ਪਰਿਵਾਰ ਨਹੀਂ ਚੁੱਕ ਸਕਿਆ ਇਲਾਜ ਦਾ ਖ਼ਰਚ, ਹਸਪਤਾਲ ''ਚ ਮਸ਼ਹੂਰ ਕਾਮੇਡੀਅਨ ਨੇ ਤੋੜਿਆ ਦਮ

09/11/2020 2:26:16 PM

ਮੁੰਬਈ (ਬਿਊਰੋ) — ਤਮਿਲ ਕਮੇਡੀਅਨ ਵਦੀਵੇਲ ਬਾਲਾਜੀ ਦੀ ਕਾਰਡਿਕ ਅਰੈਸਟ ਕਾਰਨ (ਦਿਲ ਦਾ ਦੌਰਾ ਪੈਣ ਕਾਰਨ) ਮੌਤ ਹੋ ਗਈ ਹੈ, ਜਿਸ ਕਾਰਨ ਤਮਿਲ ਸਿਨੇਮਾ ‘ਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਬਾਲਾਜੀ ਨੂੰ ਚੇਨਾਈ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਉਥੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਇੱਕ ਸਰਕਾਰੀ ਹਸਪਤਾਲ 'ਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਇਲਾਜ ਦਾ ਖ਼ਰਚ ਨਹੀਂ ਸੀ ਉੱਠਾ ਪਾ ਰਿਹਾ ਸੀ। ਬਾਲਾਜੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਪੈਰਾਲਾਈਜ ਹੋ ਗਿਆ ਸੀ।

ਵਾਦੀਵੇਲ ਬਾਲਾਜੀ ਦੇ ਦਿਹਾਂਤ ਨਾਲ ਦੇਸ਼ ਭਰ ਦੇ ਸਿਨੇਮਾ ਜਗਤ ਨਾਲ ਜੁੜੇ ਲੋਕਾਂ ‘ਚ ਸੋਗ ਦੀ ਲਹਿਰ ਹੈ। ਵਾਦੀਵੇਲ ਪਿਛਲੇ 15 ਦਿਨਾਂ ਤੋਂ ਹਸਪਤਾਲ ‘ਚ ਦਾਖ਼ਲ ਸਨ। ਤਮਿਲ ਸਿਨੇਮਾ ‘ਚ ਵਾਦੀਵੇਲ ਬਾਲਾਜੀ ਨੂੰ ਉਨ੍ਹਾਂ ਦੀ ਮਿਮਿਕਰੀ ਅਤੇ ਕਮੇਡੀ ਲਈ ਪਸੰਦ ਕੀਤਾ ਜਾਂਦਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਕਈ ਸਿਤਾਰਿਆਂ ਨੇ ਟਵਿੱਟਰ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਖ਼ਬਰਾਂ ਹਨ ਕਿ ਤਾਲਾਬੰਦੀ 'ਚ ਬਾਲਾਜੀ ਨੂੰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਬਾਲਾਜੀ ਆਪਣੇ ਪਿੱਛੇ ਆਪਣੀ ਪਤਨੀ, ਇੱਕ ਬੇਟੇ ਤੇ ਇੱਕ ਬੇਟੀ ਨੂੰ ਛੱਡ ਗਏ ਹਨ।


sunita

Content Editor

Related News