ਕੋਰੋਨਾ ਕੇਸਾਂ ’ਚ ਵਾਧਾ, ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਫਨੀ ਪੋਸਟ ਸਾਂਝੀ ਕਰਕੇ ਫੈਲਾਈ ਜਾਗਰੂਕਤਾ

Tuesday, Mar 23, 2021 - 11:50 AM (IST)

ਮੁੰਬਈ: ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਨ੍ਹਾਂ ਸਭ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਬਿਮਾਰੀ ਭਿਆਨਕ ਰੂਪ ਧਾਰਨ ਕਰ ਲਵੇਗੀ। ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਇਸ ਨੂੰ ਲੈ ਕੇ ਚਿਤਿੰਤ ਹਨ। ਸਰਕਾਰ ਵੀ ਲੋਕਾਂ ਨੂੰ ਕੋਰੋਨਾ ਦੇ ਪ੍ਰਤੀ ਜਾਗਰੂਕ ਕਰ ਰਹੀ ਹੈ। ਹਾਲ ਹੀ ’ਚ ਅਦਾਕਾਰਾ ਪ੍ਰਤੀ ਜ਼ਿੰਟਾ ਨੇ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖ ਕੇ ਪੋਸਟ ਸਾਂਝੀ ਕਰਕੇ ਫਨੀ ਅੰਦਾਜ਼ ’ਚ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਕੀਤਾ ਹੈ। 

PunjabKesari
ਪ੍ਰੀਤੀ ਜ਼ਿੰਟਾ ਨੇ ਪੋਸਟ ’ਚ ਲਿਖਿਆ-ਇਹ ਇਕ ਪਬਲਿਕ ਸਰਵਿਸ ਮੈਸੇਜ ਹੈ। ਜੇਕਰ ਤੁਸੀਂ ਟੈਸਟ, ਮਹਿਕ ਜਾਂ ਫਿਰ ਦੋਵਾਂ ਨੂੰ ਮਹਿਸੂਸ ਨਹੀਂ ਕਰ ਪਾ ਰਹੇ ਹੋ ਤਾਂ ਇਹ ਕੋਵਿਡ-19 ਦੇ ਲੱਛਣ ਹੋ ਸਕਦੇ ਹਨ ਪਰ ਕਾਮਨ ਸੈਂਸ ਦਾ ਖੋਹ ਜਾਣਾ ਕੋਵਿਡ-19 ਦੇ ਲੱਛਣ ਨਹੀਂ ਹਨ। ਇਹ ਉਹ ਕਾਰਨ ਹੈ ਜਿਸ ਦੀ ਵਜ੍ਹਾ ਨਾਲ ਤੁਸੀਂ ਕੋਰੋਨਾ ਇੰਫੈਕਟਿਡ ਹੋ ਰਹੇ ਹਨ। ਕ੍ਰਿਪਾ ਕਰਕੇ ਮਾਸਕ ਪਹਿਨੋ। ਪ੍ਰਸ਼ੰਸਕ ਇਸ ਪੋਸਟ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਹੱਸ ਰਹੇ ਹਨ। 

PunjabKesari
ਦੱਸ ਦੇਈਏ ਕਿ ਪ੍ਰੀਤੀ ਜ਼ਿੰਟਾ ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਪ੍ਰੀਤੀ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari


Aarti dhillon

Content Editor

Related News