ਕੋਰੋਨਾ ਕਾਲ ’ਚ ਸਿਨੇਮਾ ਘਰ ਬੰਦ ਪਰ ਵੈੱਬ ਸੀਰੀਜ਼ ਤੇ ਫ਼ਿਲਮ ਲੇਖਕਾਂ ਨੂੰ ਮਿਲ ਰਿਹੈ ਦੁੱਗਣਾ ਕੰਮ

04/05/2021 5:01:09 PM

ਮੁੰਬਈ (ਬਿਊਰੋ) — ਕੋਰੋਨਾ ਕਾਲ ’ਚ ਫ਼ਿਲਮਾਂ ਦੀ ਸ਼ੂਟਿੰਗ ਅਤੇ ਰਿਲੀਜ਼ਿੰਗ ਭਾਵੇਂ ਹੀ ਟਲਦੀ ਜਾ ਰਹੀ ਹੈ ਪਰ ਸਕ੍ਰਿਪਟ ਰਾਈਟਰ ਕੋਲ ਕੰਮ ਤੇਜੀ ਨਾਲ ਵਧ ਰਿਹਾ ਹੈ। ਇਥੋ ਤੱਕ ਕਿ ਕਈ ਲੇਖਕਾਂ ਕੋਲ ਕੰਮ ਦੁੱਗਣਾ ਹੋ ਗਿਆ ਹੈ। ‘ਹਾਮਿਦ’ ਅਤੇ ‘ਪੀਪਾ’ ਵਰਗੀਆਂ ਫ਼ਿਲਮ ਦੇ ਰਾਈਟਰ ਰਵਿੰਦਰ ਰੰਧਾਵਾ ਨੇ ਹਾਲ ਹੀ ’ਚ ਐਮਾਜ਼ੋਨ ਲਈ ਸ਼ੋਅ ਲਿਖਿਆ, ਜਿਸ ਦਾ ਸ਼ੂਟ ਚੱਲ ਰਿਹਾ ਹੈ। ਉਹ ਕਹਿੰਦੇ ਹਨ ਕਿ ਸਾਡੇ ’ਤੇ ਕੋੋਰੋਨਾ ਦਾ ਬਹੁਤਾ ਅਸਰ ਨਹੀਂ ਪਿਆ। ਕੰਟੈਂਟ ਦੀ ਮੰਗ ਵਧ ਗਈ ਹੈ। ਹਾਲਾਂਕਿ ਕੰਮ ਹੋਣਾ ਤੇ ਪੈਸੇ ਮਿਲਣਾ ਵੱਖ ਹੈ। ਪੇਮੈਂਟ ਡਿਲੇ ਹੋ ਰਿਹਾ ਹੈ ਪਰ ਕੰਮ ਕਾਫ਼ੀ ਹੈ। 

ਮਿਡ ਰਾਈਟਰ ਇਕ ਸਾਲ ’ਚ 20 ਲੱਖ ਤੱਕ ਦਾ ਕੰਮ ਕਰ ਰਿਹਾ ਹੈ। ਅਸੀਂ ਮਲਟੀਪਲ ਪ੍ਰਾਜੈਕਟ ਕਰ ਰਹੇ ਹਾਂ ਕਿ ਪੇਮੈਂਟ ਦਾ ਸਾਈਕਲ ਬਣਿਆ ਰਹੇ। ਵੈੱਬ ਸੀਰੀਜ਼ ‘ਗੁਲੱਕ 2’ ਦੇ ਸਕ੍ਰਿਪਟ ਰਾਈਟਰ ਦੁਰਗੇਸ਼ ਸਿੰਘ ਦੱਸਦੇ ਹਨ ਕਿ ਕੋਰੋਨਾ ਤੋਂ ਬਾਅਦ ਕੰਮ ਦੁੱਗਣਾ ਹੋ ਗਿਆ ਹੈ। ਉਨ੍ਹਾਂ ਨੇ ਹਾਲ ਹੀ ’ਚ ਰੈੱਡ ਚਿਲੀਜ਼ ਲਈ ਸ਼ੋਅ ਲਿਖਣਾ ਸ਼ੁਰੂ ਕੀਤਾ ਅਤੇ ਇਸ ਨੂੰ ਡਿਜ਼ਾਈਨ ਵੀ ਕਰ ਰਿਹਾ ਹੈ। ਆਸ਼ਰਮ ਵੈੱਬ ਸੀਰੀਜ਼ ਦੇ ਲੇਖਕ ਸੰਜੇ ਮਾਸੂਮ ਕਹਿੰਦੇ ਹਨ ਕਿ ਫ਼ਿਲਮਾਂ ਤੇ ਵੈੱਬ ਸੀਰੀਜ਼ ਲਿਖਣ ਦਾ ਕੰਮ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਬੇਸ਼ੱਕ ਸ਼ੂਟਿੰਗ ਨਹੀਂ ਹੋ ਰਹੀ ਹੈ ਪਰ ਡੇਵਲਪਮੈਂਟ ਦਾ ਕੰਮ ਜ਼ਿਆਦਾ ਤੇਜੀ ਨਾਲ ਚੱਲ ਰਿਹਾ ਹੈ। ਸੰਜੇ ਰਕਤਾਂਚਲ ਦਾ ਸੈਕਿੰਡ ਸੀਜ਼ਨ ਲਿਖ ਰਿਹਾ ਹੈ। ਲੇਖਕ, ਡਾਇਰੈਕਟਰ ਤੇ ਐਕਟਰ ਸਵਾਨੰਦ ਕਿਰਕਿਰੇ ਕਹਿੰਦੇ ਹਨ ਕਿ ਓ. ਟੀ. ਟੀ. ਕਾਰਨ ਲੇਖਕਾਂ ਨੂੰ ਕੰਮ ਮਿਲ ਰਿਹਾ ਹੈ। ਉਨ੍ਹਾਂ ਕੋਲ ਰੋਜਗਾਰ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਫ਼ਿਲਮਾਂ ਰਿਲੀਜ਼ ਹੋਣ ਤਾਂਕਿ ਫਸੇ ਹੋਏ ਪੈਸੇ ਮਿਲ ਸਕਣ। ਲੋਕਾਂ ਨੂੰ ਓ. ਟੀ. ਟੀ. ’ਤੇ ਫ਼ਿਲਮਾਂ ਵੇਖਣ ਦੀ ਆਦਤ ਨਾ ਪੈ ਜਾਵੇ। 

