ਪੂਰੀ ਹੋਈ ਆਮਿਰ ਖਾਨ ਅਤੇ ਕਰੀਨਾ ਕਪੂਰ ਸਟਾਰਰ ਫਿਲਮ ''ਲਾਲ ਸਿੰਘ ਚੱਢਾ'' ਦੀ ਸ਼ੂਟਿੰਗ

Saturday, Sep 18, 2021 - 11:21 AM (IST)

ਪੂਰੀ ਹੋਈ ਆਮਿਰ ਖਾਨ ਅਤੇ ਕਰੀਨਾ ਕਪੂਰ ਸਟਾਰਰ ਫਿਲਮ ''ਲਾਲ ਸਿੰਘ ਚੱਢਾ'' ਦੀ ਸ਼ੂਟਿੰਗ

ਮੁੰਬਈ- ਪਿਛਲੇ ਸਾਲ ਤੋਂ ਦੇਸ਼ 'ਚ ਕੋਰੋਨਾ ਦੇ ਚੱਲਦੇ ਕੰਮ ਧੰਦਿਆਂ 'ਤੇ ਕਾਫੀ ਅਸਰ ਪਿਆ ਹੈ। ਇਥੇ ਤੱਕ ਕਿ ਫਿਲਮਾਂ ਦੀ ਸ਼ੂਟਿੰਗ ਵੀ ਕਾਫੀ ਪ੍ਰਭਾਵਿਤ ਹੋਈ ਅਤੇ ਉਨ੍ਹਾਂ ਦਾ ਕੰਮ ਪੂਰਾ ਨਾ ਹੋਣ ਦੇ ਕਾਰਨ ਉਨ੍ਹਾਂ ਦੀ ਰਿਲੀਜ਼ ਡੇਟ ਵੀ ਅੱਗੇ ਵਧਾਉਣੀ ਪਈ ਪਰ ਕੋਰੋਨਾ ਦੀਆਂ ਦੋਵੋਂ ਲਹਿਰਾਂ ਵਿਚਾਲੇ ਅਦਾਕਾਰ ਆਮਿਰ ਖਾਨ ਨੇ ਨਿਯਮਾਂ ਦਾ ਧਿਆਨ ਰੱਖਦੇ ਹੋਏ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਲਈ ਹੈ ਜਿਸ ਨੂੰ ਜਲਦ ਹੀ ਪਰਦੇ 'ਤੇ ਉਤਾਰਿਆ ਜਾਵੇਗਾ।

Bollywood Tadka
ਆਮਿਰ ਦੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ 17 ਸਤੰਬਰ ਨੂੰ ਪੂਰੀ ਹੋ ਗਈ ਹੈ। ਆਖਿਰੀ ਸ਼ਡਿਊਲ ਮੁੰਬਈ 'ਚ ਹੋਇਆ ਜਿਸ 'ਚ ਆਮਿਰ ਖਾਨ ਦੇ ਨਾਲ ਕਰੀਨਾ ਵੀ ਸ਼ਾਮਲ ਹੋਈ। ਫਿਲਮ ਦੇ ਮੇਕਅਰਸ ਨੇ ਇਕ ਵਾਰ ਫਿਰ ਰਿਲੀਜ਼ ਡੇਟ ਦੀ ਪੁਸ਼ਟੀ ਕੀਤੀ ਹੈ। ਇਹ ਕ੍ਰਿਸਮਿਸ ਦੇ ਮੌਕੇ 'ਤੇ ਰਿਲੀਜ਼ ਕੀਤੀ ਜਾਵੇਗੀ। ਦੱਸ ਦੇਈਏ ਕਿ ਫਿਲਮ 'ਲਾਲ ਸਿੰਘ ਚੱਢਾ' 'ਚ ਆਮਿਰ ਖਾਨ ਦੇ ਨਾਲ ਕਰੀਨਾ ਕਪੂਰ ਖਾਨ ਵੀ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ।


author

Aarti dhillon

Content Editor

Related News