ਤਾਪਸੀ ਪੰਨੂ ਦੀ ਵੱਡੀ ਉਪਲਬਧੀ, ''ਫ਼ਿਲਮ ਇੰਸਟੀਚਿਊਟ ਆਫ ਇੰਡੀਆ'' ਨੇ ਸਰਵੋਤਮ ਅਦਾਕਾਰਾ ਦੀ ਸੂਚੀ ''ਚ ਕੀਤਾ ਸ਼ਾਮਲ

Tuesday, Jan 25, 2022 - 08:29 AM (IST)

ਤਾਪਸੀ ਪੰਨੂ ਦੀ ਵੱਡੀ ਉਪਲਬਧੀ, ''ਫ਼ਿਲਮ ਇੰਸਟੀਚਿਊਟ ਆਫ ਇੰਡੀਆ'' ਨੇ ਸਰਵੋਤਮ ਅਦਾਕਾਰਾ ਦੀ ਸੂਚੀ ''ਚ ਕੀਤਾ ਸ਼ਾਮਲ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਤਾਪਸੀ ਪੰਨੂ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਦਿਲਕਸ਼ ਅੰਦਾਜ਼ ਕਾਰਨ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਖ਼ੂਬ ਸਰਗਰਮ ਰਹਿਣ ਵਾਲੀ ਤਾਪਸੀ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਅਤੇ ਪ੍ਰਾਜੈਕਟ ਸਬੰਧੀ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਤਾਪਸੀ ਪਨੂੰ ਨੂੰ 'ਫ਼ਿਲਮ ਇੰਸਟੀਚਿਊਟ ਆਫ ਇੰਡੀਆ' ਵਲੋਂ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ 'ਹਸੀਨ ਦਿਲਰੁਬਾ' ਬੇਮਿਸਾਲ ਅਦਾਕਾਰੀ ਲਈ 'ਸਾਲ 2021 ਦੀ ਸਰਵੋਤਮ ਔਰਤ ਅਦਾਕਾਰਾ' ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ।

ਸੋਸ਼ਲ ਮੀਡੀਆ 'ਤੇ ਤਾਪਸੀ ਨੇ ਦਿੱਤੀ ਜਾਣਕਾਰੀ
ਤਾਪਸੀ ਪੰਨੂ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਸਰਵੇਖਣ 'ਚ ਦੇਸ਼ 'ਚ 07 ਫ਼ਿਲਮ ਆਲੋਚਕਾਂ ਨੂੰ ਰੇਟਿੰਗ ਮਕੈਨੀਕਲ ਰਾਹੀਂ ਆਈ. ਐੱਫ. ਆਈ. ਦਾ ਸੱਦਾ ਦਿੱਤਾ ਗਿਆ, ਜਿਸ 'ਚ ਤਾਪਸੀ ਦੀ ਫ਼ਿਲਮ 'ਹਸੀਨ ਦਿਲਰੁਬਾ' ਨੂੰ 10 'ਚੋਂ ਪਹਿਲੇ ਨੰਬਰ 'ਤੇ ਰੱਖਿਆ ਹੈ। ਇਸ ਸਰਵੇਖਣ 'ਚ ਭਾਰਦਵਾਜ ਰੰਗਨ, ਸਚਿਨ ਚਾਟੇ, ਸਿਰਾਜ, ਚੰਦੋ ਖ਼ਾਨ, ਡਾਲਟਨ ਕ੍ਰਿਸਟੋਫਰ, ਉਤਪਲ ਦੱਤਾ ਨੇ ਵੀ ਹਿੱਸਾ ਲਿਆ।

ਫ਼ਿਲਮ 'ਹਸੀਨ ਦਿਲਰੁਬਾ' ਦੀ ਕਹਾਣੀ
ਦੱਸਣਯੋਗ ਹੈ ਕਿ 'ਹਸੀਨ ਦਿਲਰੁਬਾ' ਵਿਨੀਲ ਮੈਥਿਊ ਦੁਆਰਾ ਨਿਰਦੇਸ਼ਿਤ ਇੱਕ ਕਤਲ ਰਹੱਸ ਥ੍ਰਿਲਰ ਅਤੇ ਟਵਿਸਟਡ ਲਵ ਸਟੋਰੀ ਹੈ, ਜੋ ਪਿਛਲੇ ਸਾਲ 2 ਜੁਲਾਈ 2021 ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਤਾਪਸੀ ਪੰਨੂ ਨਾਲ ਅਦਾਕਾਰ ਵਿਕਰਾਂਤ ਮੈਸੀ ਅਤੇ ਹਰਸ਼ਵਰਧਨ ਰਾਣੇ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News