ਦੱਸ ਦਈਏ ਕਿ ਫ਼ਿਲਮ ‘ਸੂਰਿਆਵੰਸ਼ੀ’ ਦੇ ਮੇਕਰਸ ਤੇ ਨੈੱਟਫਿਲਕਸ ਵਿਚਕਾਰ ਓ. ਟੀ. ਟੀ. ਰਿਲੀਜ਼ ’ਤੇ ਗੱਲ ਜਾਰੀ ਹੈ। ਇਸ ਦੀ ਰਿਲੀਜ਼ਿੰਗ ਡੇਟ 30 ਅਪ੍ਰੈਲ ਸੀ। ‘ਹਾਥੀ ਮੇਰਾ ਸਾਥੀ’ ਅਤੇ ‘ਚਿਹਰੇ’ ਦੀ ਰਿਲੀਜ਼ਿੰਗ ਨੂੰ ਵੀ ਅੱਗੇ ਵਧਾ ਦਿੱਤਾ ਗਿਆ ਹੈ। 

ਦ੍ਰਿਸ਼ਮ ਪ੍ਰੋਡਕਸ਼ਨ ਓ. ਟੀ. ਟੀ. ਪਲੇਟਫਾਰਮ ਲਾਂਚ ਕਰ ਰਿਹਾ ਹੈ, ਜਿਸ ਦੇ 3 ਪ੍ਰਾਜੈਕਟਸ ਚੱਲ ਰਹੇ ਹਨ। ਹਾਲ ਹੀ ’ਚ ਫਿੱਕੀ ਦੀ ਮੀਡੀਆ ਅਤੇ ਐਂਟਰਟੇਨਮੈਂਟ ’ਤੇ ਆਈ ਰਿਪੋਰਟ ਮੁਤਾਬਕ, ਸਾਲ 2023 ’ਚ ਓ. ਟੀ. ਟੀ. ’ਤੇ ਆਰੀਜਨਲ ਕੰਟੈਂਟ ਡਿਮਾਂਡ ਦੁੱਗਣੀ ਹੋ ਜਾਵੇਗੀ। ਸਾਲ 2020 ’ਚ ਨੈੱਟਫਿਲਕਸ ’ਤੇ ਨੌਨ ਫਿਕਸ਼ਨ ਕੰਟੈਂਟ ’ਚ 250, ਡਾਕੂਮੈਂਟਰੀ ’ਚ 100, ਫਿਕਸ਼ਨ ’ਚ 370  ਅਤੇ ਕਿੱਡਸ ਟਾਈਟਲ ’ਚ 100 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ। ਬੀਤੇ ਸਾਲ ਨੈੱਟਫਿਲਕਸ ’ਤੇ ਸਭ ਤੋਂ ਜ਼ਿਆਦਾ ਫ਼ਿਲਮਾਂ ਵੇਖਣ ਵਾਲਾ ਦੇਸ਼ ‘ਭਾਰਤ’ ਸੀ।
 


sunita

Content Editor

Related News