ਕਾਮੇਡੀਅਨ ਮੁਨੱਵਰ ਫਾਰੂਕੀ ਦਾ ਪ੍ਰੋਗਰਾਮ ਰੱਦ

Sunday, Aug 28, 2022 - 02:16 PM (IST)

ਕਾਮੇਡੀਅਨ ਮੁਨੱਵਰ ਫਾਰੂਕੀ ਦਾ ਪ੍ਰੋਗਰਾਮ ਰੱਦ

ਨਵੀਂ ਦਿੱਲੀ- ਪੁਲਸ ਨੇ ਸਟੈਂਡਅਪ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਮੱਧ ਦਿੱਲੀ ’ਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਸ਼ਹਿਨਾਜ਼ ਬੌਸ ਲੇਡੀ ਲੁੱਕ ’ਚ ਆਈ ਨਜ਼ਰ, ਮਿਸ ਗਿੱਲ ਨੇ ਵਾਈਟ ਆਊਟਫ਼ਿਟਸ ’ਚ ਮਚਾਈ ਤਬਾਹੀ

ਇਸ ਬਾਰੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਫ਼ਿਰਕੂ ਸਦਭਾਵਨਾ ਬਰਕਰਾਰ ਰੱਖਣ ਲਈ ਪ੍ਰੋਗਰਾਮ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਗਿਆ ਹੈ।

PunjabKesari

ਇਸ ਤੋਂ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸ਼ਹਿਰ ਦੇ ਪੁਲਸ ਮੁਖੀ ਨੂੰ ਪੱਤਰ ਲਿਖ ਕੇ ਪ੍ਰੋਗਰਾਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੱਧ ਜ਼ਿਲਾ ਪੁਲਸ ਨੇ ਲਾਇਸੈਂਸਿੰਗ ਇਕਾਈ ਨੂੰ ਭੇਜੀ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਉਕਤ ਪ੍ਰੋਗਰਾਮ ਨਾਲ ਖੇਤਰ ’ਚ ਫ਼ਿਰਕੂ ਸਦਭਾਵਨਾ ਵਿਗੜਨ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ : ‘ਦੇਸੀ ਗਰਲ’ ਦੀ ਧੀ ਮਾਲਤੀ ‘ਸਸੁਰਾਲ ਗੇਂਦਾ ਫੂਲ’ ਗੀਤ ਦਾ ਲੈ ਰਹੀ ਮਜ਼ਾ, ਦੇਖੋ ਮਾਲਤੀ ਮੈਰੀ ਦੀ ਕਿਊਟ ਵੀਡੀਓ

ਦੱਸ ਦੇਈਏ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਆਪਣੇ ਪੱਤਰ ’ਚ ਦੋਸ਼ ਲਾਇਆ ਹੈ ਕਿ ਭਾਗਿਆਨਗਰ ’ਚ ਹਿੰਦੂ ਦੇਵੀ-ਦੇਵਤਿਆਂ ਉੱਤੇ ਮੁਨੱਵਰ ਦੇ ਚੁਟਕਲਿਆਂ ਕਾਰਨ ਫਿਰਕੂ ਤਣਾਅ ਪੈਦਾ ਹੋਇਆ ਸੀ। ਜੇਕਰ ਦਿੱਲੀ ‘ਚ ਸ਼ੋਅ ਰੱਦ ਨਾ ਕੀਤਾ ਗਿਆ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਿਰੋਧ ਪ੍ਰਦਰਸ਼ਨ ਕਰਨਗੇ।


author

Shivani Bassan

Content Editor

Related News