ਸੀ. ਐੱਮ. ਭਗਵੰਤ ਮਾਨ ਦਾ ਐਲਾਨ, ਪੰਜਾਬ ’ਚ ਬਣਾਵਾਂਗੇ ਫ਼ਿਲਮ ਸਿਟੀ, ਬਾਲੀਵੁੱਡ ਨਾਲ ਕਰਾਵਾਂਗੇ ਮਿਲਾਪ

Sunday, Jan 22, 2023 - 01:25 PM (IST)

ਸੀ. ਐੱਮ. ਭਗਵੰਤ ਮਾਨ ਦਾ ਐਲਾਨ, ਪੰਜਾਬ ’ਚ ਬਣਾਵਾਂਗੇ ਫ਼ਿਲਮ ਸਿਟੀ, ਬਾਲੀਵੁੱਡ ਨਾਲ ਕਰਾਵਾਂਗੇ ਮਿਲਾਪ

ਚੰਡੀਗੜ੍ਹ (ਬਿਊਰੋ)– ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਇਨਵੈਸਟਮੈਂਟ ਦੇ ਚਲਦਿਆਂ ਦੋ ਦਿਨਾ ਮੁੰਬਈ ਦੌਰੇ ’ਤੇ ਹਨ। ਇਸ ਦੌਰਾਨ ਭਗਵੰਤ ਮਾਨ ਨੇ ਪੰਜਾਬੀ ਫ਼ਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਪਾਲੀਵੁੱਡ ਬਹੁਤ ਵੱਡੀ ਇੰਡਸਟਰੀ ਹੈ। ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਪੰਜਾਬ ’ਚ ਹੁੰਦੀ ਹੈ ਤੇ ਪੰਜਾਬ ਨਾਲ ਸਬੰਧਤ ਵਿਸ਼ਿਆਂ ’ਤੇ ਬਾਲੀਵੁੱਡ ਫ਼ਿਲਮਾਂ ਬਣਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ 'ਗੰਨ ਕਲਚਰ' 'ਤੇ ਤਿੱਖੇ ਬੋਲ, ਪੰਜਾਬ ਸਰਕਾਰ ਨੂੰ ਆਖ ਦਿੱਤੀ ਇਹ ਗੱਲ

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਉਹ ਪਾਲੀਵੁੱਡ ਤੇ ਬਾਲੀਵੁੱਡ ਦਾ ਮਿਲਾਪ ਕਰਵਾਉਣਗੇ ਤਾਂ ਜੋ ਸਰਕਾਰ ਨੂੰ ਰੈਵੇਨਿਊ ਆਵੇ ਤੇ ਲੋਕਲ ਕਲਾਕਾਰਾਂ ਨੂੰ ਕੰਮ ਵੀ ਮਿਲੇ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ‘ਲਾਫਟਰ ਚੈਲੇਂਜ’ ਦੇ ਆਪਣੇ ਪੁਰਾਣੇ ਸਮੇਂ ਨੂੰ ਵੀ ਯਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਮੁੰਬਈ ਨਾਲ ਜੁੜੀਆਂ ਹੋਈਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News