ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

Saturday, Dec 16, 2023 - 10:40 AM (IST)

ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

ਬਾਲੀਵੁੱਡ ਡੈਸਕ : ਪ੍ਰਸਿੱਧ ਕ੍ਰਾਈਮ ਡਰਾਮਾ ਸ਼ੋਅ 'ਸੀ. ਆਈ. ਡੀ' ਦੀ ਅਦਾਕਾਰਾ ਵੈਸ਼ਨਵੀ ਧਨਰਾਜ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਵੈਸ਼ਨਵੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਮਦਦ ਦੀ ਗੁਹਾਰ ਲਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਵੈਸ਼ਨਵੀ ਧਨਰਾਜ ਦੇ ਚਿਹਰੇ ਅਤੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ। ਵੀਡੀਓ 'ਚ ਉਹ ਆ ਰਹੀ ਹੈ ਕਿ ਮੇਰੇ ਪਰਿਵਾਰ ਵਾਲਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ। ਵੈਸ਼ਨਵੀ ਧਨਰਾਜ ਨੇ ਆਪਣੇ ਨਾਲ ਹੋਏ ਝਗੜੇ ਬਾਰੇ ਗੱਲ ਕਰਦੇ ਹੋਏ ਸਾਰਿਆਂ ਨੂੰ ਮਦਦ ਕਰਨ ਦੀ ਬੇਨਤੀ ਕੀਤੀ। ਵੈਸ਼ਨਵੀ ਧਨਰਾਜ ਨੇ ਦੱਸਿਆ ਕਿ ਉਸ ਨੇ ਥਾਣੇ ਤੋਂ ਇਹ ਵੀਡੀਓ ਸ਼ੂਟ ਕੀਤਾ ਹੈ।

ਦੱਸ ਦਈਏ ਕਿ ਵੈਸ਼ਨਵੀ ਧਨਰਾਜ ਕਈ ਵੱਡੇ ਟੀ. ਵੀ. ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਹ ਕ੍ਰਾਈਮ ਡਰਾਮਾ ਸ਼ੋਅ  'ਸੀ. ਆਈ. ਡੀ', 'ਤੇਰੇ ਇਸ਼ਕ ਮੈਂ ਘਾਇਲ' ਤੇ 'ਬੇਪੰਨਾ' ਵਰਗੇ ਮਸ਼ਹੂਰ ਸ਼ੋਅ ਦਾ ਹਿੱਸਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਐਨੀਮਲ’ ਫ਼ਿਲਮ ਨੇ ਬਾਕਸ ਆਫਿਸ ’ਤੇ ਲਿਆਂਦਾ ਕਮਾਈ ਦਾ ਹੜ੍ਹ, 13 ਦਿਨਾਂ ’ਚ ਪੁੱਜੀ 800 ਕਰੋੜ ਦੇ ਨੇੜੇ

ਦੱਸਣਯੋਗ ਹੈ ਕਿ ਵੈਸ਼ਨਵੀ ਧਨਰਾਜ ਨਾਲ ਪਹਿਲਾਂ ਵੀ ਅਜਿਹੀ ਘਟਨਾ ਹੋ ਚੁੱਕੀ ਹੈ। ਅਦਾਕਾਰਾ ਨੂੰ ਆਪਣੇ ਵਿਆਹ 'ਚ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ। ਵੈਸ਼ਨਵੀ ਧਨਰਾਜ ਨੇ ਸਾਲ 2016 'ਚ ਅਦਾਕਾਰ ਨਿਤਿਨ ਸ਼ੇਰਾਵਤ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਘਰੇਲੂ ਹਿੰਸਾ ਕਾਰਨ ਪਤੀ ਤੋਂ ਤਲਾਕ ਲੈ ਲਿਆ ਸੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

sunita

Content Editor

Related News