ਕਸ਼ਮੀਰ ’ਚ ਲੰਮੇ ਅਰਸੇ ਤੋਂ ਬਾਅਦ ਖੁੱਲ੍ਹ ਰਹੇ ਸਿਨੇਮਾਘਰ, ਜਾਣੋ ਬੰਦ ਹੋਣ ਦੀ ਵਜ੍ਹਾ

Tuesday, Sep 20, 2022 - 01:35 PM (IST)

ਬਾਲੀਵੁੱਡ ਡੈਸਕ- ਕਸ਼ਮੀਰ ਘਾਟੀ  ’ਚ 32 ਸਾਲਾਂ ਦੇ ਲੰਬੇ ਅਰਸੇ ਬਾਅਦ ਸਿਨੇਮਾਘਰ ਖੁੱਲ੍ਹਣ ਜਾ ਰਹੇ ਹਨ। ਅਜਿਹੇ ’ਚ ਕਰੀਬ ਤਿੰਨ ਦਹਾਕਿਆਂ ਬਾਅਦ ਸ਼ੋਪੀਆਂ ਅਤੇ ਪੁਲਵਾਮਾ ਦੇ ਲੋਕ ਅਗਲੇ ਹਫ਼ਤੇ ਤੋਂ ਸਿਨੇਮਾਘਰਾਂ ’ਚ ਫ਼ਿਲਮ ਦੇਖਣ ਦਾ ਆਨੰਦ ਲੈ ਸਕਣਗੇ। ਦੋਵੇਂ ਮਲਟੀਪਲੈਕਸਾਂ ਦਾ ਉਦਘਾਟਨ ਐਤਵਾਰ ਨੂੰ ਉਪ ਰਾਜਪਾਲ ਮਨੋਜ ਸਿਨਹਾ ਨੇ ਕੀਤਾ। 

PunjabKesari

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਪੱਥਰਬਾਜ਼ੀ ਤੋਂ ਬਾਅਦ ਇਮਰਾਨ ਹਾਸ਼ਮੀ ਨੇ ਟਵੀਟ ਕਰਕੇ ਦੱਸਿਆ ਸੱਚ

ਦੱਸ ਦੇਈਏ ਕਿ 90 ਦੇ ਦਹਾਕੇ ’ਚ ਕਸ਼ਮੀਰ ’ਚ 15 ਸਿਨੇਮਾ ਹਾਲ ਸਨ, ਜੋ ਬੰਦ ਹੋ ਗਏ ਸਨ। ਅੱਤਵਾਦ ਵਧਣ ਕਾਰਨ ਸਿਨੇਮਾਘਰ ਬੰਦ ਕਰ ਦਿੱਤੇ ਗਏ। ਜਦੋਂ ਵੀ ਘਾਟੀ ’ਚ ਕੋਈ ਸਿਨੇਮਾਘਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਅੱਤਵਾਦੀ ਵੱਲੋਂ ਹਮਲਾ ਕਰ ਦਿੱਤਾ ਗਿਆ, ਇਸ ਲਈ ਸਿਨੇਮਾਘਰ ਬੰਦ ਕਰ ਦਿੱਤੇ ਗਏ। 

ਇਹ ਵੀ ਪੜ੍ਹੋ : ਪ੍ਰਿਅੰਕਾ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਕੀਤਾ ਸੰਬੋਧਿਤ, ਇਨ੍ਹਾਂ ਦੋਵਾਂ ਹਸਤੀਆਂ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ

ਫ਼ਾਰੂਕ ਸਰਕਾਰ ਨੇ 1999 ’ਚ ਰੀਗਲ, ਨੀਲਮ ਅਤੇ ਬ੍ਰਾਡਵੇਅ ਸਿਨੇਮਾਘਰਾਂ  ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ ਪਰ ਸਤੰਬਰ ’ਚ ਰੀਗਲ ’ਤੇ ਗ੍ਰਨੇਡ ਦਾ ਹਮਲਾ ਹੋਇਆ ਅਤੇ ਇਸਨੂੰ ਬੰਦ ਕਰ ਦਿੱਤਾ ਗਿਆ।

ਇਸ ਦੇ ਨਾਲ ਹੀ ਬ੍ਰਾਡਵੇਅ ਨੂੰ ਵੀ ਥੋੜ੍ਹੇ ਸਮੇਂ ਬਾਅਦ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ। ਹੁਣ ਧਾਰਾ 370 ਅਤੇ 35ਏ ਨੂੰ ਹਟਾਏ ਜਾਣ ਤੋਂ ਬਾਅਦ ਹੀ ਕਸ਼ਮੀਰ ’ਚ ਸਿਨੇਮਾ ਹਾਲ ਸ਼ੁਰੂ ਹੋਏ ਹਨ।


Shivani Bassan

Content Editor

Related News