‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕੰਮ ਕਰ ਚੁੱਕੇ ਕਾਮੇਡੀਅਨ ਨੇ ਫੇਸਬੁੱਕ ’ਤੇ ਲਾਈਵ ਹੋ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
Wednesday, Jun 14, 2023 - 02:04 PM (IST)
ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕਾਮੇਡੀਅਨ ਦੇ ਰੂਪ ’ਚ ਆਪਣਾ ਜਲਵਾ ਬਿਖੇਰਨ ਵਾਲੇ ਜੂਨੀਅਰ ਅਦਾਕਾਰ ਤੀਰਥਾਨੰਦ ਫੇਸਬੁੱਕ ’ਤੇ ਲਾਈਵ ਹੋ ਕੇ ਫਿਨਾਇਲ ਪੀ ਰਹੇ ਸਨ। ਇਸ ਮੌਕੇ ਸੋਸ਼ਲ ਮੀਡੀਆ ’ਤੇ ਕੁਝ ਦੋਸਤਾਂ ਨੇ ਨਜ਼ਦੀਕੀ ਥਾਣੇ ’ਚ ਫੋਨ ਕਰਕੇ ਪੁਲਸ ਨੂੰ ਮੌਕੇ ’ਤੇ ਘਰ ਭੇਜ ਦਿੱਤਾ।
ਕਾਲ ’ਤੇ ਕਾਰਵਾਈ ਕਰਦਿਆਂ ਪੁਲਸ ਤੁਰੰਤ ਅਦਾਕਾਰ ਦੇ ਘਰ ਪਹੁੰਚੀ ਤੇ ਤੀਰਥਾਨੰਦ ਨੂੰ ਨੇੜੇ ਦੇ ਹਸਪਤਾਲ ਲੈ ਗਈ। ਹੌਲਦਾਰ ਮੋਰੇ ਨੇ ਆਜ ਤਕ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਾਲ ਮਿਲਣ ਤੋਂ ਬਾਅਦ ਅਸੀਂ ਸਿੱਧੇ ਸ਼ਾਂਤੀ ਨਗਰ, ਮੀਰਾ ਰੋਡ ਸਥਿਤ ਬੀ51 ਬਿਲਡਿੰਗ ਦੇ ਫਲੈਟ ਨੰਬਰ 703 ’ਤੇ ਪਹੁੰਚੇ। ਅਸੀਂ ਦੇਖਿਆ ਕਿ ਫਲੈਟ ਦਾ ਦਰਵਾਜ਼ਾ ਖੁੱਲ੍ਹਾ ਸੀ ਤੇ ਕਮਰੇ ’ਚ ਇਕ ਕੁੱਤਾ ਵੀ ਮੌਜੂਦ ਸੀ। ਜਦੋਂ ਆਵਾਜ਼ ਲਗਾਈ ਤਾਂ ਤੀਰਥਾਨੰਦ ਅੱਧਾ ਹੋਸ਼ ’ਚ ਸੀ। ਅਸੀਂ ਉਸ ਨੂੰ ਸਿੱਧਾ ਹਸਪਤਾਲ ਲੈ ਗਏ।
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ
ਤੀਰਥਾਨੰਦ ਆਪਣੀ ਹਾਲਤ ਲਈ ਇਕ ਔਰਤ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਤੀਰਥਾਨੰਦ ਅਨੁਸਾਰ ਕੁਝ ਮਹੀਨੇ ਪਹਿਲਾਂ ਉਹ ਇਕ ਔਰਤ ਨੂੰ ਮਿਲਿਆ ਸੀ। ਉਸ ਦੀਆਂ ਦੋ ਧੀਆਂ ਹਨ। ਉਹ ਲਿਵ-ਇਨ ’ਚ ਰਹਿ ਰਹੇ ਸਨ। ਰਿਸ਼ਤੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਹ ਵੇਸਵਾ ਦਾ ਕੰਮ ਕਰਦੀ ਹੈ। ਉਹ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਇਸ ਦੌਰਾਨ ਉਸ ਔਰਤ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਲਟਾ ਉਨ੍ਹਾਂ ਨੇ ਉਸ ’ਤੇ ਕੇਸ ਵੀ ਦਰਜ ਕਰਵਾ ਦਿੱਤਾ। ਕੇਸ ਦੇ ਡਰ ਕਾਰਨ ਉਹ ਕਾਫੀ ਸਮੇਂ ਤੋਂ ਘਰੋਂ ਭੱਜ ਰਿਹਾ ਸੀ। ਉਹ ਕਈ ਦਿਨਾਂ ਤੋਂ ਆਪਣੇ ਘਰ ਨਹੀਂ ਪਹੁੰਚ ਸਕਿਆ ਤੇ ਫੁੱਟਪਾਥ ’ਤੇ ਸੌਣ ਲਈ ਮਜਬੂਰ ਸੀ। ਉਹ ਇਸ ਤੋਂ ਤੰਗ ਆ ਗਿਆ ਤੇ ਇਹੀ ਕਾਰਨ ਹੈ ਕਿ ਉਸ ਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
ਦੱਸ ਦੇਈਏ ਕਿ ਤੀਰਥਾਨੰਦ ਨੂੰ ਫ਼ਿਲਮ ਇੰਡਸਟਰੀ ’ਚ ਨਾਨਾ ਪਾਟੇਕਰ ਦੇ ਰੂਪ ’ਚ ਪਛਾਣਿਆ ਜਾਂਦਾ ਹੈ। ਸੋਸ਼ਲ ਪਲੇਟਫਾਰਮ ’ਤੇ ਵੀ ਉਨ੍ਹਾਂ ਦਾ ਅਧਿਕਾਰਤ ਨਾਂ ਜੂਨੀਅਰ ਨਾਨਾ ਪਾਟੇਕਰ ਦਾ ਹੈ। ਉਹ ਕਈ ਵਾਰ ਨਾਨਾ ਪਾਟੇਕਰ ਦੇ ਬਾਡੀ ਡਬਲ ਵਜੋਂ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਤੀਰਥਾਨੰਦ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਵੀ ਕਈ ਵਾਰ ਨਜ਼ਰ ਆ ਚੁੱਕੇ ਹਨ। ਜਨਵਰੀ ਮਹੀਨੇ ’ਚ ਉਸ ਨੇ ਅਭਿਸ਼ੇਕ ਬੱਚਨ ਨਾਲ ਇਕ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਫਰਵਰੀ ’ਚ ਉਸ ਨੇ ‘ਵਾਘਲੇ ਕੀ ਦੁਨੀਆ’ ’ਚ ਇਕ ਜਾਂ ਦੋ ਐਪੀਸੋਡਸ ਲਈ ਵੀ ਕੰਮ ਕੀਤਾ। ਤੀਰਥਾਨੰਦ ਮਾਰਚ ਮਹੀਨੇ ਤੋਂ ਬਿਨਾਂ ਕੰਮ ਤੋਂ ਬੈਠਾ ਹੈ। ਇਸ ਦੌਰਾਨ ਉਸ ਦੀ ਸ਼ਰਾਬ ਪੀਣ ਦੀ ਅਾਦਤ ਵੀ ਕਾਫੀ ਵੱਧ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।