ਵਿਵਾਦਾਂ 'ਚ ਘਿਰੀ ਫ਼ਿਲਮ 'ਆਦਿਪੁਰਸ਼', ਪ੍ਰਭਾਸ-ਸੈਫ ਤੇ ਕ੍ਰਿਤੀ ਸੈਨਨ ਨਹੀਂ ਸਨ ਡਾਇਰੈਕਟਰ ਦੀ ਪਹਿਲੀ ਪਸੰਦ

Friday, Jun 23, 2023 - 03:44 PM (IST)

ਵਿਵਾਦਾਂ 'ਚ ਘਿਰੀ ਫ਼ਿਲਮ 'ਆਦਿਪੁਰਸ਼', ਪ੍ਰਭਾਸ-ਸੈਫ ਤੇ ਕ੍ਰਿਤੀ ਸੈਨਨ ਨਹੀਂ ਸਨ ਡਾਇਰੈਕਟਰ ਦੀ ਪਹਿਲੀ ਪਸੰਦ

ਮੁੰਬਈ- ਪ੍ਰਭਾਸ- ਸੈਫ ਅਲੀ ਖ਼ਾਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਆਦਿਪੁਰਸ਼' ਭਾਵੇਂ ਹੀ ਕਮਾਈ ਦੇ ਮਾਮਲੇ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਹੋਵੇ ਪਰ ਫਿਲਮ ਨੂੰ ਲੈ ਕੇ ਵਿਵਾਦ ਅਜੇ ਵੀ ਜਾਰੀ ਹਨ। ਫਿਲਮ 'ਚ ਪ੍ਰਭਾਸ ਸ਼੍ਰੀਰਾਮ, ਕ੍ਰਿਤੀ ਮਾਂ ਸੀਤਾ ਅਤੇ ਸੈਫ ਅਲੀ ਖ਼ਾਨ ਲੰਕੇਸ਼ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਸੈਫ ਅਲੀ ਖ਼ਾਨ ਦੇ ਕਿਰਦਾਰ ਨੂੰ ਲੈ ਕੇ ਕਾਫ਼ੀ ਵਿਵਾਦ ਵਧਦਾ ਜਾ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤਿੰਨੋਂ ਨਿਰਦੇਸ਼ਕ ਓਮ ਰਾਉਤ ਦੀ ਫ਼ਿਲਮ ਲਈ ਪਹਿਲੀ ਪਸੰਦ ਨਹੀਂ ਸਨ। ਇਸ ਤੋਂ ਪਹਿਲਾਂ ਇਹ ਕਿਰਦਾਰ ਬਾਲੀਵੁੱਡ ਦੇ ਤਿੰਨ ਸੁਪਰਸਟਾਰਾਂ ਨੂੰ ਆਫ਼ਰ ਕੀਤੇ ਗਏ ਸਨ।

ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਆਦਿਪੁਰਸ਼' 16 ਜੂਨ ਨੂੰ ਰਿਲੀਜ਼ ਹੋਈ ਸੀ ਪਰ ਰਿਲੀਜ਼ ਤੋਂ ਬਾਅਦ ਉਹੀ ਹੋਇਆ, ਜਿਸ ਦਾ ਡਰ ਸੀ। ਫਿਲਮ ਦੇ ਟੀਜ਼ਰ ਅਤੇ ਟ੍ਰੇਲਰ 'ਤੇ ਲੋਕਾਂ ਦੀ ਨਕਾਰਾਤਮਕ ਪ੍ਰਤੀਕਿਰਿਆ ਨੂੰ ਵੇਖਦੇ ਹੋਏ ਮੇਕਰਸ ਨੇ ਕੁਝ ਬਦਲਾਅ ਕਰਨ ਤੋਂ ਬਾਅਦ ਫਿਲਮ ਨੂੰ ਰਿਲੀਜ਼ ਕਰ ਦਿੱਤਾ ਪਰ ਇਸ ਦੇ ਰਿਲੀਜ਼ ਹੋਣ ਤੋਂ ਲੈ ਕੇ ਹੁਣ ਤੱਕ ਫਿਲਮ ਨੂੰ ਲੈ ਕੇ ਹੋਏ ਵਿਵਾਦ ਦਾ ਸਿਲਸਿਲਾ ਜਾਰੀ ਹੈ। ਫਿਲਮ 'ਚ ਸੈਫ ਅਲੀ ਖ਼ਾਨ ਦੇ ਰਾਵਣ ਦੇ ਰੋਲ ਨੂੰ ਲੈ ਕੇ ਖ਼ਾਸ ਤੌਰ 'ਤੇ ਲੋਕ ਗੁੱਸੇ 'ਚ ਹਨ ਪਰ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਰਾਵਣ ਦੇ ਕਿਰਦਾਰ ਲਈ ਸੈਫ ਪਹਿਲੀ ਪਸੰਦ ਨਹੀਂ ਸਨ।

PunjabKesari

ਹਾਲ ਹੀ ਵਿੱਚ ਅਰੁਣ ਗੋਵਿਲ ਅਤੇ ਮੁਕੇਸ਼ ਖੰਨਾ ਵਰਗੇ ਟੀ. ਵੀ. ਇੰਡਸਟਰੀ ਦੇ ਕਈ ਦਿੱਗਜ ਕਲਾਕਾਰਾਂ ਨੇ ਵੀ ਫਿਲਮ ਅਤੇ ਕਿਰਦਾਰਾਂ ਬਾਰੇ ਆਪਣੀ ਰਾਏ ਪ੍ਰਗਟ ਕੀਤੀ ਹੈ। ਮੁਕੇਸ਼ ਖੰਨਾ ਨੇ ਤਾਂ ਇਥੋਂ ਤੱਕ ਕਿਹਾ ਸੀ ਕਿ ਰਾਮਾਇਣ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਕੀ ਇੰਡਸਟਰੀ ਵਿੱਚ ਰਾਵਣ ਦੀ ਭੂਮਿਕਾ ਨਿਭਾਉਣ ਲਈ ਸੈਫ ਅਲੀ ਖ਼ਾਨ ਤੋਂ ਇਲਾਵਾ ਕੋਈ ਹੋਰ ਅਦਾਕਾਰ ਨਹੀਂ ਸੀ? ਅੱਜ ਅਸੀਂ ਤੁਹਾਨੂੰ ਵਿਵਾਦਾਂ 'ਚ ਘਿਰੀ ਇਸ ਫਿਲਮ ਦੇ ਕਿਰਦਾਰਾਂ ਬਾਰੇ ਦੱਸ ਰਹੇ ਹਾਂ ਕਿ ਇਹ ਤਿੰਨੋਂ ਫਿਲਮ ਲਈ ਮੇਕਰਸ ਦੀ ਪਹਿਲੀ ਪਸੰਦ ਨਹੀਂ ਸਨ। ਓਮ ਰਾਉਤ ਦੀ 'ਆਦਿਪੁਰਸ਼' ਵਿੱਚ ਸ਼੍ਰੀ ਰਾਮ ਦੀ ਭੂਮਿਕਾ ਲਈ ਸਭ ਤੋਂ ਪਹਿਲਾਂ ਰਿਤਿਕ ਰੋਸ਼ਨ ਨਾਲ ਸੰਪਰਕ ਕੀਤਾ ਗਿਆ ਸੀ। ਬਾਲੀਵੁੱਡ ਦੇ ਹੈਂਡਸਮ ਹੰਕ ਓਮ ਰਾਉਤ ਦੀ ਪਹਿਲੀ ਪਸੰਦ ਸਨ ਪਰ ਅਭਿਨੇਤਾ ਨੇ ਇਹ ਕਹਿੰਦੇ ਹੋਏ ਫਿਲਮ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਫ਼ੈਸਲਾ ਕਰਨ ਲਈ ਸਮਾਂ ਚਾਹੀਦਾ ਹੈ। ਓਮ ਰਾਉਤ ਨੇ ਬਾਅਦ ਵਿੱਚ ਇਕ ਵੱਖਰੇ ਪ੍ਰਾਜੈਕਟ ਲਈ ਇਕ ਨਵੇਂ ਹੀਰੋ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਫਿਰ ਪ੍ਰਭਾਸ ਨੂੰ ਰਾਘਵ ਦੀ ਭੂਮਿਕਾ ਲਈ ਫਾਈਨਲ ਕੀਤਾ ਗਿਆ।

PunjabKesari

ਫ਼ਿਲਮ 'ਆਦਿਪੁਰਸ਼' ਵਿੱਚ ਜਾਨਕੀ ਦੇ ਕਿਰਦਾਰ ਵਿੱਚ ਕ੍ਰਿਤੀ ਸੈਨਨ ਨੇ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਅਤੇ ਲੁੱਕ ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਨਾਂ ਦੀ ਥਾਂ ਨਿਰਦੇਸ਼ਕ ਓਮ ਰਾਉਤ ਅਤੇ ਡਾਇਲਾਗ ਲੇਖਕ ਮਨੋਜ ਮੁੰਤਸ਼ੀਰ ਦਾ ਨਾਂ ਲੋਕਾਂ ਦੀ ਜ਼ੁਬਾਨ 'ਤੇ ਹੈ। ਲੋਕ ਉਨ੍ਹਾਂ ਦੀ ਆਲੋਚਨਾ ਵੀ ਕਰ ਰਹੇ ਹਨ ਪਰ ਇਸ ਕਿਰਦਾਰ ਲਈ ਕ੍ਰਿਤੀ ਮੇਕਰਸ ਦੀ ਪਹਿਲੀ ਪਸੰਦ ਨਹੀਂ ਸੀ, ਸਗੋਂ ਇਸ ਕਿਰਦਾਰ ਲਈ ਪਹਿਲੀ ਪਸੰਦ ਅਨੁਸ਼ਕਾ ਸ਼ਰਮਾ ਸੀ ਪਰ ਅਨੁਸ਼ਕਾ ਨੇ ਵੀ ਫਿਲਮ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਨ੍ਹੀਂ ਦਿਨੀਂ ਅਦਾਕਾਰਾ ਆਪਣਾ ਸਾਰਾ ਸਮਾਂ ਬੇਟੀ ਵਾਮਿਕਾ ਨੂੰ ਦੇਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ: ਪੰਜਾਬ ਪਾਵਰਕਾਮ ਦੀ ਵੱਡੀ ਉਪਲੱਬਧੀ: PSPCL ਨੇ 15000 ਮੈਗਾਵਾਟ ਦੀ ਡਿਮਾਂਡ ਪੂਰੀ ਕਰਕੇ ਬਣਾਇਆ ਰਿਕਾਰਡ

PunjabKesari

ਫ਼ਿਲਮ 'ਚ ਸੈਫ ਅਲੀ ਖ਼ਾਨ ਨੂੰ ਰਾਵਣ ਦੇ ਕਿਰਦਾਰ 'ਚ ਵੇਖ ਕੇ ਲੋਕਾਂ ਨੇ ਅਦਾਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੇ ਡਾਇਲਾਗ ਅਤੇ ਉਨ੍ਹਾਂ ਦੇ ਲੁੱਕ ਨੂੰ ਲੈ ਕੇ ਲੋਕਾਂ ਨੇ ਅਭਿਨੇਤਾ ਅਤੇ ਮੇਕਰਸ ਦੀ ਕਾਫ਼ੀ ਆਲੋਚਨਾ ਕੀਤੀ ਪਰ ਲੰਕੇਸ਼ ਦੀ ਭੂਮਿਕਾ ਲਈ ਸੈਫ ਵੀ ਪਹਿਲੀ ਪਸੰਦ ਨਹੀਂ ਸਨ। ਸਗੋਂ ਓਮ ਰਾਉਤ ਆਪਣੀ ਹੀ ਫਿਲਮ ਤਾਨਾਜੀ ਦੇ ਸੁਪਰਹਿੱਟ ਹੀਰੋ ਅਜੇ ਦੇਵਗਨ ਨੂੰ ਇਸ ਰੋਲ ਲਈ ਕਾਸਟ ਕਰਨਾ ਚਾਹੁੰਦੇ ਸਨ ਪਰ ਡੇਟਸ ਦੀ ਸਮੱਸਿਆ ਕਾਰਨ ਅਜੇ ਦੇਵਗਨ ਇਸ ਫਿਲਮ ਦਾ ਹਿੱਸਾ ਨਹੀਂ ਬਣ ਸਕੇ।

ਇਹ ਵੀ ਪੜ੍ਹੋ:ਪਟਵਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਵਕਫ਼ ਬੋਰਡ ਨੇ ਲਿਆ ਇਤਿਹਾਸਕ ਫ਼ੈਸਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News