ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਪਿਆ ਦਿਲ ਦਾ ਦੌਰਾ, ਏਮਜ਼ ’ਚ ਕਰਵਾਇਆ ਦਾਖ਼ਲ

08/10/2022 3:23:51 PM

ਮੁੰਬਈ (ਬਿਊਰੋ)– ਮੰਨੇ-ਪ੍ਰਮੰਨੇ ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਰਾਜੂ ਸ੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ ਹੈ। ਅਚਾਨਕ ਸਿਹਤ ਵਿਗੜਨ ਕਾਰਨ ਰਾਜੂ ਨੂੰ ਦਿੱਲੀ ਦੇ ਸਰਕਾਰੀ ਹਸਪਤਾਲ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਭਰਾ ਤੇ ਪੀ. ਆਰ. ਓ. ਨੇ ਕਾਮੇਡੀਅਨ ਨੂੰ ਦਿਲ ਦਾ ਦੌਰਾ ਪੈਣ ਦੀ ਪੁਸ਼ਟੀ ਕੀਤੀ ਹੈ।

ਰਾਜੂ ਸ੍ਰੀਵਾਸਤਵ ਹੋਟਲ ਦੇ ਜਿਮ ’ਚ ਵਰਕਆਊਟ ਕਰ ਰਹੇ ਸਨ। ਟਰੈੱਡਮਿਲ ’ਤੇ ਦੌੜਦਿਆਂ ਉਨ੍ਹਾਂ ਦੀ ਛਾਤੀ ’ਚ ਦਰਦ ਹੋਈ ਤੇ ਉਹ ਹੇਠਾਂ ਡਿੱਗ ਗਏ। ਇਸ ਤੋਂ ਬਾਅਦ ਰਾਜੂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਰਾਜੂ ਦੇ ਪੀ. ਆਰ. ਓ. ਅਜੀਤ ਦਾ ਕਹਿਣਾ ਹੈ ਕਿ ਕਾਮੇਡੀਅਨ ਪਾਰਟੀ ਦੇ ਕੁਝ ਵੱਡੇ ਨੇਤਾਵਾਂ ਨੂੰ ਮਿਲਣ ਲਈ ਦਿੱਲੀ ’ਚ ਰੁਕੇ ਹੋਏ ਸਨ। ਸਵੇਰੇ ਜਿਮ ਕਰਨ ਗਏ, ਜਿਮ ਕਰਦਿਆਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਤੇ ਹਾਲੀਵੁੱਡ ਦਾ ਮੇਲ, ਸਿੱਧੂ ਮੂਸੇ ਵਾਲਾ ਦਾ ਡਰੇਕ ਨਾਲ ਜਲਦ ਆਵੇਗਾ ਗੀਤ!

ਉਨ੍ਹਾਂ ਦੱਸਿਆ ਕਿ ਰਾਜੂ ਦੀ ਪਲਸ ਹੁਣ ਵਾਪਸ ਆ ਗਈ ਹੈ। ਉਸ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਪੀ. ਆਰ. ਓ. ਨੇ ਕਾਮੇਡੀਅਨ ਦੇ ਸਾਰੇ ਪ੍ਰਸ਼ੰਸਕਾਂ ਨੂੰ ਰਾਜੂ ਦੀ ਸਲਾਮਤੀ ਦੀ ਦੁਆ ਕਰਨ ਦੀ ਬੇਨਤੀ ਕੀਤੀ ਹੈ।

ਕਾਮੇਡੀਅਨ ਨੂੰ ਲੈ ਕੇ ਸਾਹਮਣੇ ਆਈ ਇਸ ਦੁਖਦ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਪ੍ਰਸ਼ੰਸਕ ਰਾਜੂ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ। ਰਾਜੂ ਮਸ਼ਹੂਰ ਕਾਮੇਡੀਅਨ ਹੈ। ਉਹ ਉੱਤਰ ਪ੍ਰਦੇਸ਼ ਫ਼ਿਲਮ ਵਿਕਾਸ ਕੌਂਸਲ ਦੇ ਚੇਅਰਮੈਨ ਵੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News