ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੂੰ ਹੋਇਆ ਕੋਰੋਨਾ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

Saturday, Apr 17, 2021 - 11:57 AM (IST)

ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੂੰ ਹੋਇਆ ਕੋਰੋਨਾ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਮੁੰਬਈ: ਕੋਰੋਨਾ ਦੇਸ਼ ’ਚ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਪੂਰੀ ਦੁਨੀਆ ’ਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬਾਲੀਵੁੱਡ ’ਚ ਵੀ ਕਈ ਸਿਤਾਰੇ ਸਾਵਧਾਨੀ ਵਰਤਣ ਤੋਂ ਬਾਅਦ ਵੀ ਇਸ ਦੀ ਚਪੇਟ ’ਚ ਆ ਰਹੇ ਹਨ। ਹਾਲ ਹੀ ’ਚ ਖ਼ਬਰ ਆਈ ਹੈ ਕਿ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੂੰ ਵੀ ਕੋਰੋਨਾ ਹੋ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਘਰ ’ਚ ਇਕਾਂਤਵਾਸ ਕਰ ਲਿਆ ਹੈ। ਇਸ ਦੀ ਜਾਣਕਾਰੀ ਖ਼ੁਦ ਮਨੀਸ਼ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। 

PunjabKesari
ਮਨੀਸ਼ ਆਏ ਕੋਰੋਨਾ ਦੀ ਚਪੇਟ ’ਚ 
ਮਨੀਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਟੈਸਟ ਰਿਪੋਰਟ ਸਾਹਮਣੇ ਆਉਂਦੇ ਹੀ ਮੈਂ ਖ਼ੁਦ ਨੂੰ ਤੁਰੰਤ ਘਰ ’ਚ ਹੀ ਇਕਾਂਤਵਾਸ ਕਰ ਲਿਆ ਹੈ। ਫਿਲਹਾਲ ਮੇਰੀ ਹਾਲਤ ਠੀਕ ਹੈ ਅਤੇ ਮੈਂ ਸਾਰੇ ਨਿਯਮਾਂ ਦਾ ਪਾਲਨ ਸਹੀ ਤਰੀਕੇ ਨਾਲ ਕਰ ਰਿਹਾ ਹਾਂ। ਡਾਕਟਰ ਵੀ ਮੇਰਾ ਪੂਰਾ ਧਿਆਨ ਰੱਖ ਰਹੇ ਹਨ। ਕ੍ਰਿਪਾ ਕਰਕੇ ਸਾਰੇ ਸੁਰੱਖਿਅਤ ਰਹੋ ਅਤੇ ਧਿਆਨ ਰੱਖੋ’। 

PunjabKesari
ਫੈਨਜ਼ ਅਤੇ ਸਿਤਾਰਿਆਂ ਨੇ ਮੰਗੀਆਂ ਮਨੀਸ਼ ਲਈ ਦੁਆਵਾਂ
ਮਨੀਸ਼ ਦੀ ਇਸ ਪੋਸਟ ’ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਦੇ ਕੁਮੈਂਟਸ ਦੀ ਵੀ ਲਾਈਨ ਲੱਗ ਗਈ ਹੈ। ਸਾਰੇ ਲੋਕ ਉਨ੍ਹਾਂ ਦੀ ਸਲਾਮਤੀ ਦੀਆਂ ਦੁਆਵਾਂ ਕਰਨ ਲੱਗੇ। ਇਸ ਲਈ ਅਦਾਕਾਰਾ ਭੂਮੀ ਪੇਡਨੇਕਰ ਨੇ ਕੁਮੈਂਟ ਕਰਦੇ ਲਿਖਿਆ ਕਿ ਜਲਦੀ ਠੀਕ ਹੋ ਜਾਓ। ਉੱਧਰ ਵਾਣੀ ਕਪੂਰ ਨੇ ਮਨੀਸ਼ ਦੀ ਪੋਸਟ ’ਤੇ ਇਕ ਦਿਲ ਵਾਲੀ ਇਮੋਜ਼ੀ ਬਣਾਈ ਹੈ। ਇਸ ਦੇ ਨਾਲ ਹੀ ਨੁਸਰਤ ਭਰੂਚਾ ਨੇ ਹੈਰਾਨ ਹੁੰਦੇ ਲਿਖਿਆ... ਕੀ?।

PunjabKesari
ਦੱਸ ਦੇਈਏ ਕਿ ਕੋਰੋਨਾ ਨਾਲ ਵਿਗੜੇ ਹਾਲਾਤਾਂ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਮੁੰਬਈ ’ਚ 15 ਦਿਨ ਦੀ ਤਾਲਾਬੰਦੀ ਲਗਾ ਦਿੱਤੀ ਹੈ ਜਿਸ ਦੀ ਵਜ੍ਹਾ ਨਾਲ ਕਈ ਵੱਡੀਆਂ ਫ਼ਿਲਮਾਂ ਦੀ ਸ਼ੂਟਿੰਗ ਵੀ ਰੋਕ ਦਿੱਤੀ ਗਈ ਹੈ। 

PunjabKesari


author

Aarti dhillon

Content Editor

Related News