ਵਿਵਾਦਾਂ ''ਚ ਅਮਿਤਾਭ ਬੱਚਨ ਦਾ ਸ਼ੋਅ ''ਕੇਬੀਸੀ'', 3 ਦਸੰਬਰ ਨੂੰ ਕੋਰਟ ਕਰੇਗਾ ਸੁਣਵਾਈ

11/27/2020 11:26:14 AM

ਮੁੰਬਈ (ਬਿਊਰੋ) : ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ‘ਤੇ ‘ਕੌਣ ਬਣੇਗਾ ਕਰੋੜਪਤੀ‘ ਦੇ ਸਵਾਲ ਦੇ ਸੰਬੰਧ ‘ਚ ਅਦਾਲਤ ‘ਚ ਇਕ ਅਰਜ਼ੀ ਦਾਇਰ ਕੀਤੀ ਗਈ ਹੈ। ਮੁਜ਼ੱਫਰਪੁਰ ਦੀ ਸਿਕੰਦਰਪੁਰ ਨਵੀਂ ਕਲੋਨੀ ਦੇ ਵਸਨੀਕ ਚੰਦਰਕਿਸ਼ੋਰ ਪਰਾਸ਼ਰ ਨੇ ਵੀਰਵਾਰ ਨੂੰ ਸੀ. ਜੇ. ਐਮ. ਕੋਰਟ ‘ਚ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ‘ਚ ‘ਕੌਣ ਬਣੇਗਾ ਕਰੋੜਪਤੀ‘ ਟੈਲੀਵਿਜ਼ਨ ਸ਼ੋਅ ਦੇ ਮੇਜ਼ਬਾਨ ਅਮਿਤਾਭ ਬੱਚਨ, ਨਿਰਦੇਸ਼ਕ ਰਾਹੁਲ ਵਰਮਾ, ਅਰੁਣ ਸ਼ੇਸ਼ ਕੁਮਾਰ, ਬੋਰਡ ਮਨੋਰੰਜਨ ਟੈਲੀਵਿਜ਼ਨ ਦੇ ਚੇਅਰਮੈਨ ਮਨਜੀਤ ਸਿੰਘ, ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਐਨ. ਪੀ. ਸਿੰਘ, ਸੋਨੀ ਇੰਟਰਨੈਸ਼ਨਲ ਟੈਲੀਵਿਜ਼ਨ ਦੇ ਮਾਲਕ ਅਤੇ ਬੈਜਾਵੜਾ ਵਿਲਸਨ ਨੂੰ ਦੋਸ਼ੀ ਪਾਇਆ।

 

ਇਹ ਖ਼ਬਰ ਵੀ ਪੜ੍ਹੋ : ਦਿੱਲੀ ਪਹੁੰਚੇ ਦੀਪ ਸਿੱਧੂ, ਕਿਸਾਨਾਂ ਨੂੰ ਕੀਤੀ ਇਹ ਖ਼ਾਸ ਅਪੀਲ (ਵੀਡੀਓ) 

ਮੁਜ਼ੱਫਰਪੁਰ ਅਦਾਲਤ ‘ਚ ਦਾਇਰ ਅਰਜ਼ੀ ਦੀ ਸੁਣਵਾਈ 3 ਦਸੰਬਰ ਨੂੰ ਹੋਣੀ ਹੈ। ਚੰਦਰਕਿਸ਼ੋਰ ਪਰਾਸ਼ਰ ਨੇ ਦੋਸ਼ ਲਗਾਇਆ ਹੈ ਕਿ 30 ਅਕਤੂਬਰ ਨੂੰ ਉਹ ਆਪਣੀ ਰਿਹਾਇਸ਼ ‘ਤੇ ‘ਕੌਣ ਬਨੇਗਾ ਕਰੋੜਪਤੀ‘ ਦਾ ਸੀਜ਼ਨ-12 ਦੇਖ ਰਿਹਾ ਸੀ। ਪ੍ਰੋਗਰਾਮ ਦੇ ਮੇਜ਼ਬਾਨ ਅਮਿਤਾਭ ਬੱਚਨ ਸਨ। ਬੈਜਵਾੜਾ ਵਿਲਸਨ ਨੂੰ ਕਿਸੇ ਹੋਰ ਜਗ੍ਹਾ ‘ਤੇ ਜਵਾਬ ਦੇਣ ਲਈ ਬਿਰਾਜਮਾਨ ਹੋਇਆ ਸੀ। ਉਹ ਸਾਰੇ ਪ੍ਰਸ਼ਨਾਂ ਦਾ ਸੋਚ-ਸਮਝ ਕੇ ਜਵਾਬ ਦੇ ਰਿਹਾ ਸੀ। ਹਰ ਸਵਾਲ ਦੇ ਵਿਚਕਾਰ ਅਮਿਤਾਭ ਬੱਚਨ ਅਤੇ ਬੈਜਵਾੜਾ ਵਿਲਸਨ ਮਜ਼ਾਕ ਕਰ ਰਹੇ ਸਨ। ਐਪੀਸੋਡ ਦੇ ਅੱਧ ‘ਚ ਅਮਿਤਾਭ ਬੱਚਨ ਨੇ ਪ੍ਰਤੀਯੋਗੀ ਨੂੰ 64 ਲੱਖ ਰੁਪਏ ਦਾ ਸਵਾਲ ਪੁੱਛਿਆ। ਇਸ ਸਵਾਲ ਨਾਲ ਹਿੰਦੂ ਭਾਵਨਾ ਨੂੰ ਠੇਸ ਪਹੁੰਚੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰੈਗਨੈਂਸੀ ਦੇ 8ਵੇਂ ਮਹੀਨੇ ਵੀ ਕੰਮ 'ਚ ਰੁੱਝੀ ਅਨੁਸ਼ਕਾ, ਫਿਟਨੈੱਸ ਦਾ ਇੰਝ ਰੱਖ ਰਹੀ ਹੈ ਪੂਰਾ ਖ਼ਿਆਲ

ਪ੍ਰਸ਼ਨ: 25 ਦਸੰਬਰ 1927 ਨੂੰ ਡਾ: ਭੀਮ ਰਾਓ ਅੰਬੇਦਕਰ ਦੇ ਪੈਰੋਕਾਰਾਂ ਨੇ ਕਿਸ ਸ਼ਾਸਤਰ ਦੀਆਂ ਪਰਚੀਆਂ ਸਾੜੀਆਂ?

1. ਵਿਸ਼ਨੁਪੁਰਾਨ

2. ਭਾਗਵਤ ਗੀਤਾ

3. ਰਿਗਵੇਦ

4. ਮਨਸੁਮ੍ਰਿਤੀ

ਕੋਰਟ 3 ਦਸੰਬਰ ਨੂੰ ਇਸ ਮਾਮਲੇ ‘ਤੇ ਸੁਣਵਾਈ ਕਰੇਗਾ। ਯਾਨੀਕਿ ਇਸ ਅਪਰਾਧ ਨੂੰ ਕੇਸ ਵਜੋਂ ਲਿਆ ਜਾਣਾ ਹੈ ਜਾਂ ਨਹੀਂ, ਇਸ ਦਾ ਫ਼ੈਸਲਾ 3 ਦਸੰਬਰ ਨੂੰ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਸਿੰਘ ਤੇ ਹਰਸ਼ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਹੁਣ ਸ਼ਿਕੰਜੇ 'ਚ ਫਸਣਗੇ ਕਈ ਫ਼ਿਲਮੀ ਸਿਤਾਰੇ


sunita

Content Editor sunita