ ਚਾਰ ਵਾਰ ਦੁਨੀਆ ਦੇ ਸਰਵਉੱਚ 10 ਸਭ ਤੋਂ ਸ਼ਕਤੀਸ਼ਾਲੀ ਸੈਲੀਬ੍ਰਿਟੀਜ਼ ਦੀ ਲਿਸਟ 'ਚ ਸ਼ਾਮਲ ਹੋ ਚੁੱਕੇ ਹਨ। 
 


Aarti dhillon

Content Editor

Related News