ਅਨੁਰਾਗ ਕਸ਼ਯਪ ਦੀ ਫ਼ਿਲਮ 'ਘੋਸਟ ਸਟੋਰੀਜ਼' ਦੇ ਖ਼ਿਲਾਫ਼ ਦਰਜ ਹੋਈ ਸ਼ਿਕਾਇਤ, ਜਾਣੋ ਪੂਰਾ ਮਾਮਲਾ
Friday, Jul 30, 2021 - 01:00 PM (IST)
ਮੁੰਬਈ: ਬਾਲੀਵੁਡ ਫ਼ਿਲਮ ਮੇਕਰ ਅਨੁਰਾਗ ਕਸ਼ਯਪ ਦੀ ਸਾਲ 2020 ਵਿੱਚ ਆਈ ਸ਼ਾਰਟ ਫ਼ਿਲਮ 'ਘੋਸਟ ਸਟੋਰੀਜ਼' ਕਾਰਨ ਅਨੁਰਾਗ ਮੁਸੀਬਤ ਵਿੱਚ ਪੈ ਗਏ ਹਨ। ਨੈੱਟਫਲਿਕਸ 'ਤੇ ਰਿਲੀਜ਼ ਹੋਈ ਇਸ ਫ਼ਿਲਮ 'ਚ ਚਾਰ ਕਹਾਣੀਆਂ ਦਿਖਾਈਆਂ ਗਈਆਂ ਸਨ, ਜਿਸ 'ਚ ਇੱਕ ਕਹਾਣੀ ਅਨੁਰਾਗ ਕਸ਼ਯਪ ਨੇ ਡਾਇਰੈਕਟ ਕੀਤੀ ਸੀ। ਇਸ ਫ਼ਿਲਮ ਦੇ ਇੱਕ ਸੀਨ ਨੂੰ ਲੈ ਕੇ ਹੁਣ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਉਦੋਂ ਆਈ ਹੈ ਜਦੋਂ ਓਟੀਟੀ ਪਲੇਟਫਾਰਮ ਲਈ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ।
ਇਸ ਸਾਲ ਫਰਵਰੀ ਵਿੱਚ ਜਾਰੀ ਨਿਯਮਾਂ ਅਨੁਸਾਰ ਸਾਰੇ ਸਟ੍ਰੀਮਿੰਗ ਪਲੇਟਫਾਰਮਾਂ ਨੂੰ ਦਰਸ਼ਕਾਂ ਦੀਆਂ ਸ਼ਿਕਾਇਤਾਂ ਨੂੰ ਦਰਜ ਕਰਨ ਤੇ ਹੱਲ ਕਰਨ ਲਈ ਕਿਹਾ ਗਿਆ ਹੈ। ਨੈੱਟਫਲਿਕਸ ਇੰਡੀਆ ਨੂੰ ਇਸ ਮਾਮਲੇ ਵਿੱਚ ਅਨੁਰਾਗ ਕਸ਼ਯਪ ਖ਼ਿਲਾਫ਼ ਸ਼ਿਕਾਇਤ ਮਿਲੀ ਹੈ। ਰਿਪੋਰਟਾਂ ਅਨੁਸਾਰ ਸ਼ਿਕਾਇਤਕਰਤਾ ਨੇ ਫ਼ਿਲਮ ਦੇ ਇੱਕ ਸੀਨ 'ਤੇ ਇਤਰਾਜ਼ ਜਤਾਇਆ ਹੈ ਜਿਸ ਵਿੱਚ ਅਭਿਨੇਤਰੀ ਸ਼ੋਭਿਤਾ ਧੁਲੀਪਾਲਾ ਨਜ਼ਰ ਆ ਰਹੀ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਫ਼ਿਲਮ ਵਿੱਚ ਇਸ ਸੀਨ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਸੀ ਅਤੇ ਜੇ ਮੇਕਰਸ ਇਸ ਨੂੰ ਦਿਖਾਉਣਾ ਵੀ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਅਜਿਹੇ ਸੀਨਸ ਤੋਂ ਪਹਿਲਾ ਵਾਰਨਿੰਗ ਇਸ਼ੂ ਕਰਨੀਆਂ ਚਾਹੀਦੀਆਂ ਹਨ। ਦਰਅਸਲ 'ਗੋਸਟ ਸਟੋਰੀਜ਼' ਇੱਕ ਐਂਥੋਲੋਜੀ ਹਾਰਰ ਫ਼ਿਲਮ ਹੈ ਜਿਸ ਵਿੱਚ 4 ਵੱਖਰੀਆਂ ਕਹਾਣੀਆਂ ਨੂੰ ਇਕੱਠੇ ਦਿਖਾਇਆ ਗਿਆ ਸੀ। ਫ਼ਿਲਮ ਦਾ ਨਿਰਦੇਸ਼ਨ ਜ਼ੋਇਆ ਅਖਤਰ ਨੇ ਕੀਤਾ ਹੈ ਫਿਲਹਾਲ ਇਹ ਸ਼ਿਕਾਇਤ ਨੈੱਟਫਲਿਕਸ ਦੇ ਸ਼ਿਕਾਇਤ ਅਧਿਕਾਰੀ ਕੋਲ ਦਰਜ ਹੈ ਜਿਸ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਪਏਗਾ।
ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਅਤੇ ਉਨ੍ਹਾਂ ਦੀ ਧੀ ਆਲੀਆ ਕਸ਼ਯਪ ਦਾ ਪਿਤਾ-ਧੀ ਦੇ ਰਿਸ਼ਤੇ ਨਾਲੋਂ ਵੀ ਵਧੇਰੇ ਇੱਕ ਸਪੈਸ਼ਲ ਬੌਂਡ ਵਿਖਾਈ ਦਿੰਦਾ ਹੈ। ਆਲੀਆ ਅਤੇ ਅਨੁਰਾਗ ਕਈ ਅਜਿਹੇ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕਰਦੇ ਵੇਖੇ ਗਏ ਹਨ, ਜਿਨ੍ਹਾਂ ਉੱਤੇ ਲੋਕ ਆਮ ਤੌਰ 'ਤੇ ਗੱਲ ਕਰਨ ਤੋਂ ਝਿਜਕਦੇ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਆਲੀਆ ਕਸ਼ਯਪ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਆਲੀਆ ਨੇ ਕਿਹਾ ਕਿ ਲੋਕਾਂ ਨੇ ਸੈਕਸ, ਗਰਭ ਅਵਸਥਾ ਅਤੇ ਨਸ਼ਿਆਂ ਵਰਗੇ ਮੁੱਦਿਆਂ 'ਤੇ ਗੱਲ ਕਰਨ ਲਈ ਮੇਰੀ ਨਿੰਦਾ ਕੀਤੀ ਹੈ। ਕੁਝ ਲੋਕਾਂ ਨੇ ਕਿਹਾ ਕਿ ਮੈਨੂੰ ਆਪਣੇ ਆਪ ਤੋਂ ਸ਼ਰਮਿੰਦਾ ਹੋਣਾ ਚਾਹੀਦਾ ਹੈ